ਪੰਜਾਬ

punjab

ਪੰਜਾਬ-ਹਰਿਆਣਾ ਹਾਈ ਕੋਰਟ ਦੇ 7 ਵਧੀਕ ਜੱਜਾਂ ਦੀ ਹੋਈ ਸਥਾਈ ਨਿਯੁਕਤੀ

By

Published : Sep 10, 2020, 6:05 AM IST

ਕੇਂਦਰ ਸਰਕਾਰ ਦੇ ਇੱਕ ਨੋਟੀਫ਼ਿਕੇਸ਼ਨ ਰਾਹੀਂ ਪੰਜਾਬ-ਹਰਿਆਣਾ ਹਾਈ ਕੋਰਟ ਦੇ 7 ਵਧੀਕ ਜੱਜਾਂ ਨੂੰ ਸਥਾਈ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਜੱਜਾਂ ਦੀ ਨਿਯੁਕਤੀ ਸਾਲ 2018 ਵਿੱਚ ਹੋਈ ਸੀ।

ਪੰਜਾਬ-ਹਰਿਆਣਾ ਹਾਈ ਕੋਰਟ ਦੇ 7 ਵਧੀਕ ਜੱਜਾਂ ਦੀ ਹੋਈ ਸਥਾਈ ਨਿਯੁਕਤੀ
ਪੰਜਾਬ-ਹਰਿਆਣਾ ਹਾਈ ਕੋਰਟ ਦੇ 7 ਵਧੀਕ ਜੱਜਾਂ ਦੀ ਹੋਈ ਸਥਾਈ ਨਿਯੁਕਤੀ

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਦੇ ਸੱਤ ਵਧੀਕ ਜੱਜਾਂ ਨੂੰ ਸਥਾਈ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਦੀ ਨਿਯੁਕਤੀ ਸਾਲ 2018 ਵਿੱਚ ਹੋਈ ਸੀ।
ਜ਼ਿਕਰਯੋਗ ਹੈ ਕਿ ਬੀਤੀ 14 ਜੁਲਾਈ ਨੂੰ ਸੁਪਰੀਮ ਕੋਰਟ ਕੋਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 7 ਵਧੀਕ ਜੱਜਾਂ ਨੂੰ ਪ੍ਰਮਾਣਿਤ ਜਾਇਜ਼ ਤੌਰ 'ਤੇ ਨਿਯੁਕਤੀ ਦੀ ਕੇਂਦਰ ਨੂੰ ਸਿਫਾਰਿਸ਼ ਕੀਤੀ ਸੀ।

ਸਥਾਈ ਨਿਯੁਕਤ ਕੀਤੇ ਗਏ ਇਨ੍ਹਾਂ ਸੱਤ ਜੱਜਾਂ ਵਿੱਚ ਜਸਟਿਸ ਮੰਜਰੀ ਨਹਿਰੂ ਕੋਲ, ਜਸਟਿਸ ਹਰਸਿਮਰਨ ਸਿੰਘ ਸੇਠੀ, ਜਸਟਿਸ ਅਰੁਣ ਮੋਂਗਾ, ਜਸਟਿਸ ਮਨੋਜ ਬਜਾਜ, ਜਸਟਿਸ ਲਲਿਤ ਬੱਤਰਾ, ਜਸਟਿਸ ਅਰੁਣ ਕੁਮਾਰ ਤਿਆਗੀ, ਜਸਟਿਸ ਹਰਨੇਕ ਸਿੰਘ ਗਿੱਲ ਦਾ ਨਾਮ ਸ਼ਾਮਿਲ ਹੈ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੇ ਕੁੱਲ 85 ਅਹੁਦੇ ਮਨਜ਼ੂਰ ਹਨ, ਜਿਨ੍ਹਾਂ ਦੇ ਵਿੱਚ 64 ਅਸਥਾਈ ਤੇ 21 ਵਧੀਕ ਜੱਜ ਹਨ। ਇਸ ਸਮੇਂ ਹਾਈਕੋਰਟ ਵਿੱਚ ਕੁੱਲ 54 ਜੱਜ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 37 ਸਥਾਈ ਅਤੇ 17 ਵਧੀਕ ਜੱਜ ਹਨ।

ABOUT THE AUTHOR

...view details