ETV Bharat / sukhibhava

Empty Stomach Side Effects: ਸਾਵਧਾਨ! ਭੁੱਖੇ ਪੇਟ ਕੰਮ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ

author img

By

Published : Aug 17, 2023, 1:23 PM IST

ਕਈ ਲੋਕ ਜਲਦਬਾਜ਼ੀ 'ਚ ਸਵੇਰੇ ਖਾਲੀ ਪੇਟ ਘਰੋ ਨਿਕਲ ਜਾਂਦੇ ਹਨ ਅਤੇ ਭੁੱਖੇ ਪੇਟ ਸਾਰਾ ਦਿਨ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

Empty Stomach Side Effects
Empty Stomach Side Effects

ਹੈਦਰਾਬਾਦ: ਸਵੇਰ ਦਾ ਭੋਜਨ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਅਸੀਂ ਸਾਰੇ ਦਿਨ ਦਾ ਕੰਮ ਚੰਗੀ ਤਰ੍ਹਾਂ ਕਰ ਪਾਉਦੇ ਹਾਂ। ਇਸ ਲਈ ਆਪਣੀ ਖੁਰਾਕ 'ਚ ਸਿਹਤਮੰਦ ਭੋਜਨ ਸ਼ਾਮਲ ਕਰੋ। ਸਿਹਤਮੰਦ ਭੋਜਨ ਖਾਣ ਨਾਲ ਤੁਸੀਂ ਸਾਰਾ ਦਿਨ ਐਕਟਿਵ ਰਹੋਗੇ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲੇਗੀ। ਜੇਕਰ ਤੁਸੀਂ ਸਵੇਰ ਦਾ ਭੋਜਨ ਕੀਤੇ ਬਿਨ੍ਹਾਂ ਹੀ ਕੰਮ 'ਤੇ ਚਲੇ ਜਾਂਦੇ ਹੋ, ਤਾਂ ਇਸ ਦਾ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ।

ਭੁੱਖੇ ਪੇਟ ਕੰਮ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਦਾ ਖਤਰਾ:

ਐਸਿਡਿਟੀ: ਜ਼ਿਆਦਾਤਰ ਲੋਕ ਭੁੱਖੇ ਪੇਟ ਹੀ ਕੰਮ 'ਤੇ ਨਿਕਲ ਜਾਂਦੇ ਹਨ ਅਤੇ ਆਫਿਸ ਜਾ ਕੇ ਚਾਹ ਪੀ ਲੈਂਦੇ ਹਨ। ਪਰ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਸੀਂ ਐਸਿਡਿਟੀ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਭੋਜਨ ਨਾ ਪਚਨਾ, ਗੈਸ, ਹਾਰਟ ਬਰਨ ਅਤੇ ਪੇਟ 'ਚ ਅਲਸਰ ਦੀ ਸਮੱਸਿਆਂ ਹੋ ਸਕਦੀ ਹੈ।

ਚੱਕਰ ਆਉਣਾ: ਲੰਬੇ ਸਮੇਂ ਤੱਕ ਭੁੱਖੇ ਪੇਟ ਕੰਮ ਕਰਨ ਨਾਲ ਚੱਕਰ ਆਉਣ ਦੀ ਸਮੱਸਿਆਂ ਹੋ ਸਕਦੀ ਹੈ। ਇਸ ਕਾਰਨ ਤੁਸੀਂ ਬੇਹੋਸ਼ ਹੋ ਸਕਦੇ ਹੋ ਅਤੇ ਸਰੀਰ 'ਚ ਕੰਮਜ਼ੋਰੀ ਹੋ ਸਕਦੀ ਹੈ।

ਘਟ ਬੀਪੀ ਦੀ ਸਮੱਸਿਆਂ: ਕਈ ਲੋਕਾਂ ਨੂੰ ਲੱਗਦਾ ਹੈ ਕਿ ਸਵੇਰ ਦਾ ਭੋਜਨ ਖਾਣ ਨਾਲ ਭਾਰ ਘਟ ਕੀਤਾ ਜਾ ਸਕਦਾ ਹੈ, ਪਰ ਅਜਿਹਾ ਨਹੀਂ ਹੈ। ਸਵੇਰ ਦਾ ਭੋਜਨ ਨਾ ਖਾਣ ਕਰਕੇ ਬਲੱਡ ਪ੍ਰੇਸ਼ਰ ਉੱਪਰ-ਥੱਲੇ ਹੋ ਸਕਦਾ ਹੈ। ਇਸ ਲਈ ਸਵੇਰ ਨੂੰ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ।

ਬਲੱਡ ਸ਼ੂਗਰ ਘਟ ਹੋਣਾ: ਭੁੱਖੇ ਪੇਟ ਕੰਮ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਘਟ ਹੋ ਸਕਦਾ ਹੈ। ਸਰੀਰ 'ਚ ਗਲੂਕੋਜ਼ ਦੀ ਕਮੀ ਕਾਰਨ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ।

ਜੀਅ ਕੱਚਾ ਹੋਣਾ: ਭੁੱਖੇ ਪੇਟ ਰਹਿਣ ਨਾਲ ਜੀਅ ਕੱਚਾ ਹੋਣ ਦੀ ਸਮੱਸਿਆਂ ਵੀ ਹੋ ਸਕਦੀ ਹੈ ਅਤੇ ਜੀਅ ਘਬਰਾਉਣ ਲਗਦਾ ਹੈ। ਇਸ ਲਈ ਕਦੇ ਵੀ ਖਾਲੀ ਪੇਟ ਘਰੋ ਨਾ ਜਾਓ, ਸਗੋਂ ਕੁਝ ਸਿਹਤਮੰਦ ਭੋਜਨ ਖਾ ਕੇ ਹੀ ਘਰੋ ਨਿਕਲੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.