ETV Bharat / sukhibhava

Health Services: ਇਨ੍ਹਾਂ ਹਸਪਤਾਲਾਂ 'ਚ ਜਲਦ ਸ਼ੁਰੂ ਹੋਣਗੇ ਆਯੁਰਵੇਦ-ਹੋਮੀਓਪੈਥੀ ਦੇ ਇਲਾਜ

author img

By

Published : Apr 27, 2023, 12:15 PM IST

Health Services
Health Services

21 ਜੂਨ ਨੂੰ ਵਿਸ਼ਵ ਯੋਗ ਦਿਵਸ ਮੌਕੇ ਕਰਵਾਏ ਜਾ ਰਹੇ 100 ਦਿਨਾਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਮਹਿੰਦਰ ਮੁੰਜਪਾਰਾ ਨੇ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਆਯੁਰਵੈਦ ਦੇ ਇਲਾਜ ਦੀ ਮੰਗ ਵੱਧ ਰਹੀ ਹੈ।

ਜੈਪੁਰ/ਨਵੀਂ ਦਿੱਲੀ: ਕੇਂਦਰੀ ਆਯੁਸ਼ ਰਾਜ ਮੰਤਰੀ ਮਹਿੰਦਰ ਮੁੰਜਪਾਰਾ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਆਯੁਸ਼ ਮੰਤਰਾਲੇ ਨੇ ਦੇਸ਼ ਭਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਯੁਰਵੇਦ ਅਤੇ ਹੋਮਿਓਪੈਥੀ ਦੀਆਂ ਓਪੀਡੀ ਅਤੇ ਆਈਪੀਡੀ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਸ਼ਵ ਯੋਗ ਦਿਵਸ (21 ਜੂਨ) ਮੌਕੇ ਕਰਵਾਏ ਜਾ ਰਹੇ 100 ਦਿਨਾਂ ਪ੍ਰੋਗਰਾਮ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਆਯੁਰਵੈਦ ਦੇ ਇਲਾਜ ਦੀ ਮੰਗ ਵੱਧ ਰਹੀ ਹੈ।

ਇਨ੍ਹਾਂ ਹਸਪਤਾਲਾਂ ਵਿੱਚ ਦਿੱਤਾ ਜਾਵੇਗਾ ਆਯੁਰਵੈਦ ਅਤੇ ਹੋਮਿਓਪੈਥੀ ਦੇ ਇਲਾਜ ਦਾ ਵਿਕਲਪ: ਆਯੁਰਵੇਦ, ਹੋਮਿਓਪੈਥੀ ਦੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇੱਕ ਵੱਖਰਾ ਮੰਤਰਾਲਾ ਬਣਾਇਆ ਹੈ। ਜਿਸ ਲਈ ਵੱਖਰਾ ਬਜਟ ਅਲਾਟ ਕੀਤਾ ਗਿਆ ਹੈ। ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਏਮਜ਼ ਸਮੇਤ ਕੇਂਦਰ ਸਰਕਾਰ ਦੁਆਰਾ ਚਲਾਏ ਜਾਂਦੇ ਸਾਰੇ ਹਸਪਤਾਲਾਂ ਵਿੱਚ ਐਲੋਪੈਥੀ ਦੇ ਨਾਲ-ਨਾਲ ਮਰੀਜ਼ਾਂ ਨੂੰ ਆਯੁਰਵੈਦ ਅਤੇ ਹੋਮਿਓਪੈਥੀ ਇਲਾਜ ਦਾ ਵਿਕਲਪ ਵੀ ਦਿੱਤਾ ਜਾਵੇਗਾ।

ਵਿਸ਼ਵ ਯੋਗ ਦਿਵਸ ਦੇ 100 ਦਿਨਾਂ ਪ੍ਰੋਗਰਾਮ ਤਹਿਤ ਵੱਖ-ਵੱਖ ਰਾਜਾਂ ਵਿੱਚ ਪ੍ਰੋਗਰਾਮ ਆਯੋਜਿਤ: ਮਹਿੰਦਰ ਮੁੰਜਪਾਰਾ ਨੇ ਕਿਹਾ, "ਇਸ ਦੇ ਲਈ ਅਸੀਂ ਜਲਦ ਹੀ ਦੇਸ਼ ਦੇ ਸਾਰੇ ਏਮਜ਼ ਵਿੱਚ ਆਯੁਰਵੇਦ ਅਤੇ ਹੋਮਿਓਪੈਥੀ ਦੀਆਂ ਓਪੀਡੀ ਅਤੇ ਆਈਪੀਡੀ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।" ਕੇਂਦਰੀ ਆਯੂਸ਼ ਰਾਜ ਮੰਤਰੀ ਮਹਿੰਦਰ ਮੁੰਜਪਾਰਾ ਨੇ ਇਹ ਵੀ ਦੱਸਿਆ ਕਿ 21 ਜੂਨ ਨੂੰ ਵਿਸ਼ਵ ਯੋਗ ਦਿਵਸ ਦੇ 100 ਦਿਨਾਂ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 100ਵੇਂ ਦਿਨ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ 'ਚ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਦਕਿ 75ਵੇਂ ਦਿਨ ਅਸਾਮ ਦੇ ਡਿਬਰੂਗੜ੍ਹ 'ਚ ਪ੍ਰੋਗਰਾਮ ਹੋਵੇਗਾ।

ਮੱਧ ਪ੍ਰਦੇਸ਼ ਦੇ ਉਜੈਨ 'ਚ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮੌਕੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸ਼ਿਰਕਤ: 50ਵੇਂ ਦਿਨ ਦੇ ਮੌਕੇ 'ਤੇ 5 ਮਈ ਨੂੰ ਜੈਪੁਰ 'ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਜਿਸ 'ਚ 20 ਹਜ਼ਾਰ ਲੋਕ ਇਕੱਠੇ ਯੋਗਾ ਕਰਦੇ ਨਜ਼ਰ ਆਉਣਗੇ। ਇਸ ਪ੍ਰੋਗਰਾਮ 'ਚ ਰਾਜਸਥਾਨ ਦੇ ਸਾਰੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਮੌਜੂਦ ਰਹਿਣਗੇ। ਮੱਧ ਪ੍ਰਦੇਸ਼ ਦੇ ਉਜੈਨ 'ਚ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਜਾਵੇਗਾ। ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ:- Yoga: ਇਨ੍ਹਾਂ ਯੋਗਾਸਨ ਨਾਲ ਹੋ ਸਕਦੈ ਸਰੀਰ ਨੂੰ ਕਈ ਫਾਇਦੇ, ਜਾਣੋ ਕਿਵੇਂ ਕਰਨੇ ਹੈ ਇਹ ਆਸਨ

ETV Bharat Logo

Copyright © 2024 Ushodaya Enterprises Pvt. Ltd., All Rights Reserved.