ਗੜ੍ਹਸ਼ੰਕਰ ਦੇ ਇਕ ਸਰਕਾਰੀ ਸਕੂਲ ਵਿੱਚ ਬੱਚੇ ਕਰ ਰਹੇ ਬਾਥਰੂਮਾਂ ਦੀ ਸਫ਼ਾਈ, ਵੀਡੀਓ ਵਾਇਰਲ

author img

By

Published : Sep 16, 2022, 3:31 PM IST

Updated : Sep 16, 2022, 4:37 PM IST

children cleaning the bathrooms of school

ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਦੇ ਐਲੀਮੈਂਟਰੀ ਸਕੂਲ ਦੇ ਬੱਚਿਆ ਤੋਂ ਸਕੂਲ ਦੇ ਗੰਦੇ ਬਾਥਰੂਮ ਅਤੇ ਟਾਇਲਟ ਸਾਫ ਕਰਵਾਉਣ ਦੀ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਉੱਤੇ ਕਾਫੀ ਸਵਾਲ ਖੜੇ ਹੋ ਗਏ ਹਨ।

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਦੇ ਐਲੀਮੈਂਟਰੀ ਸਕੂਲ ਦੇ ਬੱਚਿਆ ਤੋਂ ਸਕੂਲ ਦੇ ਗੰਦੇ ਬਾਥਰੂਮ ਤੇ ਟਾਇਲਟ ਸਾਫ ਕਰਵਾਉਣ ਦੀ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦੇ ਸਬੰਧ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਦਾ ਪੱਖ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਸਫਾਈ ਪੰਦਰਵਾੜਾ ਚੱਲ ਰਿਹਾ ਸੀ। ਇਸ ਦੇ ਚੱਲਦੇ ਬੱਚਿਆਂ ਤੋਂ ਸਫਾਈ ਕਰਵਾਉਣਾ ਇਸ ਦਾ ਹਿੱਸਾ ਸੀ ਅਤੇ ਵਾਇਰਲ ਵੀਡੀਓ ਨੂੰ ਤੋੜ ਮਰੋੜ ਕਰ ਪੇਸ਼ ਕੀਤਾ ਜਾ ਰਿਹਾ ਹੈ। Children cleaning the bathrooms of School

ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਸਰਕਾਰੀ ਸਕੂਲ ਬਾਥਰੁਮਾਂ ਦੀ ਸਫ਼ਾਈ ਕਰਦੇ ਬੱਚਿਆਂ ਦੀ ਵੀਡੀਓ ਵਾਇਰਲ

ਉੱਥੇ ਹੀ, ਇਸ ਸਬੰਧ ਦੇ ਵਿੱਚ ਦੇਨੋਵਾਲ ਖੁਰਦ ਦੇ ਸਰਪੰਚ ਜਤਿੰਦਰ ਜੋਤੀ ਨੇ ਕਿਹਾ ਕਿ ਸਫਾਈ ਪੰਦਰਵਾੜਾ ਦੁਰਾਨ ਸਕੂਲ ਦੇ ਬੱਚਿਆਂ ਤੋਂ ਬਾਥਰੁਮਾਂ ਦੀ ਸਫ਼ਾਈ ਕਰਵਾਉਣ ਦੀ ਥਾਂ ਉਨ੍ਹਾਂ ਵਲੋਂ ਕੋਈ ਹੋਰ ਐਕਟੀਵਿਟੀ ਕਰਵਾਈ ਜਾ ਸਕਦੀ ਸੀ। ਬੱਚਿਆਂ ਤੋਂ ਗੰਦੇ ਬਾਥਰੁਮਾਂ ਦੀ ਸਫ਼ਾਈ ਕਰਵਾਉਣਾ ਕਿੰਨਾ ਜਾਇਜ਼ ਹੈ। ਪਿੰਡ ਦੇ ਸਰਪੰਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕੂਲਾਂ ਵਿੱਚ ਬੱਚਿਆਂ ਤੋਂ ਬਾਥਰੁਮਾਂ ਦੀ ਸਫ਼ਾਈ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। Government School Garhshankar

ਸਕੂਲ ਬਾਥਰੁਮਾਂ ਦੀ ਸਫ਼ਾਈ ਕਰਦੇ ਬੱਚਿਆਂ ਦੀ ਵੀਡੀਓ ਵਾਇਰਲ 'ਤੇ ਅਧਿਆਪਕਾਂ ਦਾ ਸਪਸ਼ਟੀਕਰਨ

ਉੱਥੇ ਹੀ, ਦੂਜੇ ਪਾਸੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਜੋਤੀ ਨੇ ਦੋਸ਼ ਲਾਇਆ ਕਿ ਬੱਚਿਆਂ ਕੋਲੋਂ ਪਹਿਲਾਂ ਵੀ ਬਾਥਰੂਮ ਸਾਫ਼ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀ ਪੜ੍ਹਨ ਜਾਂਦੇ ਹਨ, ਇਸ ਤਰ੍ਹਾਂ ਸਫ਼ਾਈ ਕਰਨ ਨਹੀਂ ਜਾਂਦੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਕੋਲੋਂ ਇਸ ਤਰੀਕੇ ਨਾਲ ਟਾਇਲਟ ਸਾਫ਼ ਕਰਵਾਉਣਾ ਚੰਗੀ ਗੱਲ ਨਹੀਂ, ਜਿਨ੍ਹਾਂ ਸਟਾਫ਼ ਨੇ ਇਹ ਕੁਝ ਕਰਵਾਇਆ ਹੈ ਉਨ੍ਹਾਂ ਉੱਤੇ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜੇਲ੍ਹ ਵਿੱਚ ਬੰਦ ਮੂਸੇਵਾਲਾ ਦੇ ਕਾਤਲਾਂ ਕੋਲੋਂ ਮੋਬਾਇਲ ਫੋਨ ਬਰਾਮਦ

Last Updated :Sep 16, 2022, 4:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.