ETV Bharat / sukhibhava

Cooling Natural Drinks: ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ 3 ਜੂਸ, ਮਿਲਣਗੇ ਕਈ ਸਿਹਤ ਲਾਭ

author img

By

Published : Jul 19, 2023, 3:12 PM IST

ਖਰਾਬ ਆਦਤਾਂ ਕਾਰਨ ਲੋਕ ਅਕਸਰ ਕਬਜ਼ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਬਜ਼ ਦੀ ਸਮੱਸਿਆਂ ਪਿੱਛੇ ਇੱਕ ਕਾਰਨ ਢਿੱਡ ਵਿੱਚ ਗਰਮੀ ਦਾ ਹੋਣਾ ਵੀ ਹੈ। ਇਸ ਲਈ ਤੁਸੀਂ ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਜੂਸਾਂ ਨੂੰ ਆਪਣੀ ਡਾਇਟ 'ਚ ਸ਼ਾਮਲ ਕਰ ਸਕਦੇ ਹੋ।

Cooling Natural Drinks
Cooling Natural Drinks

ਹੈਦਰਾਬਾਦ: ਬਦਲਦੇ ਮੌਸਮ ਵਿੱਚ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਵੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੀਂਹ ਦੇ ਮੌਸਮ ਵਿੱਚ ਵਿਅਕਤੀ ਦੇ ਢਿੱਡ 'ਚ ਦਰਦ ਅਤੇ ਜਲਨ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਹਾਲਾਂਕਿ ਕੁਝ ਲੋਕ ਇਸਦੇ ਪਿੱਛੇ ਦੇ ਕਾਰਨਾਂ ਤੋਂ ਅਣਜਾਣ ਹਨ। ਦਰਅਸਲ ਕਬਜ਼ ਦੀ ਸਮੱਸਿਆਂ ਉਦੋਂ ਹੁੰਦੀ ਹੈ ਜਦੋਂ ਢਿੱਡ ਵਿੱਚ ਗਰਮੀ ਵਧਦੀ ਹੈ। ਢਿੱਡ ਵਿੱਚ ਗਰਮੀ ਵਧਣ 'ਤੇ ਤੁਹਾਨੂੰ ਗੈਸ, ਜਲਨ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਜੂਸ ਅਜ਼ਮਾ ਸਕਦੇ ਹੋ।

ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਪੀਓ ਇਹ ਜੂਸ:

ਸੌਗੀ ਦਾ ਪਾਣੀ: ਸੌਗੀ ਸਿਹਤ ਲਈ ਕਾਫ਼ੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਰੀਰ 'ਚ ਗਰਮੀ, ਜ਼ਿਆਦਾ ਖੂਨ ਆਉਣਾ, ਵਾਲਾਂ ਦਾ ਝੜਨਾ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸੌਗੀ ਦੇ ਪਾਣੀ ਨੂੰ ਆਪਣੀ ਡਾਇਟ 'ਚ ਸਾਮਲ ਕਰੋ। ਸੌਗੀ ਦਾ ਪਾਣੀ ਬਣਾਉਣ ਲਈ ਸੌਗੀ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਇੱਕ ਗਲਾਸ ਪਾਣੀ ਵਿੱਚ ਇਸਨੂੰ ਭਿਓ ਦਿਓ। ਅਗਲੀ ਸਵੇਰ ਇਸਨੂੰ ਮਿਕਸਰ 'ਚ ਪੀਸ ਲਓ ਅਤੇ ਸੌਗੀ ਦਾ ਪਾਣੀ ਪੀ ਲਓ।

ਚੌਲਾਂ ਦਾ ਪਾਣੀ: ਚੌਲਾਂ ਦੇ ਪਾਣੀ ਵਿੱਚ ਸਟਾਰਚ ਦੀ ਚੰਗੀ ਮਾਤਰਾ ਹੁੰਦੀ ਹੈ। ਇਸਦੇ ਨਾਲ ਹੀ ਇਸ ਵਿੱਚ ਸਾਰੇ ਜ਼ਰੂਰੀ ਐਂਟੀਆਕਸੀਡੈਂਟ ਵੀ ਹੁੰਦੇ ਹਨ। ਇਹ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਮਦਦਗਾਰ ਹੈ। ਇਸਨੂੰ ਬਣਾਉਣ ਲਈ ਇੱਕ ਕਟੋਰੇ ਪਾਣੀ ਵਿੱਚ ਚੌਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਅਤੇ ਫਿਰ ਇਸ ਵਿੱਚ ਪਾਣੀ ਪਾਓ। ਇਸਨੂੰ ਢੱਕ ਕੇ 2 ਤੋਂ 6 ਘੰਟੇ ਲਈ ਰੱਖੋ ਅਤੇ ਫਿਰ ਚੌਲਾਂ ਦਾ ਪਾਣੀ ਪੀ ਲਓ।

ਸੌਂਫ਼ ਦਾ ਪਾਣੀ: ਸੌਂਫ਼ ਦਾ ਪਾਣੀ ਇਮਿਊਨਿਟੀ ਅਤੇ ਪਾਚਨ ਨੂੰ ਵਧੀਆ ਬਣਾਉਦਾ ਹੈ। ਸੌਂਫ਼ ਦਿਲ ਲਈ ਵੀ ਵਧੀਆ ਮੰਨੀ ਜਾਂਦੀ ਹੈ। ਇਸ ਨਾਲ ਦਿਮਾਗ ਤਰੋ-ਤਾਜ਼ਾ ਰਹਿੰਦਾ ਹੈ। ਸੌਂਫ਼ ਦਾ ਪਾਣੀ ਅੱਖਾਂ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਇਸ ਪਾਣੀ ਨੂੰ ਬਣਾਉਣ ਲਈ ਇੱਕ ਚਮਚ ਸੌਂਫ ਪਾਊਡਰ ਲਓ ਅਤੇ ਫਿਰ ਇਸ ਵਿੱਚ ਇੱਕ ਗਲਾਸ ਠੰਢਾ ਪਾਣੀ ਪਾਓ। ਇਸਦੇ ਨਾਲ ਹੀ ਇਸ ਵਿੱਚ ਖੰਡ ਨੂੰ ਵੀ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਡ੍ਰਿੰਕ ਨੂੰ ਪੀ ਲਓ। ਇਸ ਡ੍ਰਿੰਕ ਨੂੰ ਤੁਸੀਂ ਦੁਪਹਿਰ ਦੇ ਭੋਜਨ ਤੋਂ ਦੋ ਘੰਟੇ ਬਾਅਦ ਪੀ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.