ETV Bharat / state

ਸਾਬਕਾ ਏਡੀਜੀਪੀ ਪੰਜਾਬ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਵਿੱਚ ਸ਼ਾਮਲ, ਦਿੱਲੀ 'ਚ ਪਾਰਟੀ ਹਾਈਕਮਾਂਡ ਨੇ ਕੀਤਾ ਸੁਆਗਤ - Gurinder Dhillon Joined Congress

author img

By ETV Bharat Punjabi Team

Published : Apr 30, 2024, 12:27 PM IST

Former ADGP PUNJAB Gurinder Singh Dhillon Joined Congress
ਸਾਬਕਾ ਏਡੀਜੀਪੀ ਪੰਜਾਬ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਵਿੱਚ ਸ਼ਾਮਲ

ਕਾਂਗਰਸ ਪਾਰਟੀ ਵਿੱਚ ਪੰਜਾਬ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਲੀ ਵਿਖੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦਾ ਪਾਰਟੀ ਹਾਈਕਮਾਂਡ ਵੱਲੋਂ ਸੁਆਗਤ ਕੀਤਾ ਗਿਆ ਹੈ।

ਦਿੱਲੀ: ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੀਨੀਅਰ ਆਗੂਆਂ ਨੇ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਢਿੱਲੋਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੇ ਢਿੱਲੋਂ ਪਰਿਵਾਰ ਮੌਜੂਦ ਰਿਹਾ।

ਫਿਰੋਜ਼ਪੁਰ ਤੋਂ ਸੀਟ ਦੇਣ ਦੀਆਂ ਕਿਆਸਰਾਈਆਂ: ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਹੋਣ ਤੋਂ ਬਾਅਦ ਕਿਆਸਰਾਈਆਂ ਤੇਜ਼ ਹਨ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਫਿਰਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਐਲਾਨ ਸਕਦੀ ਹੈ। ਬਾਕੀ ਲੋਕ ਸਭਾ ਸੀਟਾਂ ਉੱਤੇ ਕਾਂਗਰਸ ਵੱਲੋਂ ਲਗਭਗ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ, ਉਹ ਉਸ ਨੂੰ ਪੂਰਾ ਕਰਨਗੇ। ਕਾਂਗਰਸ ਨੇਤਾ ਰਾਹੁਲ ਗਾਂਧੀ ਜਦੋਂ ਪੰਜਾਬ ਆਏ ਤਾਂ ਉਨ੍ਹਾਂ ਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ। ਪਹਿਲਾ ਮੌਕਾ ਭਾਰਤ ਜੋੜੋ ਯਾਤਰਾ ਦਾ ਸੀ, ਜਦਕਿ ਦੂਜਾ ਮੌਕਾ ਸੀ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਆਏ ਸਨ। ਇਸ ਦੌਰਾਨ ਉਹ ਰਾਹੁਲ ਗਾਂਧੀ ਤੋਂ ਬਹੁਤ ਪ੍ਰਭਾਵਿਤ ਹੋਏ ਸਨ।

30 ਸਾਲ ਦੀ ਸੇਵਾ ਪੂਰੀ: ਸੇਵਾ ਮੁਕਤੀ ਸਬੰਧੀ ਗੁਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਉਨ੍ਹਾਂ ਨੇ 30 ਸਾਲ ਦੀ ਸੇਵਾ ਪੂਰੀ ਕਰ ਲਈ ਹੈ। ਹੁਣ ਉਹ 58 ਸਾਲਾਂ ਦੇ ਹਨ। ਇਸ ਲਈ ਮੈਂ ਆਪਣੇ ਅਧਿਕਾਰਾਂ ਨੂੰ ਫ੍ਰੈਂਚਾਈਜ਼ ਕਰ ਲਿਆ ਹੈ। ਉਨ੍ਹਾਂ ਦਾ ਕਾਰਜਕਾਲ ਕਾਫੀ ਸ਼ਾਨਦਾਰ ਰਿਹਾ ਹੈ ਅਤੇ ਇਸ ਦੌਰਾਨ ਅੱਤਵਾਦ ਦਾ ਮੁਕਾਬਲਾ ਕੀਤਾ ਹੈ। ਦੇਸ਼ ਲਈ ਜੋ ਵੀ ਮੈਂ ਆਪਣੀ ਸੀਮਾ 'ਚ ਰਹਿ ਕੇ ਕਰ ਸਕਦਾ ਸੀ, ਕੀਤਾ ਹੈ। ਮੈਂ ਹੁਣ ਆਜ਼ਾਦ ਮਹਿਸੂਸ ਕਰਦਾ ਹਾਂ। ਮੈਨੂੰ ਨਹੀਂ ਪਤਾ ਕਿ ਕਿਸਮਤ ਮੈਨੂੰ ਕਿੱਥੇ ਲੈ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.