ETV Bharat / state

Deadly Attack By Drug Mafia: ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ 'ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਦਾਗੀਆਂ ਗੋਲੀਆਂ

author img

By ETV Bharat Punjabi Team

Published : Oct 12, 2023, 1:12 PM IST

Deadly Attack By Drug Mafia
Deadly attack by drug mafia: ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ 'ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਦਾਗੀਆਂ ਗੋਲੀਆਂ

ਤਰਨ ਤਾਰਨ ਦੇ ਕਸਬਾ ਖੇਮਕਰਨ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਇੱਕ ਮਾਸਟਰ ਸਤਨਾਮ ਸਿੰਘ (Master Satnam Singh) ਉੱਤੇ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਗੋਲੀਆਂ ਦਾਗੀਆਂ ਜਦੋਂ ਉਹ ਕਾਰ ਵਿੱਚ ਸਵਾਰ ਹੋਕੇ ਘਰ ਜਾ ਰਿਹਾ ਸੀ। ਗੋਲ਼ੀ ਬਾਂਹ ਵਿੱਚ ਲੱਗਣ ਕਾਰਣ ਸਤਨਾਮ ਸਿੰਘ ਜ਼ਖ਼ਮੀ ਹੋ ਗਏ।

ਅਣਪਛਾਤੇ ਹਮਲਾਵਰਾਂ ਨੇ ਦਾਗੀਆਂ ਗੋਲੀਆਂ

ਤਰਨ ਤਾਰਨ: ਇੱਕ ਪਾਸੇ ਪੰਜਾਬ ਦੇ ਰਾਜਪਾਲ ਖੇਮਕਰਨ ਦੇ ਸਰਹੱਦੀ ਖੇਤਰ ਦਾ ਨਸ਼ਿਆਂ ਨੂੰ ਲੈਕੇ ਦੌਰਾ ਕਰ ਰਹੇ ਹਨ ਅਤੇ ਦੂਸਰੇ ਪਾਸੇ ਖੇਮਕਰਨ ਦੇ ਨਾਲ ਲੱਗਦੇ ਸਰਹੱਦੀ ਪਿੰਡ ਮਨਾਵਾਂ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ੇ ਵਿਰੁੱਧ ਲੜਨ ਵਾਲੇ ਕਾਰਕੁੰਨ 'ਤੇ ਮਾਰੂ ਹਮਲਾ ਕਰ ਦਿੱਤਾ ਗਿਆ। ਦਰਅਸਲ ਹਲਕਾ ਖੇਮਕਰਨ 'ਚ ਨਸ਼ੇ ਵਿਰੁੱਧ ਲੜਣ ਵਾਲੇ ਐਂਟੀ ਡਰੱਗ ਅਸੋਸੀਏਸ਼ਨ ਪੰਜਾਬ (Anti Drug Association Punjab) ਦੇ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾਂ ਉੱਤੇ ਬੀਤੀ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਰਸਤੇ ਵਿੱਚ ਉਸ ਸਮੇਂ ਘੇਰ ਕੇ ਹਮਲਾ ਕਰ ਦਿੱਤਾ ਜਦੋਂ ਉਹ ਕਾਰ ਸਵਾਰ ਹੋਕੇ ਘਰ ਜਾ ਰਿਹਾ ਸੀ।

ਨਸ਼ੇ ਦੇ ਸੌਦਾਗਰਾਂ ਨੇ ਕਰਵਾਇਆ ਹਮਲਾ: ਸਤਨਾਮ ਸਿੰਘ ਮੁਤਾਬਿਕ ਹਮਲਾਵਰਾਂ ਨੇ ਇਕਦਮ ਕਾਰ ਘੇਰੀ ਅਤੇ ਅੰਨ੍ਹੇਵਾਹ ਗੋਲੀਆਂ ਬਰਸਾ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਕਤਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਤਨਾਮ ਸਿੰਘ ਦੀ ਕਿਸਮਤ ਚੰਗੀ ਸੀ ਅਤੇ ਉਸ ਦੀ ਜਾਨ ਬਚ ਗਈ ਪਰ ਇਸ ਦੌਰਾਨ ਇੱਕ ਗੋਲੀ ਬਾਂਹ ਵਿੱਚ ਲੱਗਣ ਕਰਕੇ ਉਹ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਦਾਖਿਲ ਸਤਨਾਮ ਨੇ ਕਿਹਾ ਕਿ ਹਮਲਾ ਨਸ਼ਾ ਤਸਕਰਾਂ (The attack was carried out by drug traffickers) ਨੇ ਹੀ ਕਰਵਾਇਆ ਹੈ ਕਿਉਂਕਿ ਉਨ੍ਹਾਂ ਵੱਲੋਂ ਨਸ਼ੇ ਦੇ ਸੌਦਾਗਰਾਂ ਦੇ ਨਾਮ ਜਨਤਕ ਕੀਤੇ ਗਏ ਸਨ।

ਪੁਲਿਸ ਨੇ ਨਹੀਂ ਕੀਤੀ ਕਾਰਵਾਈ: ਸਤਨਾਮ ਨੇ ਵਾਰਦਾਤ ਬਾਰੇ ਡੂੰਘਾਈ ਨਾਲ ਦੱਸਦਿਆਂ ਕਿਹਾ ਕਿ ਜਦੋਂ ਉਹ ਪਹੂਵਿੰਡ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ ਤਾ ਉਸ ਦੀ ਕਾਰ ਨੂੰ ਘੇਰ ਕੇ ਗੋਲੀਆਂ ਦਾਗੀਆਂ ਗਈਆਂ ਉਸ ਨੇ ਗੋਲੀਆਂ ਤੋਂ ਬਚਣ ਲਈ ਕਾਰ ਨੂੰ ਝੋਨੇ ਵਾਲੇ ਖੇਤਾਂ ਵਿੱਚ ਉਤਾਰ ਦਿੱਤਾ। ਇਸ ਦੌਰਾਨ ਉਸ ਦੀ ਬਾਂਹ ਵਿੱਚ ਗੋਲੀ ਵੱਜ ਗਈ। ਗੋਲੀ ਉਸ ਦੇ ਡੌਲੇ ਵਿੱਚੋਂ ਆਰ-ਪਾਰ ਹੋ ਗਈ। ਮਾਸਟਰ ਸਤਨਾਮ ਸਿੰਘ ਇਸ ਵਕਤ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮਾਸਟਰ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਰਾਤ ਦਾ ਉਹਨਾਂ ਉੱਪਰ ਹਮਲਾ ਹੋਇਆ ਹੈ, ਪਰ ਪੁਲਿਸ ਵੱਲੋਂ ਨਾ ਤਾਂ ਅੱਜ ਤੱਕ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਨਾ ਹੀ ਹਮਲਾਵਰਾਂ ਉੱਤੇ ਕੋਈ ਕਾਰਵਾਈ ਕੀਤੀ ਗਈ ਹੈ। ਉਹਨਾਂ ਜ਼ਿਲ੍ਹਾ ਤਰਨ ਤਾਰਨ ਦੇ ਐੱਸਐੱਸਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਹਨਾਂ ਉੱਪਰ ਹਮਲਾ ਕਰਨ ਵਾਲੇ ਹਮਲਾਵਰਾਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਜਦੋਂ ਇਸ ਮਾਮਲੇ ਨੂੰ ਲੈਕੇ ਥਾਣਾ ਖੇਮਕਰਨ ਦੇ ਐੱਸਐੱਚਓ ਹਰਜੀਤ ਸਿੰਘ (SHO Harjit Singh) ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.