ਪੰਜਾਬ

punjab

ਪੰਜਾਬ 'ਚ ਆਈਐਮਡੀ ਵੱਲੋਂ 20 ਅਤੇ 21 ਦਸੰਬਰ ਨੂੰ ਯੈਲੋ ਅਲਰਟ ਕੀਤਾ ਗਿਆ ਜਾਰੀ, ਸੰਘਣੀ ਧੁੰਦ ਦਾ ਕਰਨਾ ਪੈ ਸਕਦਾ ਹੈ ਸਾਹਮਣਾ

By ETV Bharat Punjabi Team

Published : Dec 18, 2023, 5:12 PM IST

Yellow alert issued: ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਣ ਵਾਲੀ 20 ਅਤੇ 21 ਦਸੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਵਿੱਚ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਲੋਕਾਂ ਨੂੰ ਝੱਲਣੀ ਪੈ ਸਕਦੀ ਹੈ।

Yellow alert issued by IMD on December 20 and 21 in entire Punjab including Ludhiana
ਪੰਜਾਬ 'ਚ ਆਈਐਮਡੀ ਵੱਲੋਂ 20 ਅਤੇ 21 ਦਸੰਬਰ ਨੂੰ ਯੈਲੋ ਅਲਰਟ ਕੀਤਾ ਗਿਆ ਜਾਰੀ, ਸੰਘਣੀ ਧੁੰਦ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਸੰਘਣੀ ਧੁੰਦ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਦਸੰਬਰ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਕੜਾਕੇ ਦੀ ਠੰਡ ਫਿਲਹਾਲ ਨਹੀਂ ਪੈ ਰਹੀ, ਜਿਸ ਕਰਕੇ ਮੌਸਮ ਵਿਗਿਆਨੀਆਂ (meteorologist) ਦਾ ਮੰਨਣਾ ਹੈ ਕਿ ਹੁਣ ਬਾਕੀ ਮੌਸਮਾਂ ਦੀ ਤਰ੍ਹਾਂ ਠੰਢ ਦੇ ਮੌਸਮ ਵਿੱਚ ਵੀ ਕਾਫੀ ਤਬਦੀਲੀ ਆਈ ਹੈ ਅਤੇ ਦਸੰਬਰ ਮਹੀਨੇ ਵੀ ਕੜਾਕੇ ਦੀ ਠੰਢ ਹੁਣ ਤੱਕ ਨਹੀਂ ਪਈ। ਉਨ੍ਹਾਂ ਕਿਹਾ ਕਿ ਜੇਕਰ ਵੱਧ ਤੋਂ ਵੱਧ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜਦੋਂ ਕਿ ਘੱਟ ਤੋਂ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂ ਕਿ ਪਿਛਲੇ ਸਾਲ ਇਹ ਤਾਪਮਾਨ ਘੱਟ ਸੀ।

ਯੈਲੋ ਅਲਰਟ ਜਾਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਉਤਰਾਅ-ਚੜਾ ਵੇਖਣ ਨੂੰ ਮਿਲ ਰਿਹਾ ਹੈ ਪਰ ਆਈ ਐੱਮਡੀ ਵੱਲੋਂ ਲਗਾਤਾਰ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ 20 ਅਤੇ 21 ਦਸੰਬਰ ਨੂੰ ਮੁੜ ਤੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਉਹ ਧੁੰਦ ਤੋਂ ਆਪਣਾ ਬਚਾਅ ਰੱਖਣ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਇਹ ਤਬਦੀਲੀਆਂ ਕੁੱਝ ਹੀ ਸਾਲਾਂ ਤੋਂ ਵੇਖਣ ਨੂੰ ਮਿਲੀਆਂ ਹਨ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2013 ਵਿੱਚ ਵੀ ਪਾਰਾ 10 ਡਿਗਰੀ ਦੇ ਨੇੜੇ ਸੀ ਪਰ ਇਸ ਵਾਰ ਆਮ ਨਾਲੋਂ ਇੱਕ ਡਿਗਰੀ ਦੇ ਨੇੜੇ ਪਾਰਾ ਉੱਪਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੀਹ ਦੀ ਕੋਈ ਵੀ ਭਵਿੱਖਬਾਣੀ ਨਹੀਂ ਹੈ, ਧੁੰਦ ਜ਼ਰੂਰ ਪੈ ਸਕਦੀ ਹੈ।

ਲੋਕਾਂ ਨੂੰ ਕੀਤਾ ਸੁਚੇਤ:ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਉੱਤੇ ਧੁੰਦ ਕਾਰਨ ਹਾਦਸਿਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿਸ ਕਰਕੇ ਮੌਸਮ ਵਿਭਾਗ ਵੱਲੋਂ ਲਗਾਤਾਰ ਯੈਲੋ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਪਿਛਲੇ ਹਫਤੇ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਜੋ ਕਿਸੇ ਤਰ੍ਹਾਂ ਦੀਆਂ ਅਣਸੁਖਾਵੀਂ ਘਟਨਾਵਾਂ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਨੇ ਕਿਹਾ ਹੈ ਕਿ ਲੋਕ ਸੜਕਾਂ ਉੱਤੇ (Dense fog in Punjab) ਅਲਰਟ ਰਹਿਣ ਅਤੇ ਸਵੇਰੇ ਦੇ ਸਮੇਂ ਘੱਟ ਤੋਂ ਘੱਟ ਟਰੈਵਲ ਕਰਨ। ਹਾਲਾਂਕਿ ਜੇਕਰ ਕਣਕ ਦੀ ਗੱਲ ਕੀਤੀ ਜਾਵੇ ਤਾਂ ਇਹ ਮੌਸਮ ਫਸਲ ਲਈ ਠੀਕ ਹੀ ਦੱਸਿਆ ਜਾ ਰਿਹਾ ਹੈ।

ABOUT THE AUTHOR

...view details