ETV Bharat / sukhibhava

Men Dark Lip Remedies: ਜੇਕਰ ਮਰਦ ਵੀ ਨੇ ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

author img

By

Published : Jul 19, 2023, 5:15 PM IST

ਤੁਸੀਂ ਹਮੇਸ਼ਾ ਔਰਤਾਂ ਵਿੱਚ ਕਾਲੇ ਬੁੱਲ੍ਹਾਂ ਨੂੰ ਲੈ ਕੇ ਚਿੰਤਾ ਦੇਖੀ ਹੋਵੇਗੀ। ਪਰ ਕੁਝ ਮਰਦ ਵੀ ਅਜਿਹੇ ਹੁੰਦੇ ਹਨ ਜੋ ਕਾਲੇ ਬੁੱਲ੍ਹਾਂ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਨ। ਇਸ ਲਈ ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

Men Dark Lip Remedies
Men Dark Lip Remedies

ਹੈਦਰਾਬਾਦ: ਚਾਹੇ ਔਰਤ ਹੋਵੇ ਜਾਂ ਮਰਦ, ਬੁੱਲ੍ਹਾਂ ਦਾ ਕਾਲਾਪਨ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਇੱਕ ਪਾਸੇ ਜਿੱਥੇ ਔਰਤਾਂ ਗੁਲਾਬੀ ਬੁੱਲ੍ਹ ਪਾਉਣ ਲਈ ਨਵੇਂ-ਨਵੇਂ ਨੁਸਖੇ ਅਜ਼ਮਾਉਂਦੀਆਂ ਰਹਿੰਦੀਆਂ ਹਨ, ਉੱਥੇ ਹੀ ਦੂਜੇ ਪਾਸੇ ਮਰਦ ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਾਲੇ ਬੁੱਲ੍ਹ ਕਈ ਕਾਰਨਾਂ ਕਰਕੇ ਹੋ ਸਕਦੇ ਹਨ, ਜਿਸ ਵਿੱਚ ਜੈਨੇਟਿਕਸ, ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਕੁਝ ਡਾਕਟਰੀ ਸਥਿਤੀਆਂ ਸ਼ਾਮਲ ਹਨ। ਹਾਲਾਂਕਿ, ਬਹੁਤ ਸਾਰੇ ਘਰੇਲੂ ਉਪਾਅ ਹਨ ਜੋ ਬੁੱਲ੍ਹਾਂ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੇ ਹਨ।

ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

ਨਿੰਬੂ ਦਾ ਰਸ: ਨਿੰਬੂ ਇੱਕ ਕੁਦਰਤੀ ਬਲੀਚਿੰਗ ਏਜੰਟ ਹੈ, ਜੋ ਕਾਲੇ ਬੁੱਲ੍ਹਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਲਈ ਨਿੰਬੂ ਦਾ ਰਸ ਬੁੱਲ੍ਹਾਂ 'ਤੇ ਲਗਾਓ ਅਤੇ ਬੁੱਲ੍ਹਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਲਗਭਗ 15 ਮਿੰਟ ਲਈ ਨਿੰਬੂ ਦਾ ਰਸ ਲੱਗਾ ਰਹਿਣ ਦਿਓ। ਬਿਹਤਰ ਨਤੀਜਿਆਂ ਲਈ ਇਸਨੂੰ ਰੋਜ਼ਾਨਾ ਅਜ਼ਮਾਓ।

ਸ਼ੂਗਰ ਸਕਰਬ: ਸਕਰਬ ਬਣਾਉਣ ਲਈ ਜੈਤੂਨ ਦੇ ਤੇਲ ਜਾਂ ਸ਼ਹਿਦ ਵਿਚ ਥੋੜ੍ਹੀ ਜਿਹੀ ਖੰਡ ਮਿਲਾਓ। ਫਿਰ ਆਪਣੇ ਬੁੱਲ੍ਹਾਂ 'ਤੇ ਕੁਝ ਮਿੰਟਾਂ ਲਈ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਬੁੱਲ੍ਹਾਂ ਨੂੰ ਧੋ ਲਓ। ਇਹ ਬੁੱਲ੍ਹਾਂ ਨੂੰ ਐਕਸਫੋਲੀਏਟ ਕਰਨ ਅਤੇ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ ਵਿੱਚ ਮਦਦ ਕਰੇਗਾ।

ਚੁਕੰਦਰ ਦਾ ਜੂਸ: ਚੁਕੰਦਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਕਾਲੇ ਬੁੱਲ੍ਹਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਚੁਕੰਦਰ ਦਾ ਜੂਸ ਬੁੱਲ੍ਹਾਂ 'ਤੇ ਲਗਾਓ ਅਤੇ ਰਾਤ ਭਰ ਲੱਗਾ ਰਹਿਣ ਦਿਓ। ਸਵੇਰੇ ਉੱਠ ਕੇ ਇਸ ਨੂੰ ਧੋ ਲਓ।

ਖੀਰਾ: ਖੀਰੇ ਵਿਚ ਠੰਡਾ ਅਤੇ ਚਮਕਦਾਰ ਦੋਵੇਂ ਗੁਣ ਹੁੰਦੇ ਹਨ, ਜੋ ਬੁੱਲ੍ਹਾਂ 'ਤੇ ਪਿਗਮੈਂਟੇਸ਼ਨ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ। ਖੀਰੇ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਕੁਝ ਮਿੰਟਾਂ ਲਈ ਆਪਣੇ ਬੁੱਲ੍ਹਾਂ 'ਤੇ ਰਗੜੋ। ਬੁੱਲ੍ਹਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਲਗਭਗ 10 ਮਿੰਟ ਲਈ ਇਸਨੂੰ ਲੱਗਾ ਰਹਿਣ ਦਿਓ।

ਬਦਾਮ ਦਾ ਤੇਲ: ਬਦਾਮ ਦਾ ਤੇਲ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ ਅਤੇ ਕਾਲੇ ਬੁੱਲ੍ਹਾਂ ਨੂੰ ਨਮੀ ਦੇਣ ਅਤੇ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਥੋੜ੍ਹਾ ਜਿਹਾ ਬਦਾਮ ਦਾ ਤੇਲ ਲਗਾ ਕੇ ਰਾਤ ਭਰ ਲੱਗਾ ਰਹਿਣ ਦਿਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.