World Cup 2023 Craze: ਪਤੰਗਾਂ ਰਾਹੀਂ ਕ੍ਰਿਕੇਟ ਪ੍ਰੇਮੀਆਂ ਨੇ ਦਿਖਾਇਆ ਵਿਸ਼ਵ ਕੱਪ ਪ੍ਰਤੀ ਆਪਣਾ ਉਤਸ਼ਾਹ
Published: Nov 19, 2023, 6:04 PM
ਅੰਮ੍ਰਿਤਸਰ: ਅੱਜ ਦੇਸ਼ ਭਰ ਦੇ ਵਿੱਚ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਜਗੀ ਹੋਈ ਹੈ ਕਿ ਜਿਸ ਤਰ੍ਹਾਂ ਅੱਗੇ ਦੋ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਇਆ ਸੀ। ਇਸ ਤਰ੍ਹਾਂ ਹੀ ਅੱਜ ਤੀਸਰੀ ਵਾਰ ਵੀ ਇੱਕ ਵਾਰ ਫਿਰ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ। ਅੱਜ ਦੋ ਵੱਡੇ ਦੇਸ਼ਾਂ ਦੀਆਂ ਟੀਮਾਂ ਵਿੱਚ ਮਹਾਂ ਮੁਕਾਬਲਾ ਹੋ ਰਿਹਾ ਹੈ। ਇੱਕ ਪਾਸੇ ਭਾਰਤ ਦੀ ਟੀਮ ਹੈ ਤੇ ਦੂਸਰੇ ਪਾਸੇ ਆਸਟਰੇਲੀਆ ਦੀ ਟੀਮ ਪਰ ਭਾਰਤ ਦੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਸਟਰੋਂਗ ਦਿਖਾਈ ਦੇ ਰਹੀ ਹੈ। ਅੰਮ੍ਰਿਤਸਰ ਦੇ ਪਤੰਗਬਾਜ਼ੀ ਦੇ ਸ਼ੌਕੀਨ ਜਗਮੋਹਨ ਕਨੋਜੀਆ ਵੱਲੋਂ ਅੱਜ ਭਾਰਤ ਟੀਮ ਦੇ ਖਿਡਾਰੀਆਂ ਦੀਆਂ ਉਹਨਾਂ ਦੀ ਤਸਵੀਰਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ 11 ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਗਮੋਹਨ ਕਨੌਜੀਆ ਨੇ ਦੱਸਿਆ ਕਿ ਅੱਜ ਸਵੇਰੇ ਹੀ ਅਸੀਂ ਮੰਦਰਾਂ ਗੁਰਦੁਆਰਿਆਂ 'ਚ ਜਾ ਕੇ ਅਰਦਾਸਾਂ ਕੀਤੀਆਂ ਹਨ ਕਿ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ। ਉਹਨਾਂ ਕਿਹਾ ਕਿ ਜਦੋਂ ਅੱਜ ਅਸੀਂ ਇਹ ਮੁਕਾਬਲਾ ਜਿੱਤਾਂਗੇ ਤੇ ਮੰਦਰਾ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਾਂਗੇ ਤੇ ਪ੍ਰਸ਼ਾਦ ਚੜਾਵਾਂਗੇ।ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਤੇ ਸਾਡੇ ਵੱਲੋਂ ਪਤੰਗਾਂ ਉੜਾ ਕੇ ਇਹ ਜਸ਼ਨ ਮਨਾਇਆ ਜਾਵੇਗਾ।