ETV Bharat / state

13 ਸਾਲ ਦੀ ਧੀ ਨੂੰ ਲੱਭ ਰਹੀ ਮਾਂ, 21 ਅਪ੍ਰੈਲ ਨੂੰ ਘਰੋਂ ਚਰਚ 'ਚ ਗਈ ਪਰ ਵਾਪਿਸ ਨਹੀਂ ਆਈ, ਮਾਪਿਆਂ ਨੇ ਕਰਵਾਇਆ ਮਾਮਲਾ ਦਰਜ - Missing girl in Sri Muktsar Sahib

author img

By ETV Bharat Punjabi Team

Published : Apr 28, 2024, 10:14 PM IST

Mother looking for 13-year-old daughter
13 ਸਾਲ ਦੀ ਧੀ ਨੂੰ ਲੱਭ ਰਹੀ ਮਾਂ

Mother looking for 13-year-old daughter : ਸ੍ਰੀ ਮੁਕਤਸਰ ਸਾਹਿਬ ਵਾਸੀ ਇਹ ਔਰਤ ਬੀਤੇ ਸੱਤ ਦਿਨ ਤੋਂ ਆਪਣੀ 13 ਸਾਲ ਦੀ ਧੀ ਨੂੰ ਲੱਭ ਰਹੀ ਹੈ। ਸੱਤਵੀਂ ਕਲਾਸ ਦੀ ਵਿਦਿਆਰਥਣ ਇਸ ਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ। ਪੜ੍ਹੋ ਪੂਰੀ ਖਬਰ...

13 ਸਾਲ ਦੀ ਧੀ ਨੂੰ ਲੱਭ ਰਹੀ ਮਾਂ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਾਮਵਰ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਬੀਤੇ ਦਿਨ ਕਰੀਬ ਇੱਕ ਹਫ਼ਤੇ ਤੋਂ ਗੁੰਮ ਹੈ। ਇਸ ਨੂੰ ਲੱਭਣ ਲਈ ਇਸ ਦੀ ਮਾਂ ਅਤੇ ਦਾਦੀ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਮਾਂ ਅਨੁਸਾਰ ਐਂਤਵਾਰ ਦੇ ਦਿਨ ਹਰ ਵਾਰ ਦੀ ਤਰ੍ਹਾਂ ਉਹ ਸਕੂਲ ਵਿਚ ਸਥਿਤ ਚਰਚ ਵਿਖੇ ਆਈ ਪਰ ਬਾਅਦ ਵਿਚ ਘਰ ਨਹੀਂ ਗਈ। ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦਿੱਤੀ ਜਾ ਚੁੱਕੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ ਹੈ।

21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ: ਸ੍ਰੀ ਮੁਕਤਸਰ ਸਾਹਿਬ ਵਾਸੀ ਇਹ ਔਰਤ ਬੀਤੇ ਸੱਤ ਦਿਨ ਤੋਂ ਆਪਣੀ 13 ਸਾਲ ਦੀ ਧੀ ਨੂੰ ਲੱਭ ਰਹੀ ਹੈ। ਸੱਤਵੀਂ ਕਲਾਸ ਦੀ ਵਿਦਿਆਰਥਣ ਇਸ ਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ। ਇਸ ਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਜਿਸ ਨਾਮਵਰ ਸਕੂਲ ਵਿਚ ਪੜ੍ਹਦੀ ਹੈ, ਉਸ ਦੇ ਨੇੜੇ ਹੀ ਚਰਚ ਹੈ ਅਤੇ ਪਹਿਲਾ ਦੀ ਤਰ੍ਹਾਂ ਉਹ ਐਤਵਾਰ ਚਰਚ ਗਈ, ਪਰ ਵਾਪਿਸ ਨਹੀਂ ਆਈ। ਉਸ ਦਿਨ ਤੋਂ ਹੀ ਇਹ ਰੂਥ ਦੀ ਭਾਲ ਕਰ ਰਹੀ ਹੈ। ਰੂਥ ਦੀ ਦਾਦੀ ਅਤੇ ਉਸ ਦੀ ਮਾਂ ਬੀਤੇ ਕਰੀਬ 7 ਦਿਨ ਤੋਂ ਉਸ ਨੂੰ ਲੱਭ ਰਹੀਆਂ ਹਨ।

ਰੂਥ ਪਹਿਲਾ ਵਾਂਗ ਚਰਚ ਆਈ ਸੀ : ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸਿਕਾਇਤ ਵੀ ਕੀਤੀ ਹੈ। ਉੱਧਰ ਸ਼ਹਿਰ ਦੇ ਮਸੀਤ ਚੌਂਕ ਵਾਲੇ ਪਾਸੇ ਸੀ.ਸੀ.ਟੀ.ਵੀ. ਕੈਮਰਿਆ ਵਿੱਚ ਇਹ ਲੜਕੀ ਤੁਰੀ ਜ਼ਾਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਅੱਗੇ ਇੱਕ ਲੜਕਾ ਤੁਰਿਆ ਜਾ ਰਿਹਾ ਹੈ, ਜਿਸ ਦੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਹੈ। ਰੂਥ ਦੀ ਮਾਤਾ ਅਨੁਸਾਰ ਉਸ ਦੇ ਪਿਤਾ ਨੇ ਉਨ੍ਹਾਂ ਨਾਲੋਂ ਕਾਫ਼ੀ ਸਮੇਂ ਤੋਂ ਅਲੱਗ ਹੀ ਰਹਿੰਦੇ ਹਨ ਅਤੇ ਉਹ ਆਪ ਹਲਵਾਈ ਨਾਲ ਕੈਟਰਿੰਗ ਦਾ ਕੰਮ ਕਰਕੇ ਘਰ ਚਲਾ ਰਹੀ ਹੈ। ਉਹ ਬੀਤੇ ਐਂਤਵਾਰ ਵੀ ਕੰਮ ਤੇ ਗਈ ਸੀ ਅਤੇ ਰੂਥ ਪਹਿਲਾ ਵਾਂਗ ਚਰਚ ਆਈ ਸੀ। ਪਰ ਉਸ ਉਪਰੰਤ ਉਹ ਘਰ ਵਾਪਿਸ ਨਹੀਂ ਗਈ।

ਮਾਮਲੇ ਦੀ ਤਫ਼ਤੀਸ਼ : ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦੇ ਦਿੱਤੀ ਹੈ। ਪੁਲਿਸ ਫਿਲਹਾਲ ਇਸ ਮਾਮਲੇ ਵਿਚ ਕੁਝ ਬੋਲਣ ਲਈ ਤਿਆਰ ਨਹੀਂ ਪਰ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉੱਧਰ ਇਸ ਮਾਮਲੇ ਵਿਚ ਸਮਾਜ ਸੇਵੀਆਂ ਨੇ ਇਕੱਠੇ ਹੋ ਇਸ ਪਰਿਵਾਰ ਦੀ ਮਦਦ ਕਰਨ ਅਤੇ ਇਸ ਲੜਕੀ ਨੂੰ ਲੱਭਣ ਵਿੱਚ ਸਹਿਯੋਗ ਕਰਨ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.