ਪੰਜਾਬ

punjab

ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਤੋਂ ਹੋਏ ਖੁਸ਼, ਜਾਣੋ ਕਿਉਂ ?

By

Published : Aug 25, 2021, 3:26 PM IST

ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਤੋਂ ਹੋਏ ਖੁਸ਼, ਜਾਣੋ ਕਿਉਂ ?

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 50 ਰੁ ਗੰਨੇ ਦੀ ਖਰੀਦ ਦੇ ਵਿੱਚ ਬੜੌਤਰੀ ਕਰ ਦਿੱਤੀ। ਇਸ ਬੜੌਤਰੀ ਦੇ ਨਾਲ ਹੀ ਹੁਣ ਪੰਜਾਬ ਦੀ ਵਿੱਚ ਗੰਨੇ ਦਾ ਰੇਟ 360 ਰੁਪਏ ਦੇ ਹਿਸਾਬ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਾਰੇ ਪੰਜਾਬ ਦੇ ਕਿਸਾਨ ਖੁਸ਼ ਹਨ।

ਫਗਵਾੜਾ: ਕਿਸਾਨਾਂ ਦੀ ਪੁਰਾਣੀ ਮੰਗ ਗੰਨੇ ਦੇ ਮੁੱਲ ਵਿੱਚ ਬੜੋਤਰੀ ਕਰਨ ਦੇ ਲਈ ਪੰਜਾਬ ਦੀ ਕਿਸਾਨ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਸਰਕਾਰ ਦੇ ਪ੍ਰਤੀ ਵਿਰੋਧ ਕਰ ਰਹੇ ਸਨ। ਜਿਸ ਦੇ ਚੱਲਦੇ ਹੋਏ 4 ਦਿਨ ਪਹਿਲਾਂ ਤੋਂ ਰਾਮਾ ਮੰਡੀ ਦੇ ਕੋਲ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ਨੂੰ ਕਿਸਾਨਾਂ ਨੇ ਜਾਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੜਕ ਅਤੇ ਰੇਲ ਮਾਰਗ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਤੋਂ ਹੋਏ ਖੁਸ਼, ਜਾਣੋ ਕਿਉਂ ?

ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿੱਚ ਬੈਠਕਾਂ ਦੇ ਦੌਰ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 50 ਰੁ ਗੰਨੇ ਦੀ ਖਰੀਦ ਦੇ ਵਿੱਚ ਬੜੌਤਰੀ ਕਰ ਦਿੱਤੀ। ਇਸ ਬੜੌਤਰੀ ਦੇ ਨਾਲ ਹੀ ਹੁਣ ਪੰਜਾਬ ਦੀ ਵਿੱਚ ਗੰਨੇ ਦਾ ਰੇਟ 360 ਰੁਪਏ ਦੇ ਹਿਸਾਬ ਨਾਲ ਹੋਵੇਗਾ। ਜਿਹੜਾ ਕਿ ਹੋਰ ਰਾਜਾਂ ਨਾਲੋਂ ਸਭ ਤੋਂ ਵੱਧ ਹੈ। ਗੰਨੇ ਦੇ ਮੁੱਲ ਮੁੱਲ ਵਿੱਚ ਬੜੋਤਰੀ ਕਰਨ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿਲ ਉਠੇ ਹਨ ਅਤੇ ਫਗਵਾੜਾ ਦੇ ਹੁਸ਼ਿਆਰਪੁਰ ਬਾਈਪਾਸ 'ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਰਾਏ ਜਿਹੜੇ ਕਿ ਚੰਡੀਗੜ੍ਹ ਮੀਟਿੰਗ ਦੇ ਵਿੱਚੋਂ ਵਾਪਸ ਮੁੜ ਕੇ ਆਏ ਸਨ। ਉਨ੍ਹਾਂ ਦਾ ਢੋਲ ਢੋਲ ਵਜਾ ਕੇ ਅਤੇ ਭੰਗੜਾ ਪਾ ਕੇ ਸਵਾਗਤ ਕੀਤਾ।

ਇਸ ਮੌਕੇ ਮਨਜੀਤ ਰਾਏ ਨੇ ਕਿਹਾ, ਕਿ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ, ਕਿ ਉਨ੍ਹਾਂ ਨੇ ਸਾਡੀ ਮੰਗ ਨੂੰ ਮੰਨ ਲਿਆ ਹੈ। ਇਸ ਦੇ ਨਾਲ ਹੀ ਸਾਰੇ ਪੰਜਾਬ ਦੇ ਕਿਸਾਨ ਖੁਸ਼ ਹਨ।


ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ

ABOUT THE AUTHOR

...view details