ਪੰਜਾਬ

punjab

ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਵਿਚਕਾਰ ਪਿਆ 100 ਫੁੱਟ ਚੌੜਾ ਪਾੜ

By

Published : Mar 27, 2023, 7:38 AM IST

100 feet wide scaffold lying in Sirhind feeder at Faridkot
ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਵਿਚਕਾਰ ਪਿਆ 100 ਫੁੱਟ ਚੌੜਾ ਪਾੜ

ਫਰੀਦਕੋਟ ਵਿਖੇ ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਵਿਚਕਾਰ ਕਰੀਬ 100 ਫੁੱਟ ਚੌੜਾ ਪਾੜ ਪੈ ਗਿਆ। ਪਾੜ ਪੈਣ ਕਾਰਨ ਸਰਹਿੰਦ ਫੀਡਰ ਦਾ ਪਾਣੀ ਰਾਜਸਥਾਨ ਫੀਡਰ ਵਿੱਚ ਜਾ ਰਿਹਾ ਹੈ।

ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਵਿਚਕਾਰ ਪਿਆ 100 ਫੁੱਟ ਚੌੜਾ ਪਾੜ

ਫਰੀਦਕੋਟ :ਫਰੀਦਕੋਟ ਵਿੱਚੋਂ ਲੰਘਦੀਆਂ ਦੋ ਨਹਿਰਾਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਕੈਨਾਲ ਵਿਚਕਾਰ ਅੱਜ ਸ਼ਾਮ ਪਾੜ ਪੈ ਗਿਆ। ਇਹ ਪਾੜ 100 ਫੁੱਟ ਦੇ ਕਰੀਬ ਸੀ, ਜੋ ਵੱਧ ਰਿਹਾ ਹੈ। ਪਾੜ ਪੈਣ ਕਰਨ ਸਰਹਿੰਦ ਫੀਡਰ ਦਾ ਪਾਣੀ ਵੀ ਰਾਜਸਥਾਨ ਫੀਡਰ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪਿੱਛਿਓਂ ਨਹਿਰੀ ਪਾਣੀ ਨੂੰ ਰੋਕਿਆ ਗਿਆ, ਤਾਂ ਜੋ ਪਾਣੀ ਦਾ ਵਹਾਅ ਘੱਟ ਹੋਣ 'ਤੇ ਇਸ ਦੀ ਮੁਰੰਮਤ ਕੀਤੀ ਜਾ ਸਕੇ।

ਨਹਿਰਾਂ ਦੇ ਬੰਨ੍ਹ ਕੰਕਰੀਟ ਪਾ ਕੇ ਕੀਤੇ ਜਾ ਰਹੇ ਨੇ ਪੱਕੇ :ਦੱਸ ਦੇਈਏ ਕਿ ਨਹਿਰਾਂ ਵਿੱਚ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਹਿੱਸੇ ਨੂੰ ਛੱਡ ਕੇ ਨਹਿਰ ਵਿੱਚ ਮੁਰੰਮਤ ਦਾ ਕੰਮ ਵੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਮੌਕੇ ’ਤੇ ਪੁੱਜੇ ਜੇ ਈ ਗੁਰਦਵਿੰਦਰ ਸਿੰਘ ਨੇ ਦੱਸਿਆ ਕਿ ਨਹਿਰਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ। ਜਲਦੀ ਹੀ ਪਾਣੀ ਬੰਦ ਹੋ ਜਾਵੇਗਾ ਅਤੇ ਫਿਰ ਇਸ ਨੂੰ ਠੀਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰ ਰਹੀ ਹੈ ਤਾਂ ਜੋ ਨਹਿਰਾਂ ਦੇ ਟੁੱਟਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਪਰ ਲੋਕਾਂ ਨੇ ਧਰਨਾ ਦੇ ਕੇ ਇਸ ਦਾ ਕੰਮ ਬੰਦ ਕਰਵਾ ਦਿੱਤਾ।

ਇਹ ਵੀ ਪੜ੍ਹੋ :Chief Minister Announces Compensation : ਕਿਸਾਨਾਂ ਲਈ ਵੱਡੀ ਰਾਹਤ, ਮੁੱਖ ਮੰਤਰੀ ਨੇ ਕੀਤਾ ਫ਼ਸਲ ਦੇ ਖ਼ਰਾਬੇ ਲਈ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਦਾ ਐਲਾਨ

ਰਾਜਸਥਾਨ ਨਹਿਰ ਵਿੱਚ ਤੇਜ਼ੀ ਨਾਲ ਜਾ ਰਿਹਾ ਸਰਹਿੰਦ ਨਹਿਰ ਦਾ ਪਾਣੀ :ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਰਾਜਸਥਾਨ ਨਹਿਰ ਦਾ ਪਾਣੀ ਬੰਦ ਚੱਲ ਰਿਹਾ ਸੀ, ਜਿਸ 'ਚ ਪਾਣੀ ਰੁਕਣ ਕਾਰਨ ਮਿੱਟੀ ਖਿਸਕਣੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਕਰੀਬ 100 ਫੁੱਟ ਤੱਕ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਸਰਹਿੰਦ ਨਹਿਰ ਦਾ ਪਾਣੀ ਤੇਜ਼ੀ ਨਾਲ ਰਾਜਸਥਾਨ ਨਹਿਰ ਵਿੱਚ ਜਾ ਰਿਹਾ ਹੈ, ਜਿਸ ਕਾਰਨ ਨਹਿਰ ਵਿੱਚ ਪਾੜ ਵਧਦਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਨਹਿਰ ਵਿੱਚ ਪਾਣੀ ਨਾ ਰੋਕਿਆ ਗਿਆ ਤਾਂ ਰਾਤ ਸਮੇਂ ਪਾੜ ਵਧ ਜਾਵੇਗਾ, ਜਿਸ ਕਾਰਨ ਰਾਜਸਥਾਨ ਵਿੱਚ ਪਾਣੀ ਦੀ ਸਮਰੱਥਾ ਅਤੇ ਰਫ਼ਤਾਰ ਵੱਧ ਜਾਵੇਗੀ ਅਤੇ ਹੋਰ ਨੁਕਸਾਨ ਹੋਵੇਗਾ। ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਟੋਏ ਨੂੰ ਹੋਰ ਚੌੜਾ ਨਾ ਕਰਨ ਦੇ ਤੁਰੰਤ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ :Damaged Crops Of Farmers : ਕੈਬਨਿਟ ਮੰਤਰੀ ਨੇ ਕਿਸਾਨਾਂ ਦੀਆਂ ਮੀਂਹ ਨਾਲ ਨੁਕਸਾਨੀਆਂ ਫਸਲਾਂ ਦਾ ਲਿਆ ਜਾਇਜਾ, ਮੁਆਵਜਾ ਦੇਣ ਦਾ ਭਰੋਸਾ

ABOUT THE AUTHOR

...view details