ETV Bharat / state

ਜਿਗਰੀ ਯਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਮਾਨ, ਲੋਕਾਂ ਦੇ ਸਵਾਲਾਂ ਦੇ ਵੀ ਦਿੱਤੇ ਜਵਾਬ - campaign for Karamjit Anmol

author img

By ETV Bharat Punjabi Team

Published : Apr 28, 2024, 10:23 AM IST

Chief Minister Mann reached Bagha Purana to campaign for Jigri Yar Karamjit Anmol
ਜਿਗਰੀ ਯਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਮਾਨ

ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰ ਰਹੇ ਸੀ ਐਮ ਭਗਵੰਤ ਮਾਨ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੀ ਚੋਣ ਮੁਹਿਮ ਵਿੱਚ ਹਿੱਸਾ ਪਾਉਣ ਪਹੁੰਚੇ ਜਿੱਥੇ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਸਵਾਲ ਕੀਤੇ।

ਜਿਗਰੀ ਯਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਮਾਨ

ਮੋਗਾ: ਪੰਜਾਬ 'ਚ ਇਹਨੀ ਦਿਨੀਂ ਲੋਕ ਸਭਾ ਚੋਣਾਂ ਦੀ ਹਵਾ ਹਰ ਪਾਸੇ ਚੱਲ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਚੋਯ ਪ੍ਰਚਾਰ ਕੀਤੇ ਜਾ ਰਹੇ ਹਨ,ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਇਸ ਮੌਕੇ ਉਹਨਾਂ ਕਿਹਾ ਕਿ ਕਰਮਜੀਤ ਅਨਮੋਲ ਇੱਕ ਬਹੁਤ ਵਧੀਆ ਇਨਸਾਨ ਹੈ,ਇਹ ਪੰਜਾਬ ਦਾ ਦਰਦ ਰੱਖਦਾ ਹੈ,ਉਹਨਾਂ ਕਿਹਾ ਕਿ ਮੈਂ ਫਰੀਦਕੋਟ ਲੋਕ ਸਭਾ ਦੇ ਲੋਕਾਂ ਨੂੰ ਬਹੁਤ ਵਧੀਆ ਉਮੀਦਵਾਰ ਦਿੱਤਾ ਹੈ ਹੁਣ ਤੁਸੀਂ ਕਰਮਜੀਤ ਅਨਮੋਲ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾ ਕੇ ਭੇਜੋ ਤਾਂ ਕਿ ਫਰੀਦਕੋਟ ਹਲਕੇ ਦਾ ਵਿਕਾਸ ਹੋ ਸਕੇ।

ਬਾਘਾ ਪੁਰਾਣਾ 'ਚ ਰੁੱਕ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ: ਇਸ ਮੌਕੇ ਲੋਕਾਂ ਦੇ ਇੱਕਠ ਨੇ ਸੀ.ਐਮ ਮਾਨ ਨੁੰ ਰੋਕ ਕੇ ਕਈ ਸਵਾਲ ਕੀਤੇ ਤਾਂ ਊਥੇ ਹੀ ਮਾਨ ਨੇ ਕਿਹਾ ਕਿ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਾਂ ਪੰਜਾਬ ਦੇ ਲਈ ਦਰਦ ਰੱਖਦਾ ਹਾਂ ।ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਬਾਘਾ ਪੁਰਾਣਾ ਦੇ ਸਾਰੇ ਦੁਕਾਨਦਾਰ ਵੀਰ ਤੇ ਸਾਰਾ ਪੰਜਾਬ ਤਰੱਕੀਆਂ ਦੇ ਰਾਹਾਂ 'ਤੇ ਜਾਵੇ। ਉੱਥੇ ਹੀ ਸੀ.ਐਮ ਮਾਨ ਨੇ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਵਧੀਆ ਭਾਅ ਮਿਲਣਗੇ ਕਿਸਾਨਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਹੋਣਗੇ ਤਾਂ ਹੀ ਨਿਹਾਲ ਸਿੰਘ ਵਾਲਾ ਜਾਂ ਪੰਜਾਬ ਦੇ ਲੋਕ ਤਰੱਕੀਆਂ ਕਰਨਗੇ। ਜੇ ਬਾਜ਼ਾਰਾਂ ਵਿੱਚ ਰੌਣਕਾਂ ਆਉਣਗੀਆਂ ਤਾਂ ਹੀ ਪੰਜਾਬ ਦਾ ਸਾਈਕਲ ਚਲੂਗਾ, ਮੈਂ ਸੈਂਟਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ 120 ਲੱਖ ਮੈਟ੍ਰਿਕ ਟਨ ਕਣਕ ਦੇਵਾਂਗਾ। ਮੈਂ ਇਸ ਮਹੀਨੇ ਦੇਸ਼ ਵਾਸਤੇ 220 ਲੱਖ ਮੈਟ੍ਰਿਕ ਟਨ ਚਾਵਲ ਦੇਵਾਂਗਾ।

ਸਟਾਰ ਕਲਾਕਾਰਾਂ ਨੇ ਕੀਤਾ ਪ੍ਰਚਾਰ: ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਸੁਬਿਆਂ 'ਚ ਵੋਟਾਂ ਹੋ ਰਹੀਆਂ ਹਨ। ਪੰਜਾਬ 'ਚ 1 ਜੂਨ ਨੂੰ ਪੰਜਾਬ 'ਚ ਵੋਟਿੰਗ ਹੋਵੇਗੀ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਪਬਾਂ ਭਾਰ ਹਨ। ਉਥੇ ਹੀ ਫਰੀਦਕੋਟ 'ਚ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਮੁੱਖ ਮੰਤਰੀ ਮਾਨ ਸਣੇ ਹੋਰਨਾਂ ਪੰਜਾਬੀ ਕਲਾਕਾਰ ਵੀ ਪ੍ਰਚਾਰ ਕਰਨ ਪਹੁੰਚੇ,ਜਿਨਾਂ 'ਚ ਬੀਨੂ ਢਿੱਲੋ, ਦੇਵ ਖਰੌੜ ਵੀ ਪਹੁੰਚੇ। ਇਸ ਮੌਕੇ ਬਿਨੂੰ ਢਿਲੌਂ ਨੇ ਕਿਹਾ ਕਿ ਮੈਨੂੰ ਭਾਸ਼ਣ ਨਹੀਂ ਦੇਣਾ ਆਉਂਦਾ, ਮੈਂ ਦੇਸੀ ਜਿਹਾ ਬੰਦਾ ਹਾਂ ਤੇ ਤੁਹਾਡੇ ਨਾਲ ਕਰਮਜੀਤ ਅਨਮੋਲ ਬਾਰੇ ਕੁਝ ਦੇਸੀ ਗੱਲਾਂ ਹੀ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਤੇ ਕਰਮਜੀਤ ਅਨਮੋਲ ਕਰੀਬ 35 ਸਾਲ ਇਕੱਠਿਆਂ ਨੇ ਕੱਟੇ ਤੇ ਕੰਮ ਕੀਤਾ। ਮੈਂ ਸੀਐਮ ਭਗਵੰਤ ਮਾਨ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਆਪਣੇ ਵਰਗਾ ਸ਼ਰੀਫ ਤੇ ਵਧੀਆ ਇਨਸਾਨ ਫਰੀਦਕੋਟ ਲੋਕ ਸਭਾ ਲਈ ਉਮੀਦਵਾਰ ਦਿੱਤਾ ਹੈ। ਕਰਮਜੀਤ ਅਨਮੋਲ ਨਾਲੋਂ ਵਧੀਆ ਉਮੀਦਵਾਰ ਫਰੀਦਕੋਟ ਵਾਸੀਆਂ ਲਈ ਨਹੀਂ ਹੋ ਸਕਦਾ ਸੀ। ਉਸ ਨੁੰ ਵੋਟ ਪਾ ਕੇ ਜਿੱਤ ਝੌਲੀ ਪਾ ਦਿਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.