ਪੰਜਾਬ

punjab

ਰਾਮਲੀਲਾ ਦੇ ਦੌਰਾਨ ਚਲਾਏ ਗਏ ਅਸ਼ਲੀਲ ਗਾਣੇ, ਸਟੇਜ ਉੱਤੇ ਨਚਾਈਆਂ ਡਾਂਸਰਾਂ !

By

Published : Sep 30, 2022, 1:18 PM IST

Obscene songs during Ramlila

ਅੰਮ੍ਰਿਤਸਰ ਦੇ ਵੇਰਕਾ ਵਿੱਚ ਰਾਮਲੀਲਾ ਦੌਰਾਨ ਅਸ਼ਲੀਲ ਗਾਣੇ (Obscene songs played during Ramlila) ਚਲਾ ਕੇ ਡਾਂਸਰਾ ਨਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਹਿੰਦੂ ਸੰਗਠਨਾਂ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਹੈ।

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਅੱਸੂ ਨਵਰਾਤਰਿਆਂ ਦੇ ਦੌਰਾਨ ਅਲੱਗ-ਅਲੱਗ ਜਗ੍ਹਾ ਤੇ ਰਾਮਲੀਲਾ ਕਰਵਾਈ ਜਾਂਦੀ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਇੱਕ ਸ਼ਿਕਾਇਤ ਅੰਮ੍ਰਿਤਸਰ ਦੇ ਵੇਰਕਾ ਵਿਚ ਦਰਜ ਕਰਵਾਈ ਗਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਜਦੋਂ ਰਾਮਲੀਲਾ ਦੇ ਦੌਰਾਨ ਰਾਵਣ ਕੁੰਭਕਰਨ ਰਾਮ ਲਕਸ਼ਮਣ ਜਾਂ ਸੀਤਾ ਦੀ ਐਂਟਰੀ ਮੌਕੇ ਅਸ਼ਲੀਲ ਗਾਣੇ (Obscene songs played during Ramlila) ਚਲਾਏ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ 'ਚ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਬੇਸ਼ੱਕ ਇਸ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੱਸਿਆ ਜਾਂਦਾ ਹੈ ਪਰ ਜੋ ਲੋਕ ਇਸ ਤੋਂ ਪਹਿਲਾਂ ਬੇਅਦਬੀ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੁੰਦੀ। ਅੰਮ੍ਰਿਤਸਰ ਦੇ ਵੇਰਕਾ ਦੀ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਵਿੱਚ ਰਾਮਲੀਲਾ ਦੇ ਦੌਰਾਨ ਸ਼ਰਾਬ ਦਾ ਸੇਵਨ ਅਤੇ ਗ਼ਲਤ ਗਾਣੇ ਚਲਾ ਕੇ ਇਕ ਅਲੱਗ ਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਮਲੀਲਾ ਦੇ ਦੌਰਾਨ ਚਲਾਏ ਗਏ ਅਸ਼ਲੀਲ ਗਾਣੇ

ਜਿਸ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਵੱਲੋਂ ਵੀ ਇਕ ਸ਼ਿਕਾਇਤ ਵੇਰਕਾ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਜਿਸ ਨੂੰ ਲੈ ਕੇ ਹੁਣ ਵਿਵਾਦ ਵਧਦਾ ਜਾ ਰਿਹਾ ਹੈ ਉੱਥੇ ਹੀ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਨੇ ਦੱਸਿਆ ਕਿ ਲਗਾਤਾਰ ਹੀ ਇਸ ਤਰਾ ਦੀਆਂ ਬੇਅਦਬੀਆਂ ਦੇ ਮਾਮਲੇ ਸਾਡੇ ਕੋਲ ਸਾਹਮਣੇ ਆ ਚੁੱਕੇ ਹਨ ਅਤੇ ਸਾਨੂੰ ਦੇਰ ਰਾਤ ਵੀ ਪਤਾ ਲੱਗਾ ਸੀ ਕਿ ਵੇਰਕਾ ਵਿਚ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਜਿਸ ਵਿੱਚ ਅਸ਼ਲੀਲ ਗਾਣੇ ਚਲਾਏ ਜਾ ਰਹੇ ਹਨ ਸੁਧੀਰ ਕੁਮਾਰ ਸੂਰੀ ਨੇ ਕਿਹਾ ਕਿ ਜੇਕਰ ਇਸ ਉੱਤੇ ਰੋਕ ਨਾ ਲਗਾਈ ਗਈ ਤਾਂ ਅਸੀਂ ਇਸ ਖ਼ਿਲਾਫ਼ ਹੋਰ ਵੀ ਆਵਾਜ਼ ਚੁਕਾਂਗੇ। ਉਹਨਾਂ ਨੇ ਕਿਹਾ ਕਿ ਸਾਡਾ ਪਹਿਲਾ ਫਰਜ਼ ਪੁਲਿਸ ਥਾਣੇ ਵਿਚ ਆ ਕੇ ਰਿਪੋਰਟ ਦਰਜ ਕਰਾਉਣਾ ਸੀ ਅਤੇ ਉਹ ਅਸੀਂ ਕਰ ਦਿੱਤੀ ਹੈ।

ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਅਸੀਂ ਇਸ ਦੇ ਖ਼ਿਲਾਫ਼ ਮੁਹਿੰਮ ਵੀ ਛੇੜਾਂਗੇ ਉੱਥੇ ਹੀ ਸ਼ਿਵ ਸੈਨਾ ਆਗੂ ਦੇ ਨਾਲ ਕਈ ਹੋਰ ਸ਼ਿਵ ਸੈਨਿਕ ਲੋਕ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਇਸ ਉੱਤੇ ਕੜੀ ਪੱਤੇ ਵੀ ਜਤਾਈ ਗਈ ਹੈ।

ਉਥੇ ਹੀ ਦੂਸਰੇ ਪਾਸੇ ਪੁਲਿਸ ਨੂੰ ਮਾਮਲਾ ਜਾਣੂ ਕਰਵਾਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੁਲਿਸ ਅਧਿਕਾਰੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਵੇਰਕਾ ਵਿੱਚ ਰਾਮਲੀਲਾ ਦੇ ਦੌਰਾਨ ਅਸ਼ਲੀਲ ਗਾਣੇ ਅਤੇ ਸ਼ਰਾਬ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਹੈ ਅਤੇ ਬੇਅਦਬੀ ਹੈ ਪੁਲਸ ਨੇ ਕਿਹਾ ਕਿ ਜੇਕਰ ਕੋਈ ਵੀ ਅਫ਼ਸਰਾਂ ਦਾ ਵਿਅਕਤੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਉੱਤੇ ਜੀਐੱਸਟੀ ਦੀ ਮਾਰ, ਪੁਤਲੇ ਹੋਏ ਮਹਿੰਗੇ

ABOUT THE AUTHOR

...view details