Ice Tea: ਗਰਮੀਆਂ ਵਿੱਚ ਤਰੋ-ਤਾਜ਼ਾ ਰਹਿਣ ਲਈ ਅਜ਼ਮਾਓ ਇਹ ਆਈਸ ਟੀ, ਦਿਨ ਭਰ ਰਹੋਗੇ ਕੂਲ
Published: May 22, 2023, 6:14 PM


Ice Tea: ਗਰਮੀਆਂ ਵਿੱਚ ਤਰੋ-ਤਾਜ਼ਾ ਰਹਿਣ ਲਈ ਅਜ਼ਮਾਓ ਇਹ ਆਈਸ ਟੀ, ਦਿਨ ਭਰ ਰਹੋਗੇ ਕੂਲ
Published: May 22, 2023, 6:14 PM
ਗਰਮੀਆਂ ਵਿੱਚ ਲੋਕ ਅਕਸਰ ਧੁੱਪ ਅਤੇ ਗਰਮੀ ਕਾਰਨ ਥਕਾਵਟ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਇਸ ਮੌਸਮ 'ਚ ਸਰੀਰ ਦੀ ਊਰਜਾ ਵੀ ਖਤਮ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਆਈਸ ਟੀ ਦੀ ਮਦਦ ਨਾਲ ਤੁਸੀਂ ਇਸ ਮੌਸਮ ਵਿੱਚ ਆਪਣੇ ਆਪ ਨੂੰ ਊਰਜਾਵਾਨ ਅਤੇ ਤਰੋਤਾਜ਼ਾ ਬਣਾ ਸਕਦੇ ਹੋ।
ਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਸਮ 'ਚ ਲੋਕ ਚਾਹ ਪੀਣ ਤੋਂ ਪਰਹੇਜ਼ ਕਰਦੇ ਹਨ। ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਜ਼ਿਆਦਾਤਰ ਲੋਕ ਆਈਸ ਟੀ ਬਣਾਉਂਦੇ ਅਤੇ ਪੀਂਦੇ ਹਨ। ਇਹ ਆਈਸ ਟੀ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੁੰਦੀ ਹੈ। ਇਨ੍ਹਾਂ ਆਈਸ ਟੀ ਨੂੰ ਪੀਣ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਦੱਸ ਦੇਈਏ ਕਿ ਇਸ ਕਿਸਮ ਦੀ ਚਾਹ ਤਾਜ਼ੇ ਫਲਾਂ ਤੋਂ ਬਣਾਈ ਜਾਂਦੀ ਹੈ। ਇਹ ਪੇਟ ਨੂੰ ਸਿਹਤਮੰਦ ਰੱਖਦੀ ਹੈ। ਆਈਸ ਟੀ ਨੂੰ ਪੀਣ ਨਾਲ ਪੇਟ ਠੰਡਾ ਰਹਿੰਦਾ ਹੈ ਅਤੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ। ਹੇਠਾਂ ਕੁਝ ਆਈਸ ਟੀ ਦੇ ਨਾਮ ਦੱਸੇ ਗਏ ਹਨ, ਜਿਸਨੂੰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਪੀ ਕੇ ਗਰਮੀ ਤੋਂ ਰਾਹਤ ਪਾ ਸਕਦੇ ਹੋ।
ਅਨਾਨਾਸ ਆਈਸ ਟੀ: ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਊਰਜਾਵਾਨ ਰੱਖਣਾ ਚਾਹੁੰਦੇ ਹੋ, ਤਾਂ ਅਨਾਨਾਸ ਆਈਸ ਟੀ ਇਕ ਵਧੀਆ ਵਿਕਲਪ ਹੋਵੇਗਾ। ਇਹ ਬਣਾਉਣਾ ਬਹੁਤ ਆਸਾਨ ਹੈ। ਇਸ ਨੂੰ ਘਰ 'ਚ ਤਿਆਰ ਕਰਨ ਲਈ ਅਨਾਨਾਸ ਦੇ ਰਸ ਨੂੰ ਬਲੈਂਡ ਕਰਨ ਤੋਂ ਬਾਅਦ ਬਰਫ਼ ਦੇ ਟੁੱਕੜੇ ਅਤੇ ਸਵਾਦ ਅਨੁਸਾਰ ਇਸ ਵਿੱਚ ਨਮਕ ਪਾਓ। ਇਸ ਤੋਂ ਬਾਅਦ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਸਰਵ ਕਰੋ।
ਨਿੰਬੂ ਆਈਸ ਟੀ: ਨਿੰਬੂ ਅਤੇ ਪੁਦੀਨੇ ਦੀ ਚਾਹ ਬਣਾਉਣ ਲਈ ਪਾਣੀ ਵਿਚ ਗ੍ਰੀਨ ਟੀ, ਨਿੰਬੂ ਦਾ ਰਸ ਅਤੇ ਬਰਫ਼ ਦੇ ਕੁਝ ਟੁਕੜੇ ਪਾਓ ਅਤੇ ਮਿਕਸ ਕਰੋ। ਤੁਸੀਂ ਇਸ ਵਿੱਚ ਅਨਾਨਾਸ ਦਾ ਰਸ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ। ਹੁਣ ਇਸ ਨੂੰ ਪੁਦੀਨੇ ਦੀਆਂ ਪੱਤੀਆਂ ਪਾ ਕੇ ਸਜਾਵਟ ਕਰੋ ਅਤੇ ਗਰਮੀਆਂ 'ਚ ਠੰਡਾ ਸਰਵ ਕਰੋ।
- Chest Pain: ਜੇਕਰ ਤੁਹਾਡੀ ਛਾਤੀ ਵਿੱਚ ਵੀ ਅਚਾਨਕ ਹੁੰਦਾ ਹੈ ਦਰਦ, ਤਾਂ ਹੋ ਜਾਓ ਸਾਵਧਾਨ !
- cold drinks Side Effect: ਗਰਮੀਆਂ ਵਿੱਚ ਕੋਲਡ ਡ੍ਰਿੰਕਸ ਪੀਣ ਤੋਂ ਕਰੋ ਪਰਹੇਜ਼, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ
- Boiled Rice Benefits: ਮਜ਼ਬੂਤ ਵਾਲਾਂ ਲਈ ਹੀ ਨਹੀਂ, ਸਗੋਂ ਹੋਰ ਵੀ ਕਈ ਬਿਮਾਰੀਆਂ ਲਈ ਫ਼ਾਇਦੇਮੰਦ ਹਨ ਉਬਲੇ ਹੋਏ ਚੌਲ, ਇੱਥੇ ਜਾਣੋ ਇਸਦੇ ਹੋਰ ਫ਼ਾਇਦੇ
ਤਰਬੂਜ ਆਈਸ ਟੀ: ਗਰਮੀਆਂ ਦੇ ਮੌਸਮ 'ਚ ਬਾਜ਼ਾਰ 'ਚ ਬਹੁਤ ਸਾਰੇ ਤਰਬੂਜ ਮਿਲ ਜਾਂਦੇ ਹਨ। ਇਨ੍ਹਾਂ ਤਰਬੂਜਾਂ ਨੂੰ ਖਾਣ ਤੋਂ ਇਲਾਵਾ ਤੁਸੀਂ ਇਨ੍ਹਾਂ ਦਾ ਇਸਤੇਮਾਲ ਆਈਸ ਟੀ ਬਣਾਉਣ ਲਈ ਵੀ ਕਰ ਸਕਦੇ ਹੋ। ਤਰਬੂਜ ਆਈਸ ਟੀ ਬਣਾਉਣ ਲਈ ਤਰਬੂਜ ਨੂੰ ਸੰਤਰੇ ਦੇ ਗੁੱਦੇ ਨਾਲ ਮਿਲਾਓ ਅਤੇ ਫਿਰ ਗ੍ਰੀਨ ਟੀ ਬਣਾਓ। ਫ਼ਿਰ ਇਸ ਮਿਸ਼ਰਣ ਨੂੰ ਗਲਾਸ 'ਚ ਪਾਓ ਅਤੇ ਇਸ 'ਚ ਨਿੰਬੂ ਦਾ ਰਸ, ਬਰਫ ਦੇ ਟੁੱਕੜੇ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਸਰਵ ਕਰੋ।
ਮੈਂਗੋ ਆਈਸ ਟੀ: ਫਲਾਂ ਦਾ ਰਾਜਾ ਅੰਬ ਵੀ ਗਰਮੀਆਂ ਦੇ ਮੌਸਮੀ ਫਲਾਂ ਵਿੱਚ ਸ਼ਾਮਲ ਹੁੰਦਾ ਹੈ। ਇਸ ਮੌਸਮ ਵਿੱਚ ਅੰਬਾਂ ਦੀਆਂ ਕਈ ਕਿਸਮਾਂ ਉਪਲਬਧ ਹਨ। ਅੰਬ ਦੇ ਸ਼ੌਕੀਨ ਇਸ ਮੌਸਮ 'ਚ ਇਸ ਨੂੰ ਖੂਬ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅੰਬ ਦੀ ਆਈਸ ਟੀ ਵੀ ਬਣਾਈ ਜਾਂਦੀ ਹੈ। ਜੇਕਰ ਨਹੀਂ ਤਾਂ ਗਰਮੀਆਂ ਦੇ ਮੌਸਮ 'ਚ ਤੁਸੀਂ ਗਰਮੀ ਤੋਂ ਛੁਟਕਾਰਾ ਪਾਉਣ ਲਈ ਮੈਂਗੋ ਆਈਸ ਟੀ ਪੀ ਸਕਦੇ ਹੋ।
