ETV Bharat / sukhibhava

Coconut Water: ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਪਰ ਇਹ ਲੋਕ ਇਸਨੂੰ ਪੀਣ ਤੋਂ ਕਰਨ ਪਰਹੇਜ਼

author img

By

Published : May 12, 2023, 3:48 PM IST

Updated : May 12, 2023, 4:17 PM IST

ਸਰਦੀ ਹੋਵੇ ਜਾਂ ਗਰਮੀ। ਹਰ ਮੌਸਮ ਵਿੱਚ ਨਾਰੀਅਲ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਮਾਈਕ੍ਰੋਨਿਊਟ੍ਰੀਐਂਟਸ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ।

Coconut Water
Coconut Water

ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਅੰਬ ਖਾਣਾ ਪਸੰਦ ਕਰਦੇ ਹਨ ਅਤੇ ਇਸਦੇ ਨਾਲ ਹੀ ਲੋਕ ਗਰਮੀਆ ਵਿੱਚ ਨਾਰੀਆਲ ਪਾਣੀ ਪੀਣਾ ਵੀ ਬਹੁਤ ਪਸੰਦ ਕਰਦੇ ਹਨ। ਨਾਰੀਅਲ ਪਾਣੀ ਸਾਡੀ ਪਿਆਸ ਬੁਝਾਉਂਣ ਦੇ ਨਾਲ-ਨਾਲ ਸਾਨੂੰ ਕਈ ਸਿਹਤ ਲਾਭ ਵੀ ਦਿੰਦਾ ਹੈ।

ਨਾਰੀਅਲ ਪਾਣੀ ਪੀਣ ਦੇ ਫਾਇਦੇ: ਨਾਰੀਅਲ ਪਾਣੀ ਥਕਾਵਟ ਅਤੇ ਸੁਸਤੀ ਨੂੰ ਘੱਟ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਊਰਜਾ ਵੱਧਦੀ ਹੈ। ਨਾਰੀਅਲ ਪਾਣੀ ਕਾਰਬੋਹਾਈਡਰੇਟ ਦੇ ਨਾਲ-ਨਾਲ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ। ਖਣਿਜਾਂ ਦੀ ਕਮੀ ਵਾਲੇ ਲੋਕਾਂ ਲਈ ਨਾਰੀਅਲ ਪਾਣੀ ਪੀਣ ਦੇ ਵਾਧੂ ਫਾਇਦੇ ਹਨ। ਮਾਸਪੇਸ਼ੀਆਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪੋਟਾਸ਼ੀਅਮ ਦੀ ਲੋੜ ਹੁੰਦੀ ਹੈ। ਇਸ ਲਈ ਮਾਸਪੇਸ਼ੀਆ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਨਾਰੀਅਲ ਪਾਣੀ ਫਾਇਦੇਮੰਦ ਹੋ ਸਕਦਾ ਹੈ। ਨਾਰੀਅਲ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦਾ ਉੱਚ ਪੱਧਰ ਸਾਡੀ ਸਿਹਤ ਲਈ ਜ਼ਰੂਰੀ ਹੈ। ਸਰੀਰ ਵਿੱਚ ਪ੍ਰੋਟੀਨ ਦੇ ਉਤਪਾਦਨ, ਬਲੱਡ ਪ੍ਰੈਸ਼ਰ ਦੇ ਪੱਧਰ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਮਾਸਪੇਸ਼ੀਆਂ ਅਤੇ ਨਸਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਨਾਰੀਅਲ ਪਾਣੀ ਫਾਇਦੇਮੰਦ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਾਰੀਅਲ ਪਾਣੀ ਖਣਿਜਾਂ ਦੀ ਕਮੀ ਲਈ ਦਵਾਈ ਵਾਂਗ ਹੈ।


ਸਰੀਰਕ ਮਿਹਨਤ ਕਰਨ ਵਾਲਿਆ ਲਈ ਨਾਰੀਅਲ ਪਾਣੀ ਫਾਇਦੇਮੰਦ: ਜੋ ਲੋਕ ਬਹੁਤ ਜ਼ਿਆਦਾ ਸਰੀਰਕ ਮਿਹਨਤ ਕਰਦੇ ਹਨ, ਖੇਡਾਂ ਖੇਡਣ ਵਾਲੇ ਖਿਡਾਰੀ ਅਤੇ ਜਿੰਮ ਵਿਚ ਪਸੀਨਾ ਵਹਾਉਣ ਵਾਲੇ ਲੋਕਾਂ ਨੂੰ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। ਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਕਾਰਨ ਸਰੀਰ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਦੀ ਕਮੀ ਹੋ ਜਾਂਦੀ ਹੈ, ਨਾਰੀਅਲ ਪਾਣੀ ਪੀਣ ਨਾਲ ਇਸ ਕਮੀ ਨੂੰ ਖਤਮ ਕੀਤਾ ਜਾ ਸਕਦਾ ਹੈ। ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਹੋਣ 'ਤੇ ਵੀ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੈ।



  1. Development Of Child: ਜੇਕਰ ਤੁਹਾਡੇ ਬੱਚੇ ਦੁੱਧ ਪੀਣ 'ਚ ਕਰ ਰਹੇ ਨਖ਼ਰੇ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਦੁੱਧ ਨੂੰ ਸਵਾਦਿਸ਼ਟ
  2. Rainy Days: ਬਰਸਾਤ ਦੇ ਮੌਸਮ ਦਾ ਆਨੰਦ ਲੈਣ ਲਈ ਇੱਥੇ ਦੇਖੋ ਕੁਝ ਪੀਣ ਵਾਲੇ ਪਦਾਰਥ
  3. Lassi Recipes: ਗਰਮੀ ਤੋਂ ਰਾਹਤ ਪਾਉਣ ਲਈ ਇੱਥੇ ਦੇਖੋ ਕੁਝ ਲੱਸੀ ਦੀ ਰੈਸਿਪੀ

ਚਮੜੀ ਲਈ ਨਾਰੀਅਲ ਪਾਣੀ ਫਾਇਦੇਮੰਦ: ਨਾਰੀਅਲ ਪਾਣੀ ਚਮੜੀ ਦੀ ਸਿਹਤ ਲਈ ਚੰਗਾ ਹੁੰਦਾ ਹੈ। ਜੋ ਲੋਕ ਜ਼ਿਆਦਾ ਪਾਣੀ ਨਹੀਂ ਪੀਂਦੇ, ਬਾਹਰਲਾ ਭੋਜਨ ਖਾਂਦੇ ਹਨ, ਪੈਕਡ ਫੂਡ ਖਾਂਦੇ ਹਨ, ਉਨ੍ਹਾਂ ਦੇ ਚਿਹਰੇ 'ਤੇ ਮੁਹਾਸੇ ਆਉਣ ਲੱਗ ਜਾਂਦੇ ਹਨ। ਨਾਰੀਅਲ ਪਾਣੀ ਇਸ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਨਾਰੀਅਲ ਪਾਣੀ ਸਰੀਰ ਨੂੰ ਸਾਫ਼ ਕਰਦਾ ਹੈ। ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਇੱਕ ਗਲਾਸ ਗਰਮ ਨਾਰੀਅਲ ਪਾਣੀ ਕਾਫੀ ਹੁੰਦਾ ਹੈ। ਸਮੇਂ ਸਿਰ ਨਾਰੀਅਲ ਪਾਣੀ ਦਾ ਸੇਵਨ ਸਰੀਰ ਨੂੰ ਕਈ ਸਿਹਤ ਲਾਭ ਪ੍ਰਦਾਨ ਕਰ ਸਕਦਾ ਹੈ।



ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਨਾਰੀਅਲ ਪਾਣੀ ਫਾਇਦੇਮੰਦ: ਦਸਤ ਜਾਂ ਡੀਹਾਈਡਰੇਸ਼ਨ ਤੋਂ ਪੀੜਤ ਹੋਣ 'ਤੇ ਨਾਰੀਅਲ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਉੱਚ ਪੋਟਾਸ਼ੀਅਮ ਦੇ ਕਾਰਨ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਵੀ ਚੰਗਾ ਹੈ। ਐਥਲੀਟ ਨਾਰੀਅਲ ਪਾਣੀ ਪੀ ਕੇ ਆਪਣੀ ਸਰੀਰਕ ਕਾਰਗੁਜ਼ਾਰੀ ਨੂੰ ਵਧਾ ਸਕਦੇ ਹਨ।


ਇਨ੍ਹਾਂ ਲੋਕਾਂ ਨੂੰ ਨਾਰੀਅਲ ਪਾਣੀ ਪੀਣ ਤੋਂ ਕਰਨਾ ਚਾਹੀਦਾ ਪਰਹੇਜ਼: ਜਿਨ੍ਹਾਂ ਲੋਕਾਂ ਦਾ ਪੋਟਾਸ਼ੀਅਮ ਅਤੇ ਕੈਲਸ਼ੀਅਮ ਦਾ ਪੱਧਰ ਘੱਟ ਹੈ ਅਤੇ ਉਹ ਘੱਟ ਕੈਲੋਰੀ ਵਾਲੀ ਖੁਰਾਕ 'ਤੇ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ। ਜੇਕਰ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ, ਤਾਂ ਇਸ ਸਮੱਸਿਆ ਵਾਲੇ ਲੋਕਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵੀ ਡਾਕਟਰ ਦੀ ਸਲਾਹ ਤੋਂ ਬਿੰਨਾਂ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ।


Last Updated :May 12, 2023, 4:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.