ETV Bharat / state

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ; ਰੇਲਵੇ ਦੇ ਪ੍ਰੋਜੈਕਟਾਂ ਬਾਰੇ ਕੀਤੀ ਗੱਲ, ਰਾਜਾ ਵੜਿੰਗ 'ਤੇ ਵੀ ਸਾਧਿਆ ਨਿਸ਼ਾਨਾ - Ravneet Bittu PC

Ravneet Bittu On Raja Warring: ਭਾਜਪਾ ਦੇ ਆਗੂ ਰਵਨੀਤ ਬਿੱਟੂ ਅੱਜ ਪਹਿਲੀ ਵਾਰ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਪਹੁੰਚੇ ਹਨ। ਰਵਨੀਤ ਬਿੱਟੂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਸਾਨਾਂ ਅਤੇ ਰੇਲਵੇ ਨੂੰ ਸਹੂਲਤਾਂ ਸਬੰਧੀ ਦੇਣ ਦੀ ਗੱਲ ਕਹੀ ਗਈ ਹੈ ਅਤੇ ਅੰਮ੍ਰਿਤ ਪਾਲ ਦੇ ਮਾਤਾ-ਪਿਤਾ ਦੇ ਨਾਲ ਮੁਲਾਕਾਤ ਦੀ ਵੀ ਗੱਲ ਕੀਤੀ ਗਈ। ਇਹ ਕਹਿੰਦਿਆ ਨਾਲ ਹੀ ਉਨ੍ਹਾਂ ਨੇ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਿਆ ਹੈ। ਪੜ੍ਹੋ ਪੂਰੀ ਖ਼ਬਰ...

Ludhiana Press Conference by Ravneet Bittu
ਰਵਨੀਤ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ (Etv Bharat Ludhiana)
author img

By ETV Bharat Punjabi Team

Published : Jun 16, 2024, 2:28 PM IST

ਰਵਨੀਤ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ (Etv Bharat Ludhiana)

ਲੁਧਿਆਣਾ: ਭਾਜਪਾ ਦੇ ਆਗੂ ਰਵਨੀਤ ਬਿੱਟੂ ਅੱਜ ਪਹਿਲੀ ਵਾਰ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦਾ ਲੁਧਿਆਣਾ ਪਹੁੰਚਣ ਤੇ ਭਾਜਪਾ ਦੀ ਸਮੁੱਚੀ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ ਜਿਨਾਂ ਨੇ ਰਵਨੀਤ ਬਿੱਟੂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਜਪਾ ਦੀ ਲੀਡਰਸ਼ਿਪ ਅਤੇ ਖਾਸ ਤੌਰ ਤੇ ਲੁਧਿਆਣਾ ਦੇ ਵੋਟਰਾਂ ਦਾ ਧੰਨਵਾਦ ਕੀਤਾ।

ਵਰਲਡ ਕਲਾਸ ਤਰੀਕੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ: ਅੱਜ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਰੇਲਵੇ ਅਤੇ ਕਿਸਾਨਾਂ ਨੂੰ ਲੈ ਕੇ ਸਹੂਲਤਾਂ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਲੁਧਿਆਣਾ ਰੇਲਵੇ ਸਟੇਸ਼ਨ ਦਾ ਕਰੋੜਾਂ ਰੁਪਏ ਦਾ ਪ੍ਰੋਜੈਕਟ ਚੱਲ ਰਿਹਾ ਪਰ ਬਾਵਜੂਦ ਇਸ ਦੇ ਇਸ ਨੂੰ ਵਧੀਆ ਅਤੇ ਆਧੁਨਿਕ ਸੇਵਾਵਾਂ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਕਿਹਾ ਕਿ ਵਰਲਡ ਕਲਾਸ ਤਰੀਕੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉੱਧਰ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕਿਸਾਨਾਂ ਨੂੰ ਵੀ ਬਣਦੀਆਂ ਸਹੂਲਤਾਂ ਦੇਣ ਦੇ ਲਈ ਮੋਦੀ ਗਵਰਨਮੈਂਟ ਦੇ ਵਿੱਚ ਬੈਠ ਕੇ ਫੈਸਲੇ ਲੈ ਕੇ ਉਨ੍ਹਾਂ ਦੇ ਹੱਕ ਵਿੱਚ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ ਤਾਂ ਕਿ ਜੋ ਪਿਛਲੇ ਸਮੇਂ ਦੌਰਾਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਤੇ ਵੀ ਗੌਰ ਕੀਤਾ ਜਾਵੇਗਾ।

ਰਾਜਾ ਵੜਿੰਗ ਤੇ ਵੀ ਵੱਡਾ ਹਮਲਾ : ਰਵਨੀਤ ਬਿੱਟੂ ਨੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਿੱਥੇ ਪੰਜਾਬ ਦੀ ਬੇਹਤਰੀ ਅਤੇ ਰੇਲਵੇ ਨੂੰ ਉੱਚਾ ਚੱਕਣ ਸਮੇਤ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਤਾਂ ਉੱਥੇ ਹੀ ਉਨ੍ਹਾਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਦੇ ਮਾਪਿਆਂ ਨਾਲ ਵੀ ਮੁਲਾਕਾਤ ਦੀ ਗੱਲ ਕਹੀ ਹੈ। ਕਿਹਾ ਕਿ ਉਨ੍ਹਾਂ ਦੇ ਨਾਲ ਵੀ ਬੈਠ ਕੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕੇਂਦਰੀ ਵਜ਼ੀਰ ਹੋਣ ਦੇ ਨਾਤੇ ਉਹ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਉੱਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿਮਾਗੋ ਪੈਦਲ ਵਾਲੇ ਸਵਾਲ ਤੇ ਬੋਲਦੇ ਕਿਹਾ ਕਿ ਉਹ ਕਿਹੜਾ ਹੁਣ ਉਨ੍ਹਾਂ ਦੀ ਪਾਰਟੀ ਵਿੱਚ ਹਨ ਜੋ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣਗੇ। ਇਸ ਦੌਰਾਨ ਉਨ੍ਹਾਂ ਰਾਜਾ ਵੜਿੰਗ ਤੇ ਵੀ ਵੱਡਾ ਹਮਲਾ ਕੀਤਾ।

ਉਨ੍ਹਾਂ ਕਿਹਾ ਕਿ 95 ਵਾਰਡਾਂ ਦੇ ਵਿੱਚੋਂ ਭਾਜਪਾ ਨੇ 66 ਵਾਰਡਾਂ ਦੇ ਉੱਤੇ ਲੀਡ ਹਾਸਿਲ ਕੀਤੀ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਨਹੀਂ ਵਧਾ ਸਕੀ ਪਰ ਭਾਜਪਾ ਨੇ ਲਗਭਗ 18 ਫੀਸਦੀ ਤੱਕ ਆਪਣਾ ਵੋਟ ਬੈਂਕ ਲੈ ਗਈ। ਕਿਹਾ ਕਿ ਇਹ ਸਾਡੇ ਲਈ ਸਕਾਰਾਤਮਕ ਹੈ ਭਾਵੇਂ ਸਾਡੀ ਕੋਈ ਸੀਟ ਨਹੀਂ ਆਈ ਪਰ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।

20 ਰੇਲਵੇ ਸਟੇਸ਼ਨ ਇੰਟਰਨੈਸ਼ਨਲ ਪੱਧਰ 'ਤੇ ਬਣਾਏ ਜਾ ਰਹੇ: ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਦਿੱਤਾ ਗਿਆ ਹੈ ਜਿਨਾਂ ਬਾਰੇ ਉਨ੍ਹਾਂ ਨੇ ਗੱਲ ਕਰਦੇ ਆ ਕਿਹਾ ਕਿ ਰੇਲਵੇ ਦੇ ਵਿੱਚ ਕਈ ਪ੍ਰੋਜੈਕਟ ਹਾਲੇ ਤੱਕ ਪੈਂਡਿੰਗ ਪਏ ਹਨ। ਲਗਭਗ 20 ਰੇਲਵੇ ਸਟੇਸ਼ਨ ਇੰਟਰਨੈਸ਼ਨਲ ਪੱਧਰ 'ਤੇ ਬਣਾਏ ਜਾ ਰਹੇ ਹਨ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ 500 ਕਰੋੜ ਰੁਪਏ ਲੱਗ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਾਲਵੇ ਨੂੰ ਇੱਕ ਅਹਿਮ ਰੇਲਵੇ ਲਾਈਨ ਦੀ ਕਾਫੀ ਲੰਬੀ ਸਮੇਂ ਤੋਂ ਲੋੜ ਹੈ, ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਨੂੰ ਵਾਪਸ ਦੇ ਵਿੱਚ ਜੁੜੇਗਾ। ਉਨ੍ਹਾਂ ਕਿਹਾ ਕਿ ਇਹ ਵੀ ਲਾਈਨ ਕਾਫੀ ਲੰਬੇ ਸਮੇਂ ਤੋਂ ਪਈ ਹੈ ਜਿਸ ਤੇ ਕੰਮ ਨਹੀਂ ਹੋ ਸਕਿਆ ਹੈ 2016 ਵਿੱਚ ਇਸ ਲਈ ਖਾਕਾ ਤਿਆਰ ਹੋਇਆ ਸੀ।

ਮਾਲਵੇ ਨੂੰ ਰੇਲਵੇ ਲਾਈਨ ਦੇ ਨਾਲ ਰਾਜਧਾਨੀ ਨਾਲ ਜੋੜਨ ਲਈ ਅਹਿਮ ਯੋਗਦਾਨ: ਰਵਨੀਤ ਬਿੱਟੂ ਕਿਹਾ ਕਿ ਸੂਬਾ ਸਰਕਾਰ ਇਸ ਲਈ ਜ਼ਮੀਨ ਅਕਵਾਇਰ ਹੀ ਨਹੀਂ ਕਰ ਸਕੀ ਕਿਉਂਕਿ ਇਸ ਲਈ ਜਿਆਦਾਤਰ ਸ਼ਹਿਰੀ ਜਮੀਨ ਅਕੁਾਇਰ ਹੋਣੀ ਹੈ ਜਿਹੜੀ ਕਿ ਰੇਲਵੇ ਦਾ 300 ਕਰੋੜ ਰੁਪਏ ਇਸ 'ਤੇ ਲੱਗਣਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਰੇਲਵੇ ਨੂੰ ਹਾਲਾਂਕਿ ਕੋਈ ਫਾਇਦਾ ਮੁਨਾਫਾ ਨਹੀਂ ਹੋਣਾ ਸਗੋਂ ਪੰਜ ਫੀਸਦੀ ਦਾ ਘਾਟਾ ਹੀ ਹੋਣਾ ਹੈ। ਉਸ ਤੋਂ ਬਾਵਜੂਦ ਉਨ੍ਹਾਂ ਕਿਹਾ ਕਿ ਅਸੀਂ ਮਾਲਵੇ ਨੂੰ ਰੇਲਵੇ ਲਾਈਨ ਦੇ ਨਾਲ ਰਾਜਧਾਨੀ ਨਾਲ ਜੋੜਨ ਲਈ ਅਹਿਮ ਯੋਗਦਾਨ ਕਰਨ ਜਾ ਰਹੇ ਹਨ। ਪ੍ਰੋਜੈਕਟ ਨੂੰ ਜਲਦ ਹੀ ਸਿਰੇ ਚੜਾਇਆ ਜਾਵੇਗਾ।

ਪੰਜਾਬ ਵਿੱਚ ਰੇਲਵੇ ਦੇ ਪ੍ਰੋਜੈਕਟ: ਰਵਨੀਤ ਬਿੱਟੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਬਾਅਦ ਕਿਹਾ ਕਿ ਉਹ ਪਹਿਲੇ ਆਧਾਰ 'ਤੇ ਪੰਜਾਬ ਦੇ ਲਈ ਕੰਮ ਕਰਨਗੇ। ਕਿਹਾ ਕਿ ਪੰਜਾਬ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਉਣਗੇ। ਬਿੱਟੂ ਨੇ ਕਿਹਾ ਕਿ ਕਿਲਾ ਰਾਏਪੁਰ, ਜਗਰਾਓ ਅਤੇ ਮੁੱਲਾਪੁਰ ਦਾਖਾ ਦੇ ਟਰੈਕ ਨੂੰ ਡਬਲ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਰੇਲਵੇ ਦੇ ਪ੍ਰੋਜੈਕਟ ਨੂੰ ਬੇਹਤਰ ਬਣਾਉਣ ਦੇ ਲਈ ਕੰਮ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.