ETV Bharat / state

ਸਿੰਘੂ ਬਾਰਡਰ ਕਤਲ ਮਾਮਲਾ: ਭਾਰਤ ਦੇ ਖੇਤੀ ਮੰਤਰੀ ਨਾਲ ਫ਼ੋਟੋਆਂ ਸਾਹਮਣੇ ਆਉਣਾ ਮੰਦਭਾਗਾ- ਚੰਦੂਮਾਜਰਾ

author img

By

Published : Oct 19, 2021, 6:42 PM IST

ਪਿਛਲੇ ਦਿਨੀਂ ਸਿੰਘੂ ਬਾਰਡਰ (Singhu Border) ਉਤੇ ਕਿਸਾਨ ਮੋਰਚੇ (Farmers protest) ਦੇ ਨੇੜੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ। ਇਹ ਕਤਲ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ। ਹੁਣ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਫੋਟੋ ਨਿਹੰਗ ਸਿੰਘ ਨਾਲ ਸਾਹਮਣੇ ਆਈ ਹੈ। ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਬਲਾਚੌਰ ਫੇਰੀ ਦੌਰਾਨ ਕਿਹਾ ਕਿ ਇਹ ਬਹੁਤ ਹੀ ਮੰਗਭਾਗਾ ਹੈ।

ਸਿੰਘੂ ਬਾਰਡਰ ਕਤਲ ਮਾਮਲਾ: ਭਾਰਤ ਦੇ ਖੇਤੀ ਮੰਤਰੀ ਨਾਲ ਫ਼ੋਟੋਆਂ ਸਾਹਮਣੇ ਆਉਣਾ ਮੰਦਭਾਗਾ- ਚੰਦੂਮਾਜਰਾ
ਸਿੰਘੂ ਬਾਰਡਰ ਕਤਲ ਮਾਮਲਾ: ਭਾਰਤ ਦੇ ਖੇਤੀ ਮੰਤਰੀ ਨਾਲ ਫ਼ੋਟੋਆਂ ਸਾਹਮਣੇ ਆਉਣਾ ਮੰਦਭਾਗਾ- ਚੰਦੂਮਾਜਰਾ

ਨਵਾਂ ਸ਼ਹਿਰ: ਪਿਛਲੇ ਦਿਨੀਂ ਸਿੰਘੂ ਬਾਰਡਰ (Singhu Border) ਉਤੇ ਕਿਸਾਨ ਮੋਰਚੇ (Farmers protest) ਦੇ ਨੇੜੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ। ਇਹ ਕਤਲ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ। ਹੁਣ ਖੇਤੀ ਮੰਤਰੀ (Agriculture Minister) ਨਰਿੰਦਰ ਸਿੰਘ ਤੋਮਰ ਦੀ ਫੋਟੋ ਨਿਹੰਗ ਸਿੰਘ ਨਾਲ ਸਾਹਮਣੇ ਆਈ ਹੈ।

ਇਸ ਸੰਬੰਧੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Former Member of Parliament Prof. Prem Singh Chandumajra) ਅੱਜ ਬਲਾਚੌਰ ਫੇਰੀ ਦੌਰਾਨ ਕਿਹਾ ਕਿ ਇਹ ਬਹੁਤ ਹੀ ਮੰਗਭਾਗਾ ਹੈ। ਉਹਨਾਂ ਕਿਹਾ ਕਿ ਇਸਨੇ ਕਈ ਸਵਾਲ ਤੇ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਹਨ।

ਸਿੰਘੂ ਬਾਰਡਰ ਕਤਲ ਮਾਮਲਾ: ਭਾਰਤ ਦੇ ਖੇਤੀ ਮੰਤਰੀ ਨਾਲ ਫ਼ੋਟੋਆਂ ਸਾਹਮਣੇ ਆਉਣਾ ਮੰਦਭਾਗਾ- ਚੰਦੂਮਾਜਰਾ

ਉਹਨਾਂ ਕਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ, ਗੁਰੂ ਦੇ ਰੂਪ ਵਿਚ ਸਤਿਕਾਰ ਦਿੰਦੇ ਹਾਂ। ਉਹਨਾਂ ਨੂੰ ਸਿਆਸੀ ਲਾਹੇ ਲੈਣ ਲਈ ਇਸ ਕਿਸਮ ਦੀਆਂ ਕਾਰਵਾਈਆ ਕਰਨੀਆਂ ਕਿਸੇ ਵੀ ਰਾਜਸੀ ਪਾਰਟੀਆਂ ਵੱਲੋਂ ਮਾੜੀ ਗੱਲ ਹੈ ਤੇ ਇਹ ਸਾਡੇ ਲਈ ਚਣੌਤੀ ਵਾਲੀ ਗੱਲ ਵੀ ਹੈ।

ਉਨ੍ਹਾਂ ਕਿਹਾ ਕਿ ਜੇ ਇਸ ਰਸਤੇ ਤੇ ਸਰਕਾਰਾਂ ਚੱਲ ਪੈਣ ਤਾਂ ਬੜੀ ਖ਼ਤਨਾਕ ਗੱਲ ਹੈ। ਪਹਿਲਾ ਕਾਂਗਰਸ ਵੀ ਅਜਿਹੀਆਂ ਖੇਡਾਂ ਖੇਡਦੀ ਰਹੀ। ਕਾਂਗਰਸ ਨੂੰ ਇਹ ਸੌਦਾ ਬੜਾ ਮਹਿੰਗਾਂ ਪਿਆ ਸੀ। ਕਾਂਗਰਸ ਦੇ ਕੰਨਿਆ ਕੁਮਾਰੀ ਤੋਂ ਲੈਕੇ ਜੰਮੂ ਕਸ਼ਮੀਰ ਤੱਕ ਝੰਡੇ ਝੂਲਦੇ ਸੀ ਅਤੇ ਹੁਣ ਕਾਂਗਰਸ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ।

ਉਹਨਾਂ ਕਿਹਾ ਭਾਰਤੀ ਜਨਤਾ ਪਾਰਟੀ (BJP) ਨੂੰ ਅਜਿਹੀਆਂ ਖੇਡਾਂ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਖੇਤੀ ਕਾਨੂੰਨ (Agricultural law) ਜੋ ਬਣਾਏ ਗਏ ਹਨ ਜੇ ਕਿਸਾਨ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਰੱਦ ਕਰ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ

ETV Bharat Logo

Copyright © 2024 Ushodaya Enterprises Pvt. Ltd., All Rights Reserved.