ਪੰਜਾਬ

punjab

Causes of Constipation: ਤੁਹਾਡੀਆਂ ਰੋਜ਼ਾਨਾ ਦੀਆਂ ਇਹ 5 ਆਦਤਾਂ ਤੁਹਾਨੂੰ ਬਣਾ ਸਕਦੀਆਂ ਨੇ ਕਬਜ਼ ਦੀ ਸਮੱਸਿਆਂ ਦਾ ਸ਼ਿਕਾਰ

By ETV Bharat Health Team

Published : Dec 14, 2023, 10:19 AM IST

Constipation: ਸਰਦੀਆਂ ਦੇ ਮੌਸਮ 'ਚ ਲੋਕ ਅਕਸਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਬਜ਼ ਵੀ ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ। ਲੋਕ ਅਕਸਰ ਸਰਦੀਆਂ 'ਚ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਕਬਜ਼ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋ ਕੁਝ ਸਾਡੀਆ ਆਦਤਾਂ ਵੀ ਹਨ। ਸਾਡੀਆਂ ਰੋਜ਼ਾਨਾ ਦੀਆਂ ਕੁਝ ਆਦਤਾਂ ਕਾਰਨ ਵੀ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।

Causes of Constipation
Causes of Constipation

ਹੈਦਰਾਬਾਦ:ਸਰਦੀਆਂ ਦਾ ਮੌਸਮ ਆਉਦੇ ਹੀ ਜੀਵਨਸ਼ੈਲੀ 'ਚ ਕਈ ਬਦਲਾਅ ਹੋ ਜਾਂਦੇ ਹਨ। ਮੌਸਮ 'ਚ ਬਦਲਾਅ ਹੋਣ ਕਰਕੇ ਸਾਡੀ ਇਮਿਊਨਟੀ ਵੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਕਈ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਸਮੱਸਿਆ ਕਬਜ਼ ਦੀ ਵੀ ਹੈ, ਜੋ ਅਕਸਰ ਸਰਦੀਆਂ ਦੇ ਮੌਸਮ 'ਚ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨਸ਼ੈਲੀ ਦਾ ਸਾਡੀ ਸਿਹਤ 'ਤੇ ਗਲਤ ਅਸਰ ਪੈਂਦਾ ਹੈ। ਕਬਜ਼ ਦੀ ਸਮੱਸਿਆ ਸਾਡੀ ਰੋਜ਼ਾਨਾ ਦੀਆਂ ਗਲਤ ਆਦਤਾਂ ਕਾਰਨ ਵੀ ਹੋ ਸਕਦੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ, ਤਾਂ ਤੁਹਾਨੂੰ ਕੁਝ ਗਲਤ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ।

ਇਹ ਆਦਤਾਂ ਬਣ ਸਕਦੀਆਂ ਨੇ ਕਬਜ਼ ਦਾ ਕਾਰਨ:

ਜਲਦੀ-ਜਲਦੀ ਭੋਜਨ ਖਾਣਾ: ਕਈ ਲੋਕਾਂ ਨੂੰ ਜਲਦੀ-ਜਲਦੀ ਭੋਜਨ ਖਾਣ ਦੀ ਆਦਤ ਹੁੰਦੀ ਹੈ। ਅਜਿਹੇ 'ਚ ਜਲਦੀ ਭੋਜਨ ਖਾਣ ਨਾਲ ਹਵਾ ਅੰਦਰ ਜਾਣ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਸੋਜ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ ਤੁਸੀਂ ਕਬਜ਼ ਦੀ ਸਮੱਸਿਆ ਦਾ ਵੀ ਸ਼ਿਕਾਰ ਹੋ ਸਕਦੇ ਹੋ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਹੌਲੀ-ਹੌਲੀ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ।

ਜ਼ੰਕ ਫੂਡ ਖਾਣਾ:ਸਰਦੀਆਂ ਦੇ ਮੌਸਮ 'ਚ ਲੋਕਾਂ ਦੇ ਖਾਣ-ਪੀਣ 'ਚ ਵੀ ਬਦਲਾਅ ਹੋ ਜਾਂਦਾ ਹੈ। ਕਈ ਲੋਕ ਘਰ ਭੋਜਨ ਬਣਾਉਣ ਦੀ ਜਗ੍ਹਾਂ ਜ਼ੰਕ ਫੂਡ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਜ਼ੰਕ ਫੂਡ ਖਾਣ ਨਾਲ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜ਼ੰਕ ਫੂਡ ਦੀ ਜਗ੍ਹਾਂ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ।

ਭੋਜਨ ਨੂੰ ਛੱਡਣਾ: ਅਕਸਰ ਲੋਕ ਸਵੇਰੇ ਕੰਮ 'ਤੇ ਜਾਣ ਦੀ ਜਲਦੀ 'ਚ ਸਵੇਰ ਦਾ ਭੋਜਨ ਛੱਡ ਦਿੰਦੇ ਹਨ, ਜਦਕਿ ਸਵੇਰ ਦਾ ਭੋਜਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਵੇਰ ਦਾ ਭੋਜਨ ਛੱਡਣ ਨਾਲ ਤੁਹਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਵੇਰ ਦਾ ਭੋਜਨ ਖਾਣਾ ਨਾ ਭੁੱਲੋ।

ਸ਼ਰਾਬ ਦੀ ਆਦਤ:ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਲਈ ਡਾਕਟਰ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਨ। ਜੇਕਰ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਹੈ, ਤਾਂ ਇਸ ਕਾਰਨ ਤੁਸੀਂ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਤੁਹਾਡਾ ਪਾਚਨ ਖਰਾਬ ਹੋ ਸਕਦਾ ਹੈ। ਇਸ ਲਈ ਸ਼ਰਾਬ ਤੋਂ ਦੂਰੀ ਬਣਾਓ।

ਘਟ ਪਾਣੀ ਪੀਣਾ: ਸਿਹਤਮੰਦ ਰਹਿਣ ਲਈ ਸਰੀਰ 'ਚ ਪਾਣੀ ਹੋਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਸਰਦੀਆਂ ਦੇ ਮੌਸਮ 'ਚ ਪਿਆਸ ਘਟ ਲੱਗਣ ਕਰਕੇ ਲੋਕ ਜ਼ਿਆਦਾ ਪਾਣੀ ਨਹੀਂ ਪੀਂਦੇ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਤੁਸੀਂ ਕਬਜ਼ ਅਤੇ ਪਾਚਨ ਨਾਲ ਜੁੜੀਆ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।

ABOUT THE AUTHOR

...view details