ETV Bharat / state

ਰਵਨੀਤ ਬਿੱਟੂ ਦੀ ਜਾਇਦਾਦ 'ਚ ਵਾਧਾ ਵੇਖ ਤੁਸੀਂ ਵੀ ਹੋਵੋਗੇ ਹੈਰਾਨ !, ਜਾਨਣ ਲਈ ਪੜ੍ਹੋ ਖ਼ਾਸ ਰਿਪੋਰਟ - Property details of Ravneet Bittu

author img

By ETV Bharat Punjabi Team

Published : May 10, 2024, 10:27 PM IST

See the details of Ravneet Bittu net worth
ਵੇਖੋ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ ਦਾ ਵੇਰਵਾ (ETV Bharat Ludhiana)

Property details of Ravneet Bittu : ਇਸ ਰਿਪੋਰਟ ਦੇ ਵਿੱਚ ਵੇਖੋ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਜਾਇਦਾਦ ਦਾ ਵੇਰਵਾ। ਪਿਛਲੇ ਪੰਜ ਸਾਲਾਂ ਵਿੱਚ ਰਵਨੀਤ ਸਿੰਘ ਬਿੱਟੂ ਦੀ ਜਾਇਦਾਦ ਵਿੱਚ ਕਿੰਨਾ ਇਜਾਫਾ ਹੋਇਆ ਤੁਹਾਨੂੰ ਪਤਾ ਲੱਗੇਗਾ ।

ਲੁਧਿਆਣਾ : ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਭਾਜਪਾ ਦੇ ਉਮੀਦਵਾਰ ਵਜੋਂ ਦਾਖਲ ਕਰ ਦਿੱਤਾ ਗਿਆ ਹੈ। ਹਾਲਾਂਕਿ ਉਹ 10 ਸਾਲ ਲਗਾਤਾਰ ਕਾਂਗਰਸ ਦੀ ਸੀਟ ਤੋਂ ਜਿੱਤਦੇ ਰਹੇ ਹਨ। ਰਵਨੀਤ ਬਿੱਟੂ ਬੇਅੰਤ ਸਿੰਘ ਦੇ ਪੋਤੇ ਹਨ ਅਤੇ ਜੇਕਰ ਉਹਨਾਂ ਦੇ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਸਾਲ 2022-23 ਦੇ ਵਿੱਚ ਉਹਨਾਂ ਵੱਲੋਂ 10 ਲੱਖ 3 ਹਜ਼ਾਰ 620 ਰੁਪਏ ਦੀ ਰਿਟਰਨ ਭਰੀ ਗਈ ਹੈ। ਜਦੋਂ ਕਿ 2017-18 ਦੇ ਵਿੱਚ ਰਵਨੀਤ ਬਿੱਟੂ ਨੇ ਆਪਣੇ ਜਾਇਦਾਦ ਦਾ ਵੇਰਵਾ 2019 ਲੋਕ ਸਭਾ ਚੋਣਾਂ ਦੇ ਵਿੱਚ ਲਗਾਇਆ ਸੀ ਉਸ ਅੰਦਰ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ 6 ਲੱਖ 8 ਹਜ਼ਾਰ 562 ਰੁਪਏ ਦੀ ਰਿਟਰਨ ਭਰੀ ਸੀ। ਆਪਣੀ ਜਾਇਦਾਦ ਦੇ ਦਿੱਤੇ ਵੇਰਵੇ ਦੇ ਵਿੱਚ ਉਹਨਾਂ ਨੇ ਆਪਣੀ ਪੁਸ਼ਤੈਨੀ ਜ਼ਮੀਨ 16.83 ਏਕੜ ਦੱਸੀ ਹੈ ਜਿਸ ਦੀ ਕੀਮਤ 25520000 ਹੈ ਹਾਲਾਂਕਿ 2019 ਦੇ ਵਿੱਚ ਵੀ ਉਹਨਾਂ ਨੇ ਆਪਣੀ ਜੱਦੀ ਜਮੀਨ ਇੰਨੀ ਹੀ ਲਿਖੀ ਸੀ ਅਤੇ 2024 ਦੇ ਵਿੱਚ ਵੀ ਜੱਦੀ ਜਮੀਨ 16.83 ਏਕੜ ਹੀ ਲਿਖੀ ਹੈ।

See the details of Ravneet Bittu net worth
ਵੇਖੋ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ ਦਾ ਵੇਰਵਾ (ETV Bharat Ludhiana)

ਕਿੰਨੀ ਵਧੀ ਰਵਨੀਤ ਬਿੱਟੂ ਦੀ ਜਾਇਦਾਦ: ਰਵਨੀਤ ਬਿੱਟੂ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਜੋ ਵੇਰਵਾ ਦਿੱਤਾ ਗਿਆ ਹੈ ਉਸ ਵਿੱਚ ਕੁੱਲ ਆਮਦਨ 10 ਲੱਖ 3 ਹਜ਼ਾਰ 620 ਰੁਪਏ ਲਿਖੀ ਹੈ ਜਦੋਂ ਕਿ ਸਾਲ 2019 ਦੇ ਵਿੱਚ ਇਹ ਆਮਦਨ ਉਹਨਾਂ ਵੱਲੋਂ 6 ਲੱਖ 8 ਹਜ਼ਾਰ 562 ਰੁਪਏ ਭਰੀ ਗਈ ਸੀ। ਇਸੇ ਤਰ੍ਹਾਂ ਜੇਕਰ ਉਹਨਾਂ ਦੇ ਗੱਡੀਆਂ ਦਾ ਵੇਰਵਾ ਵੇਖਿਆ ਜਾਵੇ ਤਾਂ ਸਾਲ 2019 ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਖੁਦ ਦੀ ਚੱਲ ਜਾਇਦਾਦ 16 ਲੱਖ 20 ਹਜ਼ਾਰ 596 ਜਦੋਂ ਕਿ ਉਹਨਾਂ ਦੇ ਨਿਰਭਰ ਸੰਪਤੀ ਦੀ 2 ਲੱਖ 62 ਹਜ਼ਾਰ 175 ਰੁਪਏ ਦੱਸੀ ਗਈ ਸੀ। ਜਦੋਂ ਕਿ ਸਾਲ 2024 ਦੇ ਵਿੱਚ ਉਹਨਾਂ ਨੇ ਆਪਣੇ ਚੱਲ ਜਾਇਦਾਦ ਦਾ ਵੇਰਵਾ ਦਿੰਦੇ ਆ ਦੱਸਿਆ ਹੈ ਕਿ ਉਹਨਾਂ ਦੇ ਕੋਲ 44 ਲੱਖ 40 ਹਜ਼ਾਰ 178 ਰੁਪਏ, ਉਹਨਾਂ ਦੀ ਪਤਨੀ ਕੋਲ 34 ਲੱਖ 75 ਹਜ਼ਾਰ 767 ਰੁਪਏ ਜਦੋਂ ਕਿ ਡਿਪੈਂਡੈਂਟ ਦੇ ਕੋਲ 6,92,979 ਰੁਪਏ ਦੀ ਚੱਲ ਜਾਇਦਾਦ ਹੈ। ਜਿਸ ਤੋਂ ਜ਼ਹਿਰ ਹੈ ਕਿ ਰਵਨੀਤ ਬਿੱਟੂ ਨੇ ਸਾਲ 2019 ਤੋਂ ਬਾਅਦ ਆਪਣੀਆਂ ਕਾਰਾਂ ਦੇ ਵਿੱਚ ਵੱਡੀ ਤਬਦੀਲੀ ਕਰਕੇ ਕਾਫੀ ਮਹਿੰਗੀਆਂ ਕਾਰਾਂ ਖਰੀਦੀਆਂ ਹਨ। ਸਿਰਫ ਉਹਨਾਂ ਨੇ ਹੀ ਨਹੀਂ ਸਗੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਇਹ ਕਾਰਾਂ ਖਰੀਦੀਆਂ ਗਈਆਂ ਹਨ।

See the details of Ravneet Bittu net worth
ਵੇਖੋ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ ਦਾ ਵੇਰਵਾ (ETV Bharat Ludhiana)
See the details of Ravneet Bittu net worth
ਵੇਖੋ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ ਦਾ ਵੇਰਵਾ (ETV Bharat Ludhiana)

ਇਸ ਤੋਂ ਇਲਾਵਾ ਉਹਨਾਂ ਨੇ ਮੋਹਾਲੀ ਦੇ ਵਿੱਚ ਆਪਣੀ ਇੱਕ 500 ਗਜ਼ ਦੀ ਕੋਠੀ ਦਾ ਵੀ ਜ਼ਿਕਰ ਕੀਤਾ ਹੈ। ਹਾਲਾਂਕਿ 2019 ਵਿੱਚ ਵੀ ਇਸ ਬਾਰੇ ਉਹਨਾਂ ਨੇ ਲਿਖਿਆ ਸੀ, ਜਿਸ ਦੀ ਮਾਰਕੀਟ ਕੀਮਤ ਲਗਭਗ ਇੱਕ ਕਰੋੜ 70 ਲੱਖ ਦੇ ਨੇੜੇ ਹੈ। ਇਸ ਤੋਂ ਇਲਾਵਾ ਸਾਲ 2024 ਦੇ ਵਿੱਚ ਉਹਨਾਂ ਨੇ ਇੱਕ ਹੋਰ ਫਲੈਟ ਜਿਸ ਦੀ ਕੀਮਤ ਲਗਭਗ 10 ਲੱਖ ਹੈ, ਉਹ ਵੀ ਖ਼ਰੀਦਣ ਸਬੰਧੀ ਵੇਰਵਾ ਦਿੱਤਾ ਹੈ ਜੋ ਕਿ ਪੰਜਾਬ ਲੈਜਿਸਲੇਟਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਵੱਲੋਂ ਉਹਨਾਂ ਨੂੰ ਮਿਲਿਆ। ਨਿਊ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਫਲੈਟ ਦੱਸਿਆ ਹੈ ਜਿਸ ਦੀ ਕੀਮਤ ਲਗਭਗ 62 ਲੱਖ ਦੇ ਕਰੀਬ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.