ETV Bharat / sukhibhava

Beetroot Carrot Juice: ਖੂਨ ਦੀ ਕਮੀ ਨੂੰ ਦੂਰ ਕਰਨ ਤੋਂ ਲੈ ਕੇ ਭਾਰ ਘਟ ਕਰਨ ਤੱਕ, ਇੱਥੇ ਜਾਣੋ ਚੁਕੰਦਰ ਅਤੇ ਗਾਜਰ ਦਾ ਜੂਸ ਪੀਣ ਦੇ ਫਾਇਦੇ

author img

By ETV Bharat Health Team

Published : Nov 10, 2023, 11:07 AM IST

Benefits Of Beetroot and Carrot Juice: ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਜੀਵਨਸ਼ੈਲੀ 'ਚ ਕਈ ਬਦਲਾਅ ਹੋਣ ਲੱਗਦੇ ਹਨ ਅਤੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਰਦੀਆਂ ਦੇ ਮੌਸਮ 'ਚ ਇਮਿਊਨਟੀ ਸਿਸਟਮ ਕੰਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਲੋਕ ਜਲਦੀ ਬਿਮਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ।

Beetroot Carrot Juice
Beetroot Carrot Juice

ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਜੀਵਨਸ਼ੈਲੀ 'ਚ ਕਈ ਬਦਲਾਅ ਹੋਣ ਲੱਗਦੇ ਹਨ ਅਤੇ ਕਈ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਮੌਸਮ 'ਚ ਇਮਿਊਨ ਸਿਸਟਮ ਕੰਮਜ਼ੋਰ ਹੋ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਸੀਂ ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਗਾਜਰ ਅਤੇ ਚੁਕੰਦਰ ਦਾ ਜੂਸ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।

ਚੁਕੰਦਰ ਅਤੇ ਗਾਜਰ ਦਾ ਜੂਸ ਪੀਣ ਦੇ ਫਾਇਦੇ:

ਪਾਚਨ ਤੰਤਰ ਲਈ ਚੁਕੰਦਰ ਅਤੇ ਗਾਜਰ ਦਾ ਜੂਸ ਫਾਇਦੇਮੰਦ: ਸਰਦੀਆਂ ਦੇ ਮੌਸਮ 'ਚ ਲੋਕ ਅਕਸਰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਪਾਚਨ ਨਾਲ ਜੁੜੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਪੀ ਸਕਦੇ ਹੋ। ਇਨ੍ਹਾਂ ਜੂਸਾਂ ਨੂੰ ਪੀਣ ਨਾਲ ਪਾਚਨ ਤੰਤਰ ਮਜ਼ਬੂਤ, ਕਬਜ਼, ਭੋਜਨ ਨਾ ਪਚਣ ਵਰਗੀ ਸਮੱਸਿਆਂ ਅਤੇ ਗੈਸ ਤੋਂ ਰਾਹਤ ਮਿਲਦੀ ਹੈ।

ਚੁਕੰਦਰ ਅਤੇ ਗਾਜਰ ਦਾ ਜੂਸ ਕੈਂਸਰ ਤੋਂ ਬਚਾਉਣ 'ਚ ਮਦਦਗਾਰ: ਗਾਜਰ ਅਤੇ ਚੁਕੰਦਰ ਦੇ ਜੂਸ 'ਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ ਵਾਲੇ ਗੁਣ ਪਾਏ ਜਾਂਦੇ ਹਨ। ਇਸ ਲਈ ਕੈਂਸਰ ਤੋਂ ਪੀੜਿਤ ਲੋਕ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਰੋਜ਼ਾਨਾ ਪੀ ਸਕਦੇ ਹਨ।

ਖੂਨ ਦੀ ਕਮੀ ਨੂੰ ਦੂਰ ਕਰਨ 'ਚ ਚੁਕੰਦਰ ਅਤੇ ਗਾਜਰ ਦਾ ਜੂਸ ਫਾਇਦੇਮੰਦ: ਜੇਕਰ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੋ ਗਈ ਹੈ, ਤਾਂ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਨ੍ਹਾਂ ਜੂਸਾਂ 'ਚ ਆਈਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਰੈਡ ਬਲੱਡ ਸੈਲਾਂ ਦਾ ਆਕਾਰ ਵਧਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਚੁਕੰਦਰ ਅਤੇ ਗਾਜਰ ਦਾ ਜੂਸ ਫਾਇਦੇਮੰਦ: ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਸ਼ਾਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਗਾਜਰ ਅਤੇ ਚੁਕੰਦਰ ਦੇ ਜੂਸ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਭਾਰ ਘਟ ਕਰਨ ਲਈ ਚੁਕੰਦਰ ਅਤੇ ਗਾਜਰ ਦਾ ਜੂਸ ਫਾਇਦੇਮੰਦ: ਅੱਜ ਦੇ ਸਮੇਂ 'ਚ ਗਲਤ ਖਾਣ-ਪੀਣ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਭਾਰ ਕੰਟਰੋਲ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਗਾਜਰ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਜੂਸਾਂ 'ਚ ਕੈਲੋਰੀ ਘਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਦੀ ਵਾਧੂ ਚਰਬੀ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.