ETV Bharat / sukhibhava

Diwali 2023: ਦਿਵਾਲੀ ਮੌਕੇ ਘਰ ਅਤੇ ਬਾਥਰੂਮ ਸਾਫ਼ ਕਰਨ ਲਈ ਅਜ਼ਮਾਓ ਇਹ ਘਰੇਲੂ ਉਪਾਅ, ਘਰ ਦੀ ਵਧੇਗੀ ਚਮਕ

author img

By ETV Bharat Tech Team

Published : Nov 9, 2023, 5:04 PM IST

Cleaning Hacks: ਦਿਵਾਲੀ ਦਾ ਤਿਓਹਾਰ ਇਸ ਸਾਲ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਦਿਵਾਲੀ ਤੋਂ ਪਹਿਲਾ ਹੀ ਲੋਕ ਆਪਣੇ ਘਰਾਂ ਦੀਆਂ ਸਫ਼ਾਈਆਂ ਸ਼ੁਰੂ ਕਰ ਦਿੰਦੇ ਹਨ। ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਜ਼ਮਾ ਸਕਦੇ ਹੋ।

Diwali 2023
Cleaning Hacks

ਹੈਦਰਾਬਾਦ: ਦਿਵਾਲੀ ਦਾ ਤਿਓਹਾਰ ਆਉਦੇ ਹੀ ਲੋਕ ਆਪਣੇ ਘਰਾਂ ਦੀਆਂ ਸਫ਼ਾਈਆਂ ਸ਼ੁਰੂ ਕਰ ਦਿੰਦੇ ਹਨ। ਪਰ ਕਈ ਵਾਰ ਕੁਝ ਸਾਮਾਨ ਜਾਂ ਫਿਰ ਬਾਥਰੂਮ ਇੰਨੇ ਗੰਦੇ ਹੁੰਦੇ ਹਨ ਕਿ ਵਾਰ-ਵਾਰ ਸਾਫ਼ ਕਰਨ 'ਤੇ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ। ਜੇਕਰ ਤੁਸੀਂ ਵੀ ਸਫ਼ਾਈ 'ਚ ਲੱਗੇ ਹੋਏ ਹੋ, ਤਾਂ ਕੁਝ ਘਰੇਲੂ ਤਰੀਕੇ ਅਜ਼ਮਾ ਕੇ ਆਪਣੇ ਘਰ ਅਤੇ ਬਾਥਰੂਮ ਨੂੰ ਚਮਕਦਾਰ ਬਣਾ ਸਕਦੇ ਹੋ। ਘਰ ਦੀ ਸਫ਼ਾਈ ਕਰਨ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀ ਵੀ ਲੋੜ ਨਹੀਂ ਪਵੇਗੀ ਅਤੇ ਘਰ 'ਚ ਹੀ ਪਈਆ ਕੁਝ ਚੀਜ਼ਾਂ ਦੀ ਵਰਤੋ ਕਰਕੇ ਹੀ ਤੁਸੀਂ ਘਰ ਅਤੇ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕੋਗੇ।

ਦਿਵਾਲੀ ਮੌਕੇ ਘਰ ਦੀ ਸਫ਼ਾਈ ਲਈ ਘਰੇਲੂ ਉਪਾਅ:

ਬੇਕਿੰਗ ਸੋਡਾ: ਦਿਵਾਲੀ ਮੌਕੇ ਤੁਸੀਂ ਆਪਣੇ ਘਰ ਅਤੇ ਬਾਥਰੂਮ ਦੀ ਸਫ਼ਾਈ ਲਈ ਬੇਕਿੰਗ ਸੋਡੇ ਦੀ ਵਰਤੋ ਕਰ ਸਕਦੇ ਹੋ। ਇਸਦੀ ਵਰਤੋ ਕਰਨ ਲਈ ਪਹਿਲਾ ਬੇਕਿੰਗ ਸੋਡਾ ਲਓ ਅਤੇ ਉਸ 'ਚ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਬੁਰਸ਼ ਦੀ ਮਦਦ ਨਾਲ ਘਰ ਅਤੇ ਬਾਥਰੂਮ ਦੀ ਫਰਸ਼ ਅਤੇ ਟਾਈਲਾਂ 'ਤੇ ਚੰਗੀ ਤਰ੍ਹਾਂ ਲਗਾ ਦਿਓ। 15-20 ਮਿੰਟਾਂ ਲਈ ਇਸਨੂੰ ਲੱਗਾ ਰਹਿਣ ਦਿਓ। ਫਿਰ ਫਰਸ਼ ਅਤੇ ਟਾਈਲਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰ ਲਓ ਅਤੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਸਾਰੀ ਗੰਦਗੀ ਹਟ ਜਾਵੇਗੀ।

ਨਿੰਬੂ ਅਤੇ ਸਾਬੁਣ: ਸਫ਼ਾਈ ਕਰਨ ਲਈ ਤੁਸੀਂ ਨਿੰਬੂ ਦਾ ਰਸ ਅਤੇ ਸਾਬੁਣ ਨੂੰ ਮਿਲਾ ਕੇ ਵੀ ਪੇਸਟ ਤਿਆਰ ਕਰ ਸਕਦੇ ਹੋ। ਫਿਰ ਇਸ ਨਾਲ ਘਰ ਅਤੇ ਬਾਥਰੂਮ ਦੀ ਸਫ਼ਾਈ ਕਰੋ। ਇਸ ਨਾਲ ਬਾਥਰੂਮ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਤੁਾਹਨੂੰ ਘਰ ਅਤੇ ਬਾਥਰੂਮ ਦੀ ਸਫਾਈ ਕਰਨ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪਵੇਗੀ।

ਚਿੱਟਾ ਸਿਰਕਾ: ਘਰ ਅਤੇ ਬਾਥਰੂਮ ਦੀ ਸਫ਼ਾਈ ਕਰਨ ਲਈ ਤੁਸੀਂ ਚਿੱਟੇ ਸਿਰਕੇ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਮਿਸ਼ਰਨ ਨੂੰ ਬੋਤਲ 'ਚ ਪਾ ਕੇ ਬਾਥਰੂਮ ਅਤੇ ਘਰ ਦੀਆਂ ਟਾਈਲਾਂ ਅਤੇ ਫਰਸ਼ਾਂ 'ਤੇ ਛਿੜਕ ਦਿਓ। 15-20 ਮਿੰਟ ਤੱਕ ਇਸਨੂੰ ਲੱਗਾ ਰਹਿਣ ਦਿਓ, ਤਾਂਕਿ ਚੰਗੀ ਤਰ੍ਹਾਂ ਸਫ਼ਾਈ ਹੋ ਸਕੇ। ਉਸ ਤੋਂ ਬਾਅਦ ਫਰਸ਼ਾਂ ਅਤੇ ਟਾਈਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਫਰਸ਼ ਅਤੇ ਟਾਈਲਾਂ ਚਮਕ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.