ETV Bharat / entertainment

ਇਸ ਚਰਚਿਤ ਗਾਇਕ ਜੋੜੀ ਦੇ ਨਵੇਂ ਗਾਣੇ ਦੀ ਸ਼ੂਟਿੰਗ ਹੋਈ ਪੂਰੀ, ਜਲਦ ਹੋਵੇਗਾ ਰਿਲੀਜ਼ - Sucha Rangila And Mandeep Mandy

author img

By ETV Bharat Entertainment Team

Published : May 23, 2024, 3:24 PM IST

Sucha Rangila And Mandeep Mandy New Song: ਪੰਜਾਬੀ ਗਾਇਕੀ ਜੋੜੀ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਨੇ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਇਹ ਗੀਤ ਜਲਦ ਹੀ ਰਿਲੀਜ਼ ਹੋ ਜਾਵੇਗਾ।

Sucha Rangila And Mandeep Mandy New Song
Sucha Rangila And Mandeep Mandy New Song (instagram)

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚਰਚਿਤ ਨਾਵਾਂ ਵਜੋਂ ਲਗਾਤਾਰ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ, ਜਿੰਨ੍ਹਾਂ ਵੱਲੋਂ ਆਪਣੇ ਨਵੇਂ ਗਾਣੇ ਸੰਬੰਧਿਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ, ਜਿਸ ਦਾ ਨਿਰਦੇਸ਼ਨ ਅਮਰਜੀਤ ਖੁਰਾਣਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਸੰਗੀਤਕ ਵੀਡੀਓਜ਼ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

'ਵਿੰਗ ਰਿਕਾਰਡਜ਼' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਦੋਗਾਣਾ ਗੀਤ ਦੇ ਨਿਰਮਾਤਾ ਨਰਿੰਦਰ ਸਿੰਘ ਹਨ, ਜਿੰਨ੍ਹਾਂ ਵੱਲੋਂ ਵੱਡੇ ਪੱਧਰ ਉੱਪਰ ਸਾਹਮਣੇ ਲਿਆਂਦੇ ਜਾ ਰਹੇ ਇਸ ਦੋਗਾਣਾ ਗੀਤ ਦਾ ਸੰਗੀਤ ਮਿਕੂ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਡੁਏਟ ਬੀਟ ਗੀਤ ਦੀ ਸ਼ਬਦ ਰਚਨਾ ਰੋਮੀ ਬੈਂਸ ਦੀ ਹੈ, ਜਿੰਨ੍ਹਾਂ ਅਨੁਸਾਰ ਦੇਸੀ ਅਤੇ ਵਿਦੇਸ਼ੀ ਵੰਨਗੀਆਂ ਦੇ ਸੁਮੇਲ ਅਧੀਨ ਸਜਾਇਆ ਗਿਆ ਇਹ ਗਾਣਾ ਉਕਤ ਜੋੜੀ ਵੱਲੋਂ ਅਪਣੇ ਵਿਸ਼ੇਸ਼ ਅਤੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਪੂਰਾ ਖਰਾ ਉਤਰੇਗਾ। ਪੰਜਾਬ ਅਤੇ ਵਿਦੇਸ਼ ਦੇ ਵੱਖ-ਵੱਖ ਰੰਗਾਂ ਦਾ ਪ੍ਰਗਟਾਵਾ ਕਰਵਾਉਂਦੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਈ ਵਿਦੇਸ਼ੀ ਲੋਕੇਸ਼ਨਜ ਉਪਰ ਵੀ ਕੀਤੀ ਗਈ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗੀਤਾਂ ਨਾਲ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਗਾਇਕ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ, ਜਿੰਨ੍ਹਾਂ ਦੇ ਬੀਤੇ ਦਿਨਾਂ ਦੌਰਾਨ ਸਾਹਮਣੇ ਲਿਆਂਦੇ ਗਏ ਸੁਪਰ-ਹਿੱਟ ਰਹੇ ਗਾਣਿਆਂ ਵਿੱਚ 'ਝੰਡਾ', '35-40', 'ਪਿੰਡ', 'ਲਿੱਲੀਆਂ-ਬਿੱਲੀਆਂ', 'ਬਦਮਾਸ਼ੀ', 'ਹੂਰ' ਆਦਿ ਸ਼ੁਮਾਰ ਰਹੇ ਹਨ।

ਸੰਗੀਤਕ ਖੇਤਰ ਦੇ ਨਾਲ-ਨਾਲ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਆਪਣੀ ਨਿਵੇਕਲੀ ਧਾਂਕ ਦਾ ਪ੍ਰਗਟਾਵਾ ਲਗਾਤਾਰ ਕਰਵਾਉਂਦੀ ਆ ਰਹੀ ਹੈ ਇਹ ਸ਼ਾਨਦਾਰ ਜੋੜੀ, ਜਿਸ ਵੱਲੋਂ ਹਾਲ ਹੀ ਵਿੱਚ ਆਸਟ੍ਰੇਲੀਆਂ, ਇੰਗਲੈਂਡ ਸਮੇਤ ਹੋਰ ਕਈ ਮੁਲਕਾਂ ਵਿੱਚ ਕੀਤੇ ਗਏ ਸੰਗੀਤਕ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.