ETV Bharat / state

ਵਿਸ਼ਾਲ ਜੁੱਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚੋਂ ਕੀਤੇ ਵੱਡੇ ਖੁਲਾਸੇ, ਕਿਹਾ-ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ 'ਚ, ਲਾਲਚ ਕਾਰਨ ਛੱਡੀ ਨੌਕਰੀ

author img

By ETV Bharat Punjabi Team

Published : Dec 18, 2023, 3:57 PM IST

Jagdeep Singh, imprisoned in Taran Taran Jail in the case of heroin smuggling, has made big revelations from the jail itself.
ਵਿਸ਼ਾਲ ਜੁੱਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚੋਂ ਕੀਤੇ ਵੱਡੇ ਖੁਲਾਸੇ, ਕਿਹਾ-ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ 'ਚ, ਲਾਲਚ ਕਾਰਣ ਛੱਡੀ ਨੌਕਰੀ

ਪੂਰੇ ਵਿਸ਼ਵ ਵਿੱਚ ਆਪਣੇ 7 ਫੁੱਟ 6 ਇੰਚ ਲੰਮੇਂ ਕੱਦ ਕਾਰਣ ਪ੍ਰਸਿੱਧੀ ਦੀਆਂ ਸਿਖਰਾਂ ਛੂਹਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ ਮੁਲਾਜ਼ਮ ਜਗਦੀਪ ਸਿੰਘ ਦੀਪ (Former Punjab Police employee Jagdeep Singh) ਹੁਣ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹੈ। ਜੇਲ੍ਹ ਵਿੱਚ ਪੁੱਛਗਿੱਛ ਦੌਰਾਨ ਉਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ।

ਚੰਡੀਗੜ੍ਹ: ਕਹਿੰਦੇ ਨੇ ਪੈਸਾ ਅਤੇ ਪ੍ਰਸਿੱਧੀ ਹਰ ਕਿਸੇ ਨੂੰ ਹਜ਼ਮ ਨਹੀਂ ਆਉਂਦੇ ਅਤੇ ਅਜਿਹਾ ਹੀ ਹੋਇਆ ਹੈ ਵਿਸ਼ਾਲ ਜੁੱਸੇ ਦੇ ਮਾਲਕ ਜਗਦੀਪ ਸਿੰਘ ਦੀਪ ਨਾਲ। 7.6 ਫੁੱਟ ਲੰਮੇ ਕੱਦ ਕਾਰਣ ਅਮਰੀਕਾ ਦੇ ਵੱਡੇ ਰਿਆਲਟੀ ਸ਼ੌਅ, ਅਮਰੀਕਾ ਗੌਟ ਟੈਲੇਂਟ (Americas Got Talent) ਵਿੱਚ ਪਹੁੰਚ ਕੇ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲਾ ਪੰਜਾਬ ਪੁਲਿਸ ਦਾ ਇਹ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੁਣ ਜੇਲ੍ਹ ਵਿੱਚ ਬੰਦ ਹੈ।

ਪਤਨੀ ਸੀ ਨਸ਼ੇ ਦੀ ਆਦੀ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operation Cell) ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ। ਉਸ ਨੂੰ ਨਸ਼ਾ ਮੁਹੱਈਆ ਕਰਵਾਉਣ ਲਈ ਉਹ ਇਸ ਧੰਦੇ ਵਿਚ ਸ਼ਾਮਲ ਹੋ ਗਿਆ। ਉਸ ਦੀ ਪਤਨੀ ਹੁਣ ਨਸ਼ਾ ਛੁਡਾਊ ਕੇਂਦਰ 'ਚ ਹੈ। ਜਗਦੀਪ ਦਾ ਪਿਤਾ ਸੁਖਦੇਵ ਅਤੇ ਭਰਾ ਮਲਕੀਤ ਦੋਵੇਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸਨ। ਪਿਤਾ ਜੇਲ੍ਹ ਵਿੱਚ ਹੈ ਅਤੇ ਭਰਾ ਫਰਾਰ ਹੈ। ਉਹ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਇਸ ਕੰਮ ਵਿੱਚ ਆਇਆ ਸੀ।

ਪੁਲਿਸ ਦੀ ਨੌਕਰੀ ਦੌਰਾਨ ਹੀ ਸ਼ੁਰੂ ਕੀਤਾ ਨਸ਼ੇ ਦੀ ਤਸਕਰੀ ਦਾ ਧੰਦਾ: ਨਸ਼ੇ ਦਾ ਕਾਲਾ ਕਾਰੋਬਾਰ ਮੁਲਜ਼ਮ ਜਗਦੀਪ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਦੌਰਾਨ ਹੀ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਪੂਰਾ ਪਰਿਵਾਰ ਹੀ ਲਗਭਗ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਸੀ ਅਤੇ ਇਸ ਦੌਰਾਨ ਉਸ ਨੇ ਪਿਤਾ ਅਤੇ ਭਰਾ ਦੇ ਨੈੱਟਵਰਕ ਦਾ ਇਸਤੇਮਾਲ ਕਰਕੇ ਨਸ਼ੇ ਦੇ ਕਾਰੋਬਾਰੀਆਂ ਨਾਲ ਤਸਕਰੀ ਦਾ ਕੰਮ (Trafficking work with drug dealers) ਸ਼ੁਰੂ ਕੀਤਾ ਅਤੇ ਜਦੋਂ ਇਸ ਧੰਦੇ ਵਿੱਚ ਚੋਖਾ ਮੁਨਾਫਾ ਹੋਣ ਲੱਗਾ ਤਾਂ ਪੰਜਾਬ ਪੁਲਿਸ ਦੀ ਨੌਕਰੀ ਵੀ 21 ਸਾਲ ਬਾਅਦ ਉਸ ਨੇ ਛੱਡ ਦਿੱਤੀ।

ਪ੍ਰਸਿੱਧੀ ਕਾਰਣ ਨਹੀਂ ਕਰਦਾ ਸੀ ਕੋਈ ਸ਼ੱਕ: ਲੰਮੇ ਕੱਦ ਅਤੇ ਅਮਰੀਕਾ ਗੌਟ ਟੈਲੇਂਟ ਵਿੱਚ ਗੱਤਕਾ ਗਰੁੱਪ ਨਾਲ ਪਹੁੰਚਣ ਤੋਂ ਬਾਅਦ ਜਗਦੀਪ ਸਿੰਘ ਦੀਪ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਇਸ ਪ੍ਰਸਿੱਧੀ ਹੇਠ ਹੀ ਉਸ ਨੇ ਚਿੱਟੇ ਦਾ ਕਾਲਾ ਕਾਰੋਬਾਰ ਜਾਰੀ ਰੱਖਿਆ। ਉਸ ਨੇ ਦੱਸਿਆ ਕਿ ਪਹਿਲਾਂ ਪੁਲਿਸ ਵਿੱਚ ਨੌਕਰੀ ਅਤੇ ਦੂਜਾ ਪ੍ਰਸਿੱਧੀ ਦੇ ਪ੍ਰਭਾਵ ਕਰਕੇ ਉਸ ਉੱਤੇ ਕੋਈ ਵੀ ਸ਼ੱਕ ਨਹੀਂ ਸੀ ਕਰਦਾ ਅਤੇ ਇਸ ਦਾ ਫਾਇਦਾ ਚੁੱਕਦਿਆਂ ਹੀ ਉਸ ਨੇ ਲੰਮਾਂ ਸਮਾਂ ਇਹ ਨਸ਼ੇ ਦਾ ਕਾਰੋਬਾਰ ਕੀਤਾ। ਦੱਸ ਦਈਏ ਜਗਦੀਪ ਸਿੰਘ ਦੀ ਇਹ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਸੀ। (Jagdeep Singh in Jail).

ETV Bharat Logo

Copyright © 2024 Ushodaya Enterprises Pvt. Ltd., All Rights Reserved.