ETV Bharat / sukhibhava

World Immunization Day: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਟੀਕਾਕਰਨ ਦਿਵਸ, ਜਾਣੋ ਇਸ ਦਿਨ ਦਾ ਉਦੇਸ਼

author img

By ETV Bharat Features Team

Published : Nov 10, 2023, 10:37 AM IST

World Immunization Day
World Immunization Day

World Immunization Day 2023: ਹਰ ਸਾਲ 10 ਨਵੰਬਰ ਨੂੰ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਵੈਕਸੀਨੇਸ਼ਨ ਅਤੇ ਇਸਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਹੈਦਰਾਬਾਦ: ਸਿਹਤਮੰਦ ਰਹਿਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਟੀਕਾਕਰਨ ਬਿਮਾਰੀਆਂ ਅਤੇ ਵਾਈਰਸਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦੇ ਵਿਰੁੱਧ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਦਾ ਹੈ। WHO ਅਨੁਸਾਰ, ਜੇਕਰ ਸਹੀ ਤਰੀਕੇ ਨਾਲ ਟੀਕਾਕਰਨ ਕੀਤਾ ਜਾਵੇ, ਤਾਂ ਕਈ ਲੋਕਾਂ ਦੀਆਂ ਜਾਨਾਂ ਬਚਾਈਆ ਜਾ ਸਕਦੀਆਂ ਹਨ। ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾਕਰਨ ਦਾ ਫਾਇਦਾ ਮਿਲ ਸਕੇ, ਇਸ ਲਈ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ 'ਚ ਕਈ ਨਵਜੰਮੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ।

ਵਿਸ਼ਵ ਟੀਕਾਕਰਨ ਦਿਵਸ ਦਾ ਇਤਿਹਾਸ: ਕਿਹਾ ਜਾਂਦਾ ਹੈ ਕਿ 11ਵੀ ਸਦੀ ਦੀ ਸ਼ੁਰੂਆਤ 'ਚ ਚੀਨ ਵਿੱਚ ਬੋਧੀ ਭਿਕਸ਼ੂ ਇਮਿਊਨਟੀ ਸਿਸਟਮ ਨੂੰ ਵਧਾਉਣ ਲਈ ਸੱਪ ਦਾ ਜ਼ਹਿਰ ਪੀਂਦੇ ਸੀ ਅਤੇ ਚੇਚਕ ਦੇ ਪ੍ਰਤੀ ਇਮਿਊਨ ਸਿਸਟਮ ਨੂੰ ਮਜ਼ਬੂਤ ​​​​ਕਰਨ ਲਈ ਵਾਇਰਸ 'ਤੇ ਆਪਣੇ ਹੰਝੂ ਸੁੱਟਦੇ ਸੀ। ਐਡਵਰਡ ਜੇਨਰ ਨੂੰ ਟੀਕਾਕਰਨ ਦਾ ਪਿਤਾ ਮੰਨਿਆ ਜਾਂਦਾ ਹੈ। 1796 'ਚ ਉਨ੍ਹਾਂ ਨੇ 13 ਸਾਲ ਦੇ ਮੁੰਡੇ ਨੂੰ ਪਹਿਲੀ ਵਾਰ vaccinia ਵਾਈਰਸ ਦਾ ਟੀਕਾ ਲਗਾਇਆ ਸੀ ਅਤੇ ਲੋਕਾਂ ਨੂੰ ਦਿਖਾਇਆ ਸੀ ਕਿ ਚੇਚਕ ਦੇ ਪ੍ਰਤੀ ਕਿਵੇਂ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੇਚਕ ਦਾ ਪਹਿਲਾ ਟੀਕਾ 1796 'ਚ ਵਿਕਸਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਬਿਮਾਰੀਆਂ ਅਤੇ ਵਾਈਰਸਾਂ ਦੇ ਵਿਰੁੱਧ ਟੀਕੇ ਵਿਕਸਿਤ ਕੀਤੇ ਗਏ ਹਨ। ਇਨ੍ਹਾਂ 'ਚ ਹੈਜ਼ਾ, ਪੋਲੀਓ, ਖਸਰਾ ਅਤੇ ਟੈਟਨਸ ਵਰਗੀਆਂ ਬਿਮਾਰੀਆਂ ਦੇ ਕਈ ਟੀਕੇ ਸ਼ਾਮਲ ਹਨ।

ਵਿਸ਼ਵ ਟੀਕਾਕਰਨ ਦਿਵਸ ਦਾ ਉਦੇਸ਼: ਵਿਸ਼ਵ ਟੀਕਾਕਰਨ ਦਿਵਸ WHO ਦੁਆਰਾ ਚਲਾਈ ਜਾ ਰਹੀ ਸਿਹਤ ਮੁਹਿੰਮ ਹੈ, ਜਿਸਨੂੰ ਹਰ ਸਾਲ ਨਵੰਬਰ ਮਹੀਨੇ 'ਚ ਮਨਾਇਆ ਜਾਂਦਾ ਹੈ। ਟੀਕਾਕਰਨ ਦਾ ਉਦੇਸ਼ ਹਰ ਉਮਰ ਦੇ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਟੀਕਿਆਂ ਦੇ ਇਸਤੇਮਾਲ ਅਤੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਸ ਦਿਨ ਵੈਕਸੀਨ ਰੋਕਥਾਮਯੋਗ ਬਿਮਾਰੀਆਂ ਦੇ ਵਿਰੁੱਧ ਸਮੇਂ 'ਤੇ ਟੀਕਾਕਰਨ ਕਰਵਾਏ ਜਾਣ ਦੇ ਮਹੱਤਵ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ। ਟੀਕਾਕਰਨ ਨਾਲ ਕਈ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਬੱਚਿਆਂ ਲਈ ਟੀਕਾਕਰਨ ਜ਼ਰੂਰੀ: ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਅਨੁਸਾਰ, 0 ਤੋਂ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਦੀ ਲੋੜ ਹੁੰਦੀ ਹੈ। ਟੀਕਾਕਰਨ ਨਾਲ ਪੋਲੀਓ, ਟੈਟਨਸ, ਚਿਕਨਪੌਕਸ, ਟਾਈਫਾਈਡ ਅਤੇ ਰੋਟਾਵਾਇਰਸ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲੋਕਾਂ ਲਈ ਟੀਕਾਕਰਨ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵਭਰ 'ਚ ਲੱਖਾਂ ਟੀਕਾਕਰਨ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਬੱਚਿਆਂ ਤੋਂ ਇਲਾਵਾ ਵੱਡਿਆਂ ਦੇ ਵੀ ਸਮੇਂ-ਸਮੇਂ 'ਤੇ ਕਈ ਟੀਕੇ ਲਗਾਏ ਜਾਂਦੇ ਹਨ, ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.