ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਉੱਤੇ ਜੀਐੱਸਟੀ ਦੀ ਮਾਰ, ਪੁਤਲੇ ਹੋਏ ਮਹਿੰਗੇ

author img

By

Published : Sep 30, 2022, 8:16 AM IST

gst effect on dussehra festival

ਦੁਸਹਿਰੇ ਤੇ ਤਿਉਹਾਰ ਉੱਤੇ ਜੀਐਸਟੀ ਦੀ ਮਾਰ ਪੈ (gst effect on dussehra festival) ਰਹੀ ਹੈ। ਵਧੇਰੇ ਜੀਐਸਟੀ ਹੋਣ ਕਾਰਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤ ਮਹਿੰਗੇ ਹੋ ਗਏ ਹਨ ਤੇ ਇਸ ਵਾਰ ਇਹਨਾਂ ਦੀ ਖਰੀਦ ਵੀ ਘੱਟ ਹੋ ਰਹੀ ਹੈ। ਵੇਖੋ ਵਿਸ਼ੇਸ਼ ਰਿਪੋਰਟ...

ਜਲੰਧਰ: ਕੋਰੋਨਾ ਦੇ ਚੱਲਦੇ ਕਰੀਬ 3 ਸਾਲ ਬਾਅਦ ਦੇਸ਼ ਵਿੱਚ ਸਾਰੇ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ, ਹਾਲਾਂਕਿ ਪਿਛਲੇ ਸਾਲ ਵੀ ਸਾਰੇ ਤਿਉਹਾਰ ਮਨਾਏ ਗਏ ਸੀ, ਪਰ ਸਰਕਾਰ ਵੱਲੋਂ ਕੋਰੋਨਾ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਹਨਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਸੀ। ਤਿੰਨ ਸਾਲ ਬਾਅਦ ਇਸ ਵਾਰ ਕੋਰੋਨਾ ਤੋਂ ਤਾਂ ਬਚਾਅ ਹੈ, ਪਰ ਇਸ ਵਾਰ ਜੇਕਰ ਦੁਸਹਿਰੇ ਦੀ ਗੱਲ ਕਰੀਏ ਤਾਂ ਇਸ ਉੱਤੇ ਜੀਐੱਸਟੀ ਦੀ ਮਾਰ ਜ਼ਰੂਰ (gst effect on dussehra festival) ਪਈ ਹੈ।

ਇਹ ਵੀ ਪੜੋ: ਸ਼ਰਮਸਾਰ ! ਰਾਮਲੀਲਾ ਦੌਰਾਨ ਫਿਲਮੀ ਗਾਣਿਆਂ ਉੱਤੇ ਅਸ਼ਲੀਲ ਨਾਚ, ਵੀਡੀਓ ਵਾਇਰਲ

ਜੀਐਸਟੀ ਕਰਕੇ ਮਹਿੰਗੇ ਹੋਏ ਤਿਉਹਾਰ: ਜੇਕਰ ਦੁਸਹਿਰੇ ਦੀ ਗੱਲ ਕਰੀਏ ਤਾਂ ਦੁਸਹਿਰੇ ਨੂੰ ਬਨਾਉਣ ਲਈ ਪੂਰੇ ਦੇਸ਼ ਵਿੱਚ ਵੱਖ ਵੱਖ ਰਾਮ ਲੀਲਾ ਕਮੇਟੀਆਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਤਿਆਰ ਕਰਵਾਉਂਦੀਆਂ ਹਨ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਲਈ ਜੋ ਕਾਰੀਗਰ ਕੰਮ ਕਰਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਇਨ੍ਹਾਂ ਪੁਤਲਿਆਂ ਦੀ ਕੀਮਤ ਕਾਫ਼ੀ (gst effect on dussehra festival) ਵਧ ਗਈ ਹੈ।

ਤਿਉਹਾਰ ਉੱਤੇ ਜੀਐਸਟੀ ਦੀ ਮਾਰ

ਜਲੰਧਰ ਵਿੱਚ ਪੁਤਲੇ ਬਣਾਉਣ ਵਾਲੇ ਕਾਰੀਗਰ ਸੰਜੀਵਨ ਰਾਮ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮਾਂ ਸੀ ਜਦ ਉਹ ਲੇਹ ਲੱਦਾਖ ਤਕ ਪੁਤਲੇ ਬਣਾਉਣ ਜਾਂਦਾ ਸੀ ਇੱਥੇ ਅੱਜ ਹਾਲਾਤ ਇਹ ਨੇ ਕਿ ਬਹੁਤ ਹੀ ਘੱਟ ਗਿਣਤੀ ਵਿੱਚ ਕੰਮ ਉਨ੍ਹਾਂ ਨੂੰ ਮਿਲ ਰਿਹਾ ਹੈ। ਇੱਥੋਂ ਤੱਕ ਕਿ ਇਨ੍ਹਾਂ ਪੁਤਲਿਆਂ ਦੀ ਕੀਮਤ ਵੀ ਜੀਐਸਟੀ ਕਰਕੇ ਪਹਿਲੇ ਨਾਲੋਂ ਕਾਫੀ ਵਧ ਗਈ ਹੈ। ਸੰਜੀਵਨ ਰਾਮ ਮੁਤਾਬਕ ਜੋ ਪੁਤਲਾ ਪਹਿਲੇ 15 ਤੋਂ 20 ਹਜ਼ਾਰ ਦਾ ਉਹ ਵੇਚਦਾ ਸੀ। ਉਸੇ ਪੁਤਲੇ ਦੀ ਕੀਮਤ ਹੁਣ 25 ਤੋਂ 30 ਹਜ਼ਾਰ ਹੋ ਗਈ ਹੈ। ਅੱਜ ਪੁਤਲਾ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਬਾਂਸ, ਕਾਗਜ਼, ਕੱਪੜੇ ਅਤੇ ਪਟਾਕਿਆਂ ਉੱਤੇ ਜੀਐੱਸਟੀ ਲੱਗ ਚੁੱਕਾ ਹੈ ਜਿਸ ਕਰਕੇ ਪੁਤਲਿਆਂ ਦੀ ਕੀਮਤ ਵਿੱਚ ਵਾਧਾ (gst effect on dussehra festival) ਹੋਇਆ ਹੈ।


ਉਧਰ ਵੱਖ ਵੱਖ ਦੁਸਹਿਰਿਆਂ ਦੇ ਆਯੋਜਕ ਵੀ ਮੰਨਦੇ ਨੇ ਕਿ ਇਸ ਵਾਰ ਜੀਐਸਟੀ ਕਰਕੇ ਤਿਉਹਾਰ ਮਨਾਉਣੇ ਮਹਿੰਗੇ ਹੋ ਗਏ ਹਨ। ਉਨ੍ਹਾਂ ਮੁਤਾਬਕ ਪਿਛਲੇ ਸਾਲ ਇਹ ਤਿਉਹਾਰ ਕੋਰੋਨਾ ਦੀਆਂ ਹਦਾਇਤਾਂ ਮੁਤਾਬਿਕ ਮਨਾਇਆ ਗਿਆ ਸੀ, ਪਰ ਇਸ ਵਾਰ ਇਸ ਨੂੰ ਪੂਰੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਅੱਗੇ ਵੀ ਇਹ ਗੁਹਾਰ ਲਗਾਈ ਹੈ ਕਿ ਧਾਰਮਿਕ ਕੰਮਾਂ ਲਈ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਅਤੇ ਤਿਉਹਾਰਾਂ ਵਿੱਚ ਇਸਤੇਮਾਲ ਹੋਣ ਵਾਲੇ ਸਮਾਨ ਉੱਪਰ ਜੀਐੱਸਟੀ ਘੱਟ (gst effect on dussehra festival) ਲਗਾਉਣਾ ਚਾਹੀਦਾ ਤਾਂ ਕਿ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਹੁੰਦੇ ਹੋਏ ਇਨ੍ਹਾਂ ਨੂੰ ਹੋਰ ਧੂਮਧਾਮ ਨਾਲ ਮਨਾ ਸਕਣ।

ਇਹ ਵੀ ਪੜੋ: ਵਿਧਾਨ ਸਭਾ ਇਜਲਾਸ ਦਾ ਤੀਜਾ ਦਿਨ, ਕਈ ਮਤੇ ਹੋਣਗੇ ਪੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.