ਪੰਜਾਬ

punjab

ਜੈਤੋ ’ਚ ਸ਼ੀਵਰੇਜ ਸਿਸਟਮ ਬੰਦ ਹੋਣ ਕਾਰਨ, ਚਾਰੇ ਪਾਸੇ ਹੋਇਆ ਪਾਣੀ ਪਾਣੀ

By

Published : Sep 16, 2022, 4:36 PM IST

Due to the shutdown of the sewerage system in Jaito, there was water all around

ਜੈਤੋਂ ਵਿੱਚ ਸੀਵਰੇਜ ਲਾਈਨ (Sewage system ) ਲੀਕ ਹੋਣ ਕਾਰਨ ਸਥਾਨਕ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਸੜਕਾਂ ਉੱਤੇ ਖੜ੍ਹੇ ਗੰਦੇ ਪਾਣੀ ਕਾਰਨ ਭਿਆਨ ਬਿਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ।

ਜੈਤੋਂ:ਵਿੱਚ ਸੀਵਰੇਜ ਸਿਸਟਮ ਬੰਦ (Sewage system ) ਹੋਣ ਕਾਰਨ ਸੜਕਾਂ ਅਤੇ ਗਲ਼ੀਆਂ ਵਿੱਚ ਚਾਰੇ ਪਾਸੇ ਪਾਣੀ (Water filled all around) ਭਰ ਗਿਆ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਭਰਨ ਕਾਰਨ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਲਾਕੇ ਵਿੱਚ ਭਿਆਨਕ ਬੀਮਾਰੀਆ ਫ਼ੈਲਣ ਦਾ ਖ਼ਦਸ਼ਾ (Fear of spreading terrible diseases) ਬਣਿਆ ਹੋਇਆ ਹੈ।

ਸੀਵਰੇਜ ਦਾ ਗੰਦਾ ਪਾਣੀ (Sewage effluent) ਸੜਕਾਂ ਅਤੇ ਨਾਲੀਆਂ ਵਿਚ ਖੜਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਗੰਦੇ ਪਾਣੀ ਵਿੱਚੋ ਬਦਬੂ ਮਾਰ ਰਹੀ ਹੈ ਅਤੇ ਗੰਦੇ ਪਾਣੀ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਰਿਹਾ ਹੈ।ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਇਹ ਸਮੱਸਿਆ ਅੱਜ਼ ਦੀ ਨਹੀਂ ਸਗੋਂ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੀ ਆ ਰਹੀ ਹੈ, ਸੀਵਰੇਜ ਵਿਭਾਗ ਵੱਲੋਂ ਵੀ ਇਸ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਕਾਲੇ ਪਾਣੀ ਤੋਂ ਜਲਦ ਤੋਂ ਜਲਦ ਨਿਜਾਤ ਦਿਵਾਈ ਜਾਵੇ।

ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਫਾਈ ਅਤੇ ਤਰੱਕੀ ਦੇ ਵੱਡੇ-ਵੱਡੇ ਲਾਅਰੇ ਤਾਂ ਲਾ ਰਹੀ ਹੈ ਪਰ ਧਰਾਤਲ ਉੱਤੇ ਹਾਲਾਤ ਨਰਕ ਭਰੇ ਹਨ। ਉਨ੍ਹਾਂ ਕਿਹਾ ਮਾਮਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਹ ਵੀ ਪੜ੍ਹੋ:ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਸਰਕਾਰੀ ਸਕੂਲ ਬਾਥਰੁਮਾਂ ਦੀ ਸਫ਼ਾਈ ਕਰਦੇ ਬੱਚਿਆਂ ਦੀ ਵੀਡੀਓ ਵਾਇਰਲ

ABOUT THE AUTHOR

...view details