ETV Bharat / sukhibhava

Mushroom Side Effects: ਗਰਭ ਅਵਸਥਾ ਤੋਂ ਲੈ ਕੇ ਭਾਰ ਵਧਣ ਤੱਕ, ਇੱਥੇ ਜਾਣੋ ਮਸ਼ਰੂਮ ਖਾਣ ਦੇ 7 ਨੁਕਸਾਨ

author img

By

Published : Aug 18, 2023, 12:36 PM IST

ਕਈ ਲੋਕਾਂ ਨੂੰ ਮਸ਼ਰੂਮ ਖਾਣਾ ਬਹੁਤ ਪਸੰਦ ਹੁੰਦਾ ਹੈ। ਸਵਾਦ 'ਚ ਵਧੀਆਂ ਹੋਣ ਦੇ ਨਾਲ-ਨਾਲ ਇਸ ਵਿੱਚ ਆਈਰਨ, ਜ਼ਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਰ ਇਸਦੇ ਬਾਵਜੂਦ ਵੀ ਮਸ਼ਰੂਮ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

Mushroom Side Effects
Mushroom Side Effects

ਹੈਦਰਾਬਾਦ: ਕਈ ਲੋਕਾਂ ਨੂੰ ਮਸ਼ਰੂਮ ਖਾਣਾ ਬਹੁਤ ਪਸੰਦ ਹੁੰਦਾ ਹੈ। ਮਸ਼ਰੂਮ ਜ਼ਿਆਦਾਤਰ ਗਰਮੀ ਦੇ ਮੌਸਮ 'ਚ ਉੱਗਦੇ ਹਨ। ਮਸ਼ਰੂਮ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਪਰ ਇਸਦੇ ਬਾਵਜੂਦ ਵੀ ਇਸਨੂੰ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

ਮਸ਼ਰੂਮ ਖਾਣ ਦੇ ਨੁਕਸਾਨ:-

ਮਸ਼ਰੂਮ ਖਾਣ ਨਾਲ ਥਕਾਵਟ ਹੁੰਦੀ: ਕਈ ਲੋਕ ਮਸ਼ਰੂਮ ਖਾਣ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਮਸ਼ਰੂਮ ਖਾਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਹੀ ਨਹੀਂ ਕਈ ਲੋਕਾਂ ਨੂੰ ਮਸ਼ਰੂਮ ਖਾਣ ਤੋਂ ਬਾਅਦ ਸੁਸਤੀ ਵੀ ਮਹਿਸੂਸ ਹੁੰਦੀ ਹੈ।

ਪਾਚਨ ਸੰਬੰਧੀ ਸਮੱਸਿਆਵਾਂ: ਮਸ਼ਰੂਮ ਨੂੰ ਪਚਾਉਣਾ ਮੁਸ਼ਕਲ ਹੁੰਦਾ ਹੈ। ਜਿਸ ਕਾਰਨ ਗੈਸ ਬਣ ਜਾਂਦੀ ਹੈ ਅਤੇ ਕੁਝ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਚਮੜੀ ਦੀ ਐਲਰਜ਼ੀ: ਕੁਝ ਲੋਕਾਂ ਨੂੰ ਮਸ਼ਰੂਮ ਤੋਂ ਐਲਰਜ਼ੀ ਹੁੰਦੀ ਹੈ। ਜ਼ਿਆਦਾ ਮਾਤਰਾ 'ਚ ਇਸਦਾ ਇਸਤੇਮਾਲ ਕਰਨ ਨਾਲ ਚਮੜੀ 'ਤੇ ਜਲਨ ਹੋ ਸਕਦੀ ਹੈ। ਕੁਝ ਲੋਕਾਂ ਨੂੰ ਮਸ਼ਰੂਮ ਖਾਣ ਕਾਰਨ ਨੱਕ 'ਚੋ ਖੂਨ ਆਉਣਾ, ਮੂੰਹ 'ਚ ਸੁੱਕਾਪਨ, ਨੱਕ 'ਚ ਸੁੱਕਾਪਨ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਗਰਭ ਅਵਸਥਾ ਦੌਰਾਨ ਮਸ਼ਰੂਮ ਦਾ ਇਸਤੇਮਾਲ ਨਾ ਕਰੋ: ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਮਸ਼ਰੂਮ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਮਸ਼ਰੂਮ ਖਾਣ ਦਾ ਕੋਈ ਗਲਤ ਪ੍ਰਭਾਵ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਫਿਰ ਵੀ ਇਸ ਸਮੇਂ ਦੌਰਾਨ ਡਾਕਟਰ ਦੀ ਜ਼ਰੂਰ ਸਲਾਹ ਲਓ।

ਮਸ਼ਰੂਮ ਖਾਣ ਨਾਲ ਭਾਰ ਵਧ ਸਕਦਾ: ਮਸ਼ਰੂਮ ਖਾਣ ਨਾਲ ਭੁੱਖ ਜ਼ਿਆਦਾ ਲੱਗਦੀ ਹੈ। ਜਿਸ ਨਾਲ ਅਸੀ ਭੋਜਨ ਜ਼ਿਆਦਾ ਖਾਂਦੇ ਹਾਂ। ਭੋਜਨ ਜ਼ਿਆਦਾ ਖਾਣ ਕਾਰਨ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸਦੇ ਨਾਲ ਹੀ ਮਸ਼ਰੂਮ ਖਾਣ ਨਾਲ ਬਲੱਡ ਪ੍ਰੇਸ਼ਰ ਵੀ ਵਧਦਾ ਹੈ।


ਮਾਈਗ੍ਰੇਨ: ਮਸ਼ਰੂਮ ਖਾਣ ਨਾਲ ਤੇਜ਼ ਸਿਰਦਰਦ ਹੋ ਸਕਦਾ ਹੈ। ਜਿਸ ਕਾਰਨ ਮਾਈਗ੍ਰੇਨ ਦੀ ਸਮੱਸਿਆਂ ਹੋ ਸਕਦੀ ਹੈ। ਕੁਝ ਲੋਕਾਂ ਨੂੰ ਮਸ਼ਰੂਮ ਖਾਣ ਕਾਰਨ ਚੱਕਰ ਵੀ ਆਉਣ ਲੱਗਦੇ ਹਨ।

ਦਿਮਾਗੀ ਬਿਮਾਰੀਆਂ: ਜੋ ਲੋਕ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਿਤ ਹਨ, ਉਨ੍ਹਾਂ ਲੋਕਾਂ ਨੂੰ ਮਸ਼ਰੂਮ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਕਿ ਅਜਿਹੇ ਸਮੇਂ 'ਚ ਮਸ਼ਰੂਮ ਖਾਣ ਨਾਲ ਪੈਨਿਕ ਅਟੈਕ ਆ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.