ETV Bharat / state

Protest Against Nagar Nigam: ਵਿਕਾਸ ਦੇ ਨਾਮ 'ਤੇ ਲਹਿਰਾਗਾਗਾ ਵਾਸੀਆਂ ਨੂੰ ਮਿਲ ਰਿਹਾ ਛੱਪੜ ਦਾ ਪਾਣੀ, ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

author img

By

Published : Feb 21, 2023, 8:44 PM IST

ਲਹਿਰਾਗਾਗਾ ਵਾਸੀਆਂ ਨੂੰ ਸਰਕਾਰਾਂ ਵੱਲੋਂ ਮਹਿਜ਼ ਵਿਕਾਸ ਦੇ ਨਾਮ 'ਤੇ ਖੱਜਲ ਖੁਆਰੀ ਅਤੇ ਛੱਪੜਾਂ ਦੇ ਗੰਦੇ ਪਾਣੀ ਹੀ ਮਿਲ ਰਹੇ ਹਨ। ਜਿਸ ਕਾਰਨ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਮੋਰਚਾ ਖੋਲਿਆ ਅਤੇ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਲਾਇਆ ਅਤੇ ਨਾਲ ਹੀ ਚੇਤਾਵਨੀ ਦਿਤੀ ਹੈ ਕੇ ਜੇਕਰ ਮੰਗ ਪੂਰੀ ਨਾ ਹੋਈ ਤਾਂ ਧਰਨਾ ਇੰਝ ਹੀ ਜਾਰੀ ਰਹੇਗਾ।

Pond water people are not doing laharagaga residents staged a sit-in against the municipal corporation
Protest Against Nagar Nigam: ਵਿਕਾਸ ਦੇ ਨਾਮ 'ਤੇ ਲਹਿਰਾਗਾਗਾ ਵਾਸੀਆਂ ਨੂੰ ਮਿਲ ਰਿਹਾ ਛੱਪੜ ਦਾ ਪਾਣੀ, ਅੱਕੇ ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

Protest Against Nagar Nigam: ਵਿਕਾਸ ਦੇ ਨਾਮ 'ਤੇ ਲਹਿਰਾਗਾਗਾ ਵਾਸੀਆਂ ਨੂੰ ਮਿਲ ਰਿਹਾ ਛੱਪੜ ਦਾ ਪਾਣੀ, ਅੱਕੇ ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਕਸਰ ਹੀ ਮੰਗਾਂ ਮਨਵਾਉਣ ਲਈ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪਿਆ ਹੈ, ਤਾਂ ਇਸੀ ਤਰ੍ਹਾਂ ਇਕ ਵਾਰ ਫਿਰ ਤੋਂ ਲਹਿਰਾਗਾਗਾ ਦੀ ਸਥਾਨਕ ਇਕਾਈ ਅਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਪੱਕਾ ਧਰਨਾ ਲਾਉਣ ਦਾ ਐਲਾਨ ਕਰਦਿੱਤਾ ਹੈ। ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਥਾਨਕ ਇਕਾਈ ਅਤੇ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਲੱਗਿਆ ਧਰਨਾ ਲਾਉਂਦਿਆਂ ਕਿਹਾ ਕਿ ਲਹਿਰਾਗਾਗਾ ਦੇ ਸ਼ਹਿਰ ਮੂਣਕ ਵਿਖੇ ਸ਼ਹਿਰ ਦੀ ਜਾਖਲ ਸੜਕ ਉੱਤੇ ਸਥਿਤ ਛੱਪੜ ਦੀ ਸਫਾਈ ਤੇ ਡੁੰਘਾਈ ਕਰਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀ ਬਹੁਤ ਵਾਰੀ ਸਥਾਨਕ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਮਿਲੇ।


ਇਹ ਵੀ ਪੜ੍ਹੋ : CBI raids on FCI Warehouse: ਸੀਬੀਆਈ ਵੱਲੋਂ ਐੱਫਸੀਆਈ ਦੇ 30 ਟਿਕਾਣਿਆਂ ਉੱਤੇ ਛਾਪੇਮਾਰੀ, ਏਜੰਸੀਆਂ ਵੱਲੋਂ ਵਿਰੋਧ


ਆਸ਼ਵਾਸਨ ਦੇਕੇ ਤੋਰ ਦਿੱਤਾ: ਪਰ ਅਜੇ ਤੱਕ ਓਹਨਾ ਦੀ ਸੁਣਵਾਈ ਨਹੀਂ ਹੋਈ ਅਤੇ ਛੱਪੜ ਦੀ ਇਸ ਸੱਮਸਿਆ ਸੰਬੰਧੀ ਲਿਖ਼ਤੀ ਤੋਰ 'ਤੇ ਵੀ ਬਹੁਤ ਵਾਰੀ ਫਰਿਆਦ ਕਰ ਚੁੱਕੇ ਹਨ। ਇਨੀਂ ਕਾਰਵਾਈ ਤੋਂ ਬਾਅਦ ਵੀ ਸ਼ਹਿਰ ਵਾਸੀਆਂ ਦੀ ਇਸ ਸੱਮਸਿਆ ਉੱਪਰ ਕੋਈ ਗੌਰ ਨਹੀਂ ਕੀਤਾ ਗਿਆ। ਓਧਰ ਅਧਿਕਾਰੀਆਂ ਵੱਲੋਂ ਹਰ ਵਾਰ ਲਾਰੇ ਲਾ ਕੇ ਸਾਰ ਦਿੱਤਾ ਜਾਂਦਾ ਹੈ। ਇਸ ਕੁੱਝ ਦਿਨਾ ਪਹਿਲਾਂ ਵੀ ਸਥਾਨਕ ਸ਼ਹਿਰ ਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਮੂਨਕ ਦੇ ਸਹਿਯੋਗ ਨਾਲ ਛੱਪੜ ਦੀ ਸੱਮਸਿਆ ਸੰਬੰਧੀ ਜਦੋਂ ਸੰਬਧਿਤ ਅਧਿਕਾਰੀਆਂ ਨੂੰ ਮਿਲੇ ਤਾਂ ਉਧਰ ਅਧਿਕਾਰੀਆਂ ਵੱਲੋਂ ਛੱਪੜ ਦੀ ਇਸ ਸੱਮਸਿਆ ਦਾ ਹਲ ਕੁੱਝ ਹੀ ਦਿਨਾਂ ਵਿਚ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਮਹਿਜ਼ ਆਸ਼ਵਾਸਨ ਦੇਕੇ ਓਹਨਾ ਨੂੰ ਤੋਰ ਦਿੱਤਾ ਸੀ। ਪਰ ਲੋਕਾਂ ਦੀ ਸਮੱਸਿਆ ਦਾ ਹਲ ਨਹੀਂ ਹੋਇਆ। ਜਿਸ ਕਾਰਨ ਸਥਾਨਕ ਵਾਸੀ ਖੱਜਲ ਖੁਆਰ ਹੋਣ ਨੂੰ ਮਜਬੂਰ ਹੋ ਗਏ ਹਨ।



ਪੰਚਾਇਤ ਦਫ਼ਤਰ ਦੇ ਅੱਗੇ ਲੱਗਿਆ ਧਰਨਾ: ਕਈ ਦਿਨ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਆਪਣੀ ਸੱਮਸਿਆ ਦਾ ਕੋਈ ਹੱਲ ਨਾ ਹੁੰਦਾ ਵੇਖ ਕੇ ਹੀ ਲੋਕ ਸੰਘਰਸ਼ ਕਮੇਟੀ ਅਤੇ ਸ਼ਹਿਰ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਥਾਨਕ ਇਕਾਈ ਦੇ ਸਹਿਯੋਗ ਨਾਲ ਸਥਾਨਕ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਥਾਨਕ ਇਕਾਈ ਅਤੇ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਲੱਗਿਆ ਧਰਨਾ ਲਗਾ ਦਿੱਤਾ । ਜ਼ਿਕਰਯੋਗ ਹੈ ਕਿ ਸਥਾਨਕ ਲੋਕਾਂ ਦਾ ਪ੍ਰਸ਼ਾਸਨ ਖਿਲਾਫ ਮੋਰਚਾ ਲਾਉਣ ਦਾ ਇਹ ਐਲਾਨ ਪ੍ਰਸ਼ਾਸਨ ਨੂੰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.