ETV Bharat / state

CBI raids on FCI Warehouse: ਸੀਬੀਆਈ ਵੱਲੋਂ ਐੱਫਸੀਆਈ ਦੇ 30 ਟਿਕਾਣਿਆਂ ਉੱਤੇ ਛਾਪੇਮਾਰੀ, ਏਜੰਸੀਆਂ ਵੱਲੋਂ ਵਿਰੋਧ

author img

By

Published : Feb 21, 2023, 1:22 PM IST

Updated : Feb 21, 2023, 1:38 PM IST

ਪੰਜਾਬ ਵਿੱਚ ਸੀਬੀਆਈ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਪੰਜਾਬ ਵਿੱਚ ਲਗਭਗ 30 ਥਾਵਾਂ ਉੱਤੇ ਸੀਬੀਆਈ ਨੇ ਐੱਫਸੀਆਈ ਦੇ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਗੋਦਾਮਾਂ ਵਿੱਚ ਖ਼ਰਾਬ ਫਸਲ ਦੇ ਭੰਡਾਰਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਮਗਰੋਂ ਇਹ ਛਾਪੇਮਾਰੀ ਕੀਤੀ ਗਈ ਹੈ।

CBI raids on 30 locations of FCI in Punjab
CBI raids on 30 locations: ਪੰਜਾਬ 'ਚ ਸੀਬੀਆਈ ਵੱਲੋਂ ਐੱਫਸੀਆਈ ਦੇ 30 ਟਿਕਾਣਿਆਂ ਉੱਤੇ ਛਾਪੇਮਾਰੀ, ਖਰੀਦ ਏਜੰਸੀਆਂ ਨੇ ਛਾਪੇਮਾਰੀ ਦਾ ਕੀਤਾ ਵਿਰੋਧ

ਚੰਡੀਗੜ੍ਹ: ਸੀਬੀਆਈ ਵੱਲੋਂ ਮੰਗਲਵਾਰ ਨੂੰ ਪੰਜਾਬ ਦੀਆਂ ਵੱਖ ਵੱਖ ਖਰੀਦ ਏਜੰਸੀਆਂ ਦੇ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਸੀਬੀਆਈ ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਦੇ ਅਧਿਕਾਰੀਆਂ ਦੇ ਗੋਦਾਮਾਂ ਉੱਤੇ ਰਾਜਪੁਰਾ, ਪਟਿਆਲਾ, ਸਰਹਿੰਦ, ਫਤਿਹਗੜ੍ਹ ਸਾਹਿਬ, ਮੋਹਾਲੀ, ਸੁਨਮ, ਮੋਗਾ, ਫ਼ਿਰੋਜ਼ਾਪੁਰ, ਲੁਧਿਆਣਾ, ਸੰਗਰੂਰ ਸਮੇਤ ਪੰਜਾਬ ਦੇ 30 ਤੋਂ ਵੱਧ ਸਥਾਨਾਂ ਉੱਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਦੇ ਇੱਕ ਸੂਤਰ ਨੇ ਕਿਹਾ ਹੈ ਕਿ ਸੀਬੀਆਈ ਵੱਡੀ ਰਿਸ਼ਵਤ ਦੇ ਭੁਗਤਾਨ ਨੂੰ ਲੈ ਕੇ ਐਫਸੀਆਈ ਅਧਿਕਾਰੀਆਂ ਅਤੇ ਪ੍ਰਾਈਵੇਟ ਰਾਈਸ ਮਿੱਲਰਾਂ ਅਤੇ ਅਨਾਜ ਵਪਾਰੀਆਂ ਦੇ ਗੋਦਾਮਾਂ ਉੱਤੇ 30 ਤੋਂ ਵੱਧ ਥਾਵਾਂ 'ਤੇ ਤਲਾਸ਼ੀ ਲੈ ਰਹੀ ਹੈ।

ਬੀਤੇ ਦਿਨ ਤੋਂ ਚੱਲ ਰਹੀ ਛਾਪੇਮਾਰੀ: ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਨੇ ਇਹ ਛਾਪੇਮਾਰੀ ਦਾ ਅਭਿਆਨ ਸੀਆਰਪੀਐੱਫ਼ ਦੀ ਮਦਦ ਨਾਲ ਪਿਛਲੇ ਦਿਨ ਤੋਂ ਚਲਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਾਜ਼ਿਲਕਾ ਅਤੇ ਹੋਰ ਕਈ ਇਲਾਕਿਆਂ ਵਿੱਚ ਸੀਬੀਆਈ ਨੇ ਪਨਗ੍ਰੇ੍ਨ ਸਮੇਤ ਵੱਖ ਵੱਖ ਖ਼ਰੀਦ ਏਜੰਸੀਆਂ ਕੋਲ ਭੰਡਾਰਣ ਕੀਤੇ ਕਣਕ ਅਤੇ ਚੌਲਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਹਨ । ਸੀਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਜਿੱਥੇ ਅਨਾਜ ਦੀ ਜਮ੍ਹਾਖੋਰੀ ਦੇ ਮੱਦੇਨਜ਼ਰ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਕੁੱਝ ਖਰੀਦ ਏਜੰਸੀਆਂ ਅਨਾਜ ਦੀ ਬਹੁਤ ਜ਼ਿਆਦਾ ਘਾਟ ਨੂੰ ਪੂਰਾ ਕਰਨ ਲਈ ਘਟੀਆ ਪੱਧਰ ਦੀ ਕਣਕ ਅਤੇ ਚਾਵਲ ਲੋਕਾਂ ਨੂੰ ਪਰੋਸ ਰਹੇ ਹਨ ਜਿਸ ਕਰਕੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ: NIA Raid in Punjab: NIA ਵੱਲੋਂ ਬਠਿੰਡਾ ਤੇ ਮੋਗਾ ਵਿੱਚ ਛਾਪੇਮਾਰੀ, ਗੈਂਗਸਟਰਾਂ ਦੇ ਫਰੋਲੇ ਘਰ

ਕੇਂਦਰ ਖ਼ਿਲਾਫ਼ ਰੋਸ: ਦੂਜੇ ਪਾਸੇ ਇਸ ਪੂਰੀ ਕਾਰਵਾਈ ਦਾ ਖ਼ਰੀਦ ਏਜੰਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ। ਖ਼ਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ ਕੇਂਦਰ ਦੇ ਇਸ਼ਾਰੇ ਉੱਤੇ ਸੀਬੀਆਈ ਵੱਲੋਂ ਕੀਤਾ ਜਾ ਰਿਹਾ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਸਿੱਧੇ ਤੌਰ ਉੱਤੇ ਕੇਂਦਰ ਸਰਕਾਰ ਖ਼ਰੀਦ ਏਜੰਸੀਆਂ ਨੂੰ ਬਦਨਾਮ ਕਰਕੇ ਪ੍ਰਾਈਵੇਟ ਪਲੇਅਰਾਂ ਨੂੰ ਫਸਲ ਦੇ ਭੰਡਾਰਣ ਦੇ ਹੱਕ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਜੋ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲ ਪੂਰੇ ਨਹੀਂ ਕਰ ਸਕੇ ਉਸ ਨੂੰ ਇਸ ਤਰੀਕੇ ਅਸਿੱਧੇ ਤੌਰ ਉੱਤੇ ਪੂਰਾ ਕੀਤਾ ਜਾ ਸਕੇ। ਨਾਲ ਹੀ ਉਨ੍ਹਾਂ ਕਿਹਾ ਕੇ ਜੇਕਰ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਇਸ ਦਾ ਕਰੜਾ ਵਿਰੋਧ ਕਰ ਕਰਨਗੇ।

Last Updated : Feb 21, 2023, 1:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.