ਅਕਾਲੀ ਵਰਕਰ 'ਤੇ ਜਾਨਲੇਵਾ ਹਮਲਾ, ਕਾਂਗਰਸ 'ਤੇ ਲਾਏ ਮਾਰਨ ਦੇ ਦੋਸ਼

By

Published : Feb 8, 2021, 12:40 PM IST

thumbnail

ਅਬੋਹਰ: ਜਲਾਲਾਬਾਦ ਵਿਖੇ ਬੀਤੇ ਦਿਨੀ ਕਾਂਗਰਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ 'ਤੇ ਹਮਲਾ ਅਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਤੋਂ ਬਾਅਦ ਦੇਰ ਰਾਤ ਅਬੋਹਰ ਵਿਖੇ ਅਕਾਲੀ ਦਲ ਦੇ ਕਾਰਕੁਨ 'ਤੇ ਸਿਆਸੀ ਰੰਜਿਸ਼ ਦੇ ਚਲਦਿਆਂ ਕੁਝ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲੇ ਦੀ ਘਟਨਾ ਵਾਪਰੀ ਹੈ। ਇਸ ਹਮਲੇ 'ਚ ਗੰਭੀਰ ਰੂਪ ਤੋਂ ਫੱਟੜ ਹੋਣ ਵਾਲੇ ਦੀ ਪਛਾਣ ਸੰਜੇ ਭਾਟੀ ਉਮਰ ਕਰੀਬ 25 ਸਾਲ ਵਜੋਂ ਹੋਈ ਹੈ । ਫੱਟੜ ਦਾ ਭਰਾਂ ਨਗਰ ਨਿਗਮ ਅਬੋਹਰ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 25 ਤੋਂ ਅਕਾਲੀ ਦਲ ਦਾ ਉਮੀਦਵਾਰ ਹੈ। ਇਸ ਘਟਨਾ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਅਕਾਲੀ ਦਲ ਨੇ ਕਾਂਗਰਸ 'ਤੇ ਇਸ ਹਮਲੇ ਦੇ ਦੋਸ਼ ਲਾਏ ਹਨ। ਇਸ ਪੂਰੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਹੁਣ ਇੰਨੀ ਘਬਰਾ ਗਈ ਹੈ ਕਿ ਹੁਣ ਉਹ ਜਾਤੀ ਹਮਲੇ ਕਰਵਾਉਣ ਲੱਗੀ ਹੈ। ਪੁਲਿਸ ਉਮੀਦਵਾਰਾਂ ਨੂੰ ਡਰਾਉਣ ਲੱਗੀ ਹੈ, ਗੁੰਡਾਗਰਦੀ 'ਤੇ ਆ ਗਈ ਹੈ, ਪਰ ਜਿਨ੍ਹੀ ਗੁੰਡਾਗਰਦੀ ਕਾਂਗਰਸ ਕਰੇਗੀ ਉਨ੍ਹੀ ਛੇਤੀ ਕਾਂਗਰਸ ਦਾ ਸਫਾਇਆ ਹੋਵੇਗਾ। ਇਸ ਪੂਰੇ ਮਾਮਲੇ ਦੀ ਜਾਂਚ ਅਬੋਹਰ ਦੇ ਥਾਣਾ ਸਿਟੀ ਨੰਬਰ 2 ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਉਤੇ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਜਲਦ ਹੀ ਗਿਰਫ਼ਤਾਰ ਕਰਨ ਦੀ ਗੱਲ ਆਖੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.