ETV Bharat / city

ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ

author img

By

Published : Oct 19, 2021, 5:48 PM IST

Updated : Oct 19, 2021, 8:59 PM IST

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Navjot Singh Sidhu) ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ ਟਵਿੱਟਰ 'ਤੇ ਕਾਫੀ ਐਕਟਿਵ (Active) ਰਹਿੰਦੇ ਹਨ। ਉਹ ਹਰ ਮਸਲੇ ਨੂੰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਦੇ ਹਨ। ਚਾਹੇ ਉਹ ਆਪਣੀ ਹੀ ਸਰਕਾਰ ਨੂੰ ਸਲਾਹ ਹੋਵੇ ਜਾਂ ਫਿਰ ਇਨਸਾਫ ਲਈ ਲੜੀ ਗਈ ਲੜਾਈ ਹੋਵੇ। ਜਿਵੇਂ ਕਿ ਉਹ ਲਖੀਮਪੁਰ ਖੀਰੀ (Lakhimpur khiri) ਮਾਮਲੇ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਹਮਾਇਤੀਆਂ ਦਾ ਇਕੱਠ ਕਰਕੇ ਯੂ.ਪੀ. ਵਿਚ ਪੀੜਤਾਂ ਨੂੰ ਮਿਲਣ ਗਏ ਸਨ।

ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ
ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ

ਚੰਡੀਗੜ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Navjot Singh Sidhu) ਵਲੋਂ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ ਟਵਿੱਟਰ 'ਤੇ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਲਖੀਮਪੁਰ ਖੀਰੀ (Lakhimpur Khiri) ਵਿਖੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਇਕ ਵੀਡੀਓ ਸ਼ੇਅਰ (Video Share) ਕੀਤੀ ਹੈ। ਵੀਡੀਓ ਵਿਚ ਉਨ੍ਹਾਂ ਨੇ ਉਹ ਪਲ ਸਾਂਝੇ ਕੀਤੇ ਹਨ ਜਿਨ੍ਹਾਂ ਵਿਚ ਉਹ ਲਖੀਮਪੁਰ ਖੀਰੀ ਨੂੰ ਜਾ ਰਹੇ ਸਨ।

ਪੰਜਾਬ ਕਾਂਗਰਸ ਦੇ ਕਈ ਮੰਤਰੀਆਂ ਵਲੋਂ ਕੀਤੀ ਗਈ ਸੀ ਪਹੁੰਚ

ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਉਨ੍ਹਾਂ ਦੇ ਨਾਲ ਜਾਣ ਲਈ ਇਕੱਠਾ ਹੋਇਆ ਸੀ ਅਤੇ ਉਹ ਇਸ ਦੌਰਾਨ ਇਕੱਠੇ ਹੋਏ ਹਜੂਮ ਨੂੰ ਹੱਥ ਹਿਲਾ ਕੇ ਹਮਾਇਤ ਲਈ ਧੰਨਵਾਦ ਕਰ ਰਹੇ ਹਨ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਉਥੇ ਜਾ ਕੇ ਪੀੜਤਾਂ ਨੂੰ ਗਏ ਸੀ ਮਿਲਣ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਆਪਣੀ ਇਸ ਵੀਡੀਓ (Video) ਵਿਚ ਲਿਖਿਆ ਹੈ ਕਿ ਇਮਾਨਦਾਰੀ ਨਾਲ ਮਿਹਨਤ ਕਰਨ 'ਚ ਹੀ ਸਨਮਾਨ ਹੁੰਦਾ ਹੈ। ਇਨਸਾਫ ਲਈ ਲੜਾਈ। ਲਖੀਮਪੁਰ ਖੀਰੀ।

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਸੀ ਘਟਨਾ

ਜ਼ਿਕਰਯੋਗ ਹੈ ਕਿ ਬੀਤੀ 3 ਅਕਤੂਬਰ (3 October) ਨੂੰ ਲਖੀਮਪੁਰ ਖੀਰੀ (Lakhimpur Khiri) ਵਿਖੇ ਭਾਜਪਾ ਨੇਤਾ ਅਜੇ ਮਿਸ਼ਰਾ (Ajay Mishra) ਦੇ ਪੁੱਤਰ ਅਸ਼ੀਸ਼ ਮਿਸ਼ਰਾ (Ashish mishra) ਦੇ ਗੱਡੀਆਂ ਦੇ ਕਾਫਲੇ ਨੇ ਕਿਸਾਨਾਂ ਨੂੰ ਬੇਰਹਿਮੀ ਨਾਲ ਦਰੜ ਦਿੱਤਾ ਸੀ, ਇਸ ਘਟਨਾ ਵਿਚ 4 ਕਿਸਾਨ ਤੇ 5 ਹੋਰਾਂ ਦੀ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਕਾਂਗਰਸ ਦੇ ਵਰਕਰਾਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੱਡੇ ਕਾਫਲੇ ਸਣੇ ਲਖੀਮਪੁਰ ਖੀਰੀ ਵਿਖੇ ਜਾ ਕੇ ਪੀੜਤਾਂ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਦੇ ਹੱਕਾਂ ਲਈ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

ਇਸ ਦੌਰਾਨ ਉਥੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਪਹੁੰਚੇ ਸਨ। ਜਿਨ੍ਹਾਂ ਨੂੰ ਲਖੀਮਪੁਰ ਜਾਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਹਿਰਾਸਤ ਵਿਚ ਲੈ ਕੇ ਗੈਸਟ ਹਾਊਸ ਵਿਚ ਰੱਖਿਆ ਗਿਆ ਸੀ ਪਰ ਬਾਅਦ ਵਿਚ ਕਾਂਗਰਸੀ ਵਰਕਰਾਂ ਦੇ ਵਿਰੋਧ ਜਤਾਉਣ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਭਾਜਪਾ ਨੇਤਾ ਦੇ ਪੁੱਤਰ ਵਲੋਂ ਕੀਤੇ ਗਏ ਇਸ ਕਾਰੇ ਦੀ ਹਰ ਪਾਸੇ ਨਿਖੇਧੀ ਹੋਈ ਸੀ। ਇਥੋਂ ਤੱਕ ਕਿ ਭਾਜਪਾ ਨੇਤਾਵਾਂ ਤੱਕ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਸੀ।

ਇਹ ਵੀ ਪੜ੍ਹੋ-2022 ਦੀਆਂ ਚੋਣਾਂ ਨੂੰ ਲੈਕੇ ਨਵਜੋਤ ਸਿੱਧੂ ਦੀ ਹਰੀਸ਼ ਚੌਧਰੀ ਨਾਲ ਹੋਈ ਮੀਟਿੰਗ

Last Updated : Oct 19, 2021, 8:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.