World Pneumonia Day: ਜਾਣੋ, ਵਿਸ਼ਵ ਨਿਮੋਨੀਆ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਦਾ ਉਦੇਸ਼

author img

By ETV Bharat Features Desk

Published : Nov 12, 2023, 5:58 AM IST

World Pneumonia Day

World Pneumonia Day 2023: ਵਿਸ਼ਵ ਨਿਮੋਨੀਆ ਦਿਵਸ ਹਰ ਸਾਲ 12 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਨਿਮੋਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਹੈਦਰਾਬਾਦ: ਵਿਸ਼ਵ ਨਿਮੋਨੀਆ ਦਿਵਸ 12 ਨਵੰਬਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਨਿਮੋਨੀਆ ਦਿਵਸ ਪਹਿਲੀ ਵਾਰ ਸਾਲ 2009 'ਚ ਮਨਾਇਆ ਗਿਆ ਸੀ। ਨਿਮੋਨੀਆ ਦੀ ਸਮੱਸਿਆਂ ਛੋਟੇ ਬੱਚਿਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਪਰ ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਨਿਮੋਨੀਆ ਦੀ ਬਿਮਾਰੀ ਦੌਰਾਨ ਫੇਫ਼ੜਿਆਂ 'ਚ ਇੰਨਫੈਕਸ਼ਨ ਹੋ ਜਾਂਦੀ ਹੈ। ਇਸ ਕਾਰਨ ਸਾਹ ਲੈਣ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਮੇਂ ਰਹਿੰਦੇ ਇਸ ਬਿਮਾਰੀ ਦਾ ਇਲਾਜ਼ ਨਾ ਕੀਤਾ ਜਾਵੇ, ਤਾਂ ਇਹ ਸਮੱਸਿਆਂ ਗੰਭੀਰ ਰੂਪ ਵੀ ਲੈ ਸਕਦੀ ਹੈ।

ਵਿਸ਼ਵ ਨਿਮੋਨੀਆ ਦਿਵਸ ਦਾ ਇਤਿਹਾਸ: ਵਿਸ਼ਵ ਨਿਮੋਨੀਆ ਦਿਵਸ ਪਹਿਲੀ ਵਾਰ 12 ਨਵੰਬਰ 2009 ਨੂੰ Global Coalition against Child Pneumonia ਦੁਆਰਾ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ ਇਹ ਦਿਨ ਇੱਕ ਨਵੀਂ ਥੀਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

ਕੀ ਹੈ ਨਿਮੋਨੀਆ?: ਨਿਮੋਨੀਆ ਸਾਹ ਨਾਲ ਜੁੜੀ ਇੱਕ ਗੰਭੀਰ ਬਿਮਾਰੀ ਹੈ। ਨਿਮੋਨੀਆ ਹੋਣ 'ਤੇ ਫੇਫੜਿਆਂ 'ਚ ਸੋਜ ਹੋ ਜਾਂਦੀ ਹੈ ਅਤੇ ਕਈ ਵਾਰ ਪਾਣੀ ਵੀ ਭਰ ਜਾਂਦਾ ਹੈ। ਨਿਮੋਨੀਆ ਵਾਈਰਸ ਅਤੇ ਬੈਕਟੀਰੀਆਂ ਵਰਗੀਆਂ ਕਈ ਬਿਮਾਰੀਆਂ ਕਾਰਨ ਹੁੰਦਾ ਹੈ।

ਨਿਮੋਨੀਆ ਦੇ ਲੱਛਣ: ਨਿਮੋਨੀਆ ਦੀ ਸ਼ੁਰੂਆਤ ਸਰਦੀ ਅਤੇ ਜ਼ੁਕਾਮ ਤੋਂ ਹੁੰਦੀ ਹੈ। ਜਦੋ ਫੇਫੜਿਆਂ 'ਚ ਨਿਮੋਨੀਆ ਤੇਜ਼ੀ ਨਾਲ ਫੈਲਣ ਲੱਗਦਾ ਹੈ, ਤਾਂ ਤੇਜ਼ ਬੁਖਾਰ ਦੇ ਨਾਲ-ਨਾਲ ਸਾਹ ਲੈਣ 'ਚ ਵੀ ਮੁਸ਼ਕਲ ਹੁੰਦੀ ਹੈ ਅਤੇ ਦਿਲ 'ਚ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਨਿਮੋਨੀਆ ਹੋਣ 'ਤੇ ਪੰਜ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਬੁਖਾਰ ਨਹੀਂ ਆਉਦਾ, ਪਰ ਖੰਘ ਅਤੇ ਸਾਹ ਲੈਣ 'ਚ ਸਮੱਸਿਆਂ ਹੋ ਸਕਦੀ ਹੈ।

ਵਿਸ਼ਵ ਨਿਮੋਨੀਆ ਦਿਵਸ ਦਾ ਉਦੇਸ਼: ਵਿਸ਼ਵ ਨਿਮੋਨੀਆ ਦਿਵਸ ਦਾ ਉਦੇਸ਼ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦਿਨ ਲੋਕਾਂ ਨੂੰ ਦੱਸਿਆਂ ਜਾਂਦਾ ਹੈ ਕਿ ਇਹ ਬਿਮਾਰੀ ਕਿਸ ਕਾਰਨ ਹੁੰਦੀ ਹੈ ਅਤੇ ਇਸਦੇ ਇਲਾਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.