ETV Bharat / state

ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਨੌਜਵਾਨ ਨੇ ਕੀਤੀ ਪਹਿਲ

author img

By

Published : Apr 30, 2022, 2:21 PM IST

ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਨੌਜਵਾਨ ਨੇ ਕੀਤੀ ਪਹਿਲ
ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਨੌਜਵਾਨ ਨੇ ਕੀਤੀ ਪਹਿਲ

ਭੱਠੇ 'ਤੇ ਕੰਮ ਕਰਦੇ ਮਜ਼ਦੂਰ ਮਾਂ ਬਾਪ ਦੇ ਬੱਚਿਆਂ ਨੂੰ ਲੈਕੇ ਨੌਜਵਾਨ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਨੌਜਵਾਨ ਵਲੋਂ ਭੱਠੇ 'ਤੇ ਸਕੂਲ ਬਣਾ ਕੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਭੱਠਿਆਂ 'ਤੇ ਕੰਮ ਕਰਨ ਵਾਲੇ ਮਾਂ ਬਾਪ ਦੀ ਮੱਦਦ ਕਰਨ ਵਾਲੇ ਬੱਚਿਆਂ ਦੇ ਹੱਥ ਮਿੱਟੀ ਵਿੱਚ ਨਹੀਂ ਸਗੋਂ ਉਨ੍ਹਾਂ ਦੇ ਹੱਥਾਂ ਵਿੱਚ ਕਾਪੀਆਂ ਕਿਤਾਬਾਂ ਦੇਖਣ ਨੂੰ ਮਿਲ ਰਹੀਆਂ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਰਸ਼ੀਦਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋੜਦੀ ਦੀ ਜਿੱਥੋਂ ਇਕ ਐਨਜੀਓ ਪ੍ਰਭ ਸਹਿਯੋਗ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਥੇ ਹੁਣ ਭੱਠਾ ਮਜ਼ਦੂਰਾਂ ਦੇ ਬੱਚਿਆਂ ਲਈ ਪਹਿਲਕਦਮੀ ਕੀਤੀ ਗਈ ਹੈ।

ਉਹ ਭੱਠਾ ਮਜ਼ਦੂਰ ਜੋ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ 'ਚ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਛੋਟੇ-ਛੋਟੇ ਸਕੂਲ ਖੋਲ੍ਹੇ ਗਏ ਹਨ। ਇਹ ਭੱਠਾ ਮਜ਼ਦੂਰ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬਹੁਤ ਹੀ ਮੁਸ਼ਕਿਲ ਨਾਲ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ 'ਚ ਅਸਮਰਥ ਹਨ।

ਭੱਠਿਆਂ 'ਤੇ ਜਿੱਥੇ ਤੱਪਦੀ ਦੁਪਹਿਰ 'ਚ ਮਾਂ ਬਾਪ ਇੱਟਾਂ ਤਿਆਰ ਕਰਦੇ ਨੇ ਤਾਂ ਉੱਥੇ ਇਹ ਬੱਚੇ ਆਪਣੇ ਮਾਂ ਬਾਪ ਦੇ ਨਾਲ ਉਨ੍ਹਾਂ ਦੇ ਕੰਮ 'ਚ ਮਦਦ ਕਰਦੇ ਹਨ। ਪਰ ਹੁਣ ਇਨ੍ਹਾਂ ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਰਾਜਵਿੰਦਰ ਨਾਮਕ ਨੌਜਵਾਨ ਨੇ ਜ਼ਿੰਮੇਵਾਈ ਲਈ ਹੈ।

ਰਾਜਵਿੰਦਰ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਆਪਣਾ ਸਕੂਲ ਜੋ ਭੱਠੇ 'ਤੇ ਕੰਮ ਕਰਦੀ ਲੇਬਰ ਲਈ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ ਜਦੋਂ ਉਹ ਭੱਠੇ ਦੇ ਕੋਲੋਂ ਲੰਘ ਰਹੇ ਸੀ ਤਾਂ ਦੇਖਿਆ ਕਿ ਛੋਟੇ ਬੱਚੇ ਆਪਣਾ ਮਾਂ ਬਾਪ ਨਾਲ ਕੰਮ ਕਰਵਾ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਆਇਆ ਕਿ ਇੰਨਾਂ ਬੱਚਿਆਂ ਨੂੰ ਵੀ ਸਿੱਖਿਆ ਦਿੱਤੀ ਜਾਵੇ।

ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਨੌਜਵਾਨ ਨੇ ਕੀਤੀ ਪਹਿਲ

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦੇਖ ਕੇ ਮਨ 'ਚ ਆਇਆ ਕਿ ਇੰਨ੍ਹਾਂ ਦੀ ਉਮਰ ਕੰਮ ਕਰਨ ਦੀ ਨਹੀਂ ਸਗੋਂ ਪੜ੍ਹਨ ਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੂਰ ਹੋਣ ਕਾਰਨ ਮਾਂ ਬਾਪ ਉਨਹਾਂ ਦਾ ਖਰਚ ਨਹੀਂ ਚੁੱਕ ਸਕਦੇ ਸਨ, ਜਿਸ ਕਾਰਨ ਉਨ੍ਹਾਂ ਭੱਠੈ 'ਤੇ ਹੀ ਸਕੂਲ ਖੋਲ੍ਹ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਖੁਦ ਆਯੂਰਵੈਦਿਕ ਦੀ ਮੋੜ ਪਿੰਡ 'ਚ ਪ੍ਰੈਕਟਿੳਸ ਕਰਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਲੋਕ ਉਨਹਾਂ ਦੇ ਇਸ ਕੰਮ ਦਾ ਮਾਜ਼ਾਕ ਬਣਾਉਂਦੇ ਹੋਣ ਪਰ ਕਿਸੇ ਨੇ ਵੀ ਕਦੇ ਉਨ੍ਹਾਂ ਨੂੰ ਇਸ ਸਬੰਧੀ ਮੂੰਹ 'ਤੇ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਦੇਖ ਕੇ ਲੰਘ ਜਾਂਦੇ ਸਨ ਪਰ ਹੁਣ ਰੁਕ ਕੇ ਮਿਲ ਕੇ ਵੀ ਜਾਂਦੇ ਹਨ, ਜਿਸ ਕਾਰਨ ਬੱਚਿਆਂ ਦਾ ਹੌਂਸਲਾ ਵੀ ਵਧਦਾ ਹੈ।

ਉਨ੍ਹਾਂ ਕਿਹਾ ਕਿ ਮਨ ਨੂੰ ਸਕੂਨ ਹੈ ਕਿ ਉਹ ਬੱਚਿਆਂ ਲਈ ਕੁਝ ਕਰ ਪਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਉਨ੍ਹਾਂ ਤੋਂ ਇਲਾਵਾ ਕੁਝ ਸਵਾਜ ਸੇਵੀ, ਜਾਂ ਉਨ੍ਹਾਂ ਦੇ ਦੋਸਤ ਚੁੱਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਬੱਚਿਆਂ ਲਈ ਅੱਗੇ ਆਉਣ।

ਇਸ ਸਬੰਧੀ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਪੜ੍ਹਾਈ ਕਰਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਉਨ੍ਹਾਂ ਨੂੰ ਬਹੁਤ ਵਧੀਆ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਦਾ ਖੁਦ ਦਾ ਸੁਪਨਾ ਹੈ ਕਿ ਪੜ੍ਹ ਲਿਖ ਕੇ ਉਹ ਡਾਕਟਰ ਜਾਂ ਅਧਿਆਪਕ ਬਣ ਸਕਣ।

ਇਹ ਵੀ ਪੜ੍ਹੋ: ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ 9 ਲੋਕਾਂ ਨੂੰ ਸੰਮਨ ਜਾਰੀ, ਜਾਣੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.