ETV Bharat / state

ਏਸ਼ੀਅਨ ਖੇਡਾਂ 'ਚ ਮੁਤਕਸਰ ਦੇ ਪੰਜ ਬੱਚਿਆਂ ਦੀ ਸਲੈਕਸ਼ਨ, ਮੈਡਲ ਜਿੱਤਣ ਦੇ ਸੁਪਨੇ ਕਾਰਨ ਅੱਜ ਤੱਕ ਨਹੀਂ ਦੇਖਿਆ ਮੋਬਾਇਲ ਅਤੇ ਟੀਵੀ - Selection in Asian Games

author img

By ETV Bharat Punjabi Team

Published : May 10, 2024, 9:32 PM IST

: ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਪੰਜ ਬੱਚੇ ਪੂਨੇ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ
ਏਸ਼ੀਅਨ ਖੇਡਾਂ 'ਚ ਮੁਤਕਸਰ ਦੇ ਪੰਜ ਬੱਚਿਆਂ ਦੀ ਸਲੈਕਸ਼ਨ (Etv Bharat Sri Muktsar Sahib)

Selection in Asian Games: ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਪੰਜ ਬੱਚੇ ਪੂਨੇ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਵਿੱਚ ਮਾਰਸ਼ਲ ਆਰਟ ਕਰਾਟਿਆਂ ਦੇ ਵਿੱਚ ਚੁਣੇ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਮੁੰਡੇ ਹਨ ਅਤੇ ਦੋ ਲੜਕੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਸੁਪਨਾ ਹੈ ਕਿ ਅਸੀਂ ਓਲੰਪਿਕ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਸ਼ਹਿਰ ਦਾ ਨਾਮ ਰੌਸ਼ਨ ਕਰੀਏ।

ਨਹੀਂ ਦੇਖਿਆ ਮੋਬਾਇਲ ਅਤੇ ਟੀਵੀ (ਸ਼੍ਰੀ ਮੁਕਤਸਰ ਸਾਹਿਬ ਰਿਪੋਟਰ)

ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਪੰਜ ਬੱਚੇ ਪੂਨੇ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਵਿੱਚ ਮਾਰਸ਼ਲ ਆਰਟ ਕਰਾਟਿਆਂ ਦੇ ਵਿੱਚ ਚੁਣੇ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਮੁੰਡੇ ਹਨ ਤੇ ਦੋ ਲੜਕੀਆਂ ਹਨ। ਬੱਚੇ ਕਰੀਬ ਤਿੰਨ ਸਾਲ ਤੋਂ ਕੋਚ ਰਾਜ਼ ਕੁਮਾਰ ਕੋਲ ਕਰਾਟਿਆਂ ਦੀ ਟ੍ਰੇਨਿੰਗ ਲੈ ਰਹੇ ਸਨ।

ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਸ਼ਹਿਰ ਦਾ ਨਾਮ ਰੌਸ਼ਨ ਕਰੀਏ: ਇਸ ਮੌਕੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਤੋਂ ਅਸੀਂ ਕੋਚ ਰਾਜ ਕੁਮਾਰ ਕੋਲ ਟ੍ਰੇਨਿੰਗ ਲੈ ਰਹੇ ਸਨ। ਸਾਡਾ ਸੁਪਨਾ ਹੈ ਕਿ ਅਸੀਂ ਓਲੰਪਿਕ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਸ਼ਹਿਰ ਦਾ ਨਾਮ ਰੌਸ਼ਨ ਕਰੀਏ ਤੇ ਹੁਣ ਅਸੀਂ ਏਸ਼ੀਅਨ ਖੇਡਾਂ ਦੇ ਲਈ ਚੁਣੇ ਗਏ ਹਾਂ। ਬੱਚੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਤੜਕਸਾਰ ਭੁੱਜੇ ਹੋਏ ਛੋਲਿਆਂ ਦੇ ਨਾਲ ਦੁੱਧ ਪੀਂਦੇ ਹਾਂ ਤੇ ਉਸ ਤੋਂ ਬਾਅਦ ਸ਼ਾਮ ਨੂੰ ਖਾਣਾ ਖਾਂਦੇ ਹਾਂ।

ਸਰਕਾਰ ਦੇ ਵੱਲੋਂ ਸਾਡੀ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ: ਬੱਚਿਆਂ ਨੇ ਦੱਸਿਆ ਕਿ ਅਸੀਂ ਅੱਜ ਤੱਕ ਨਾ ਹੀ ਮੋਬਾਇਲ ਦੀ ਵਰਤੋਂ ਕੀਤੀ ਹੈ ਤੇ ਨਾ ਹੀ ਅਸੀਂ ਟੀਵੀ ਦੇਖਦੇ ਹਾਂ ਕਰਾਟਿਆਂ ਦੀ ਟਰੇਨਿੰਗ ਦੇ ਨਾਲ ਅਸੀਂ ਪੜ੍ਹਾਈ ਵੀ ਕਰਦੇ ਹਾਂ ਪਹਿਲਾਂ ਅਸੀਂ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਕਰਾਟਿਆਂ ਦੀ ਟ੍ਰੇਨਿੰਗ ਕਰਦੇ ਹਾਂ। ਇਸ ਮੌਕੇ ਬੱਚਿਆਂ ਨੇ ਸਰਕਾਰ ਦੇ ਪ੍ਰਤੀ ਗੁੱਸਾ ਜਾਹਿਰ ਕੀਤਾ ਬੱਚਿਆਂ ਦਾ ਕਹਿਣਾ ਸੀ ਕਿ ਸਰਕਾਰ ਦੇ ਵੱਲੋਂ ਸਾਡੀ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ ਤੇ ਸਰਕਾਰ ਦੇ ਵੱਲੋਂ ਸਾਡੇ ਵਰਗੇ ਬੱਚਿਆਂ ਦੇ ਪ੍ਰਤੀ ਧਿਆਨ ਦੇਣ ਦੀ ਜਰੂਰਤ ਹੈ। ਸਰਕਾਰ ਨੂੰ ਹਰ ਤਰ੍ਹਾਂ ਦੀ ਬੱਚਿਆਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਤਾਂ ਕਿ ਬੱਚੇ ਆਪਣਾ ਭਵਿੱਖ ਬਣਾ ਸਕਣ। ਜੇਕਰ ਬੱਚੇ ਖੇਡਾਂ ਦੇ ਵੱਲੀ ਧਿਆਨ ਦੇਣਗੇ ਤਾਂ ਨਸ਼ਿਆਂ ਤੋਂ ਵੀ ਦੂਰ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.