ਵਧ ਰਹੀ ਠੰਢ ਆਲੂ ਦੇ ਕਿਸਾਨਾਂ ਲਈ ਪਰੇਸ਼ਾਨੀ ਦਾ ਕਾਰਨ

author img

By

Published : Jan 19, 2023, 7:11 AM IST

Updated : Jan 19, 2023, 7:56 AM IST

Extreme cold is harmful for potato crop, Farmers of Sangrur upset

ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪਾਰਾ 0 ਡਿਗਰੀ ਤਕ ਪਹੁੰਚ ਰਿਹਾ ਹੈ। ਇਹ ਸੀਤ ਲਹਿਰ ਸੈਲਾਨੀਆਂ ਲਈ ਭਾਵੇਂ ਖੁਸ਼ਨੁਮਾ ਹੋਵੇ ਪਰ ਆਲੂ ਬੀਜਣ ਵਾਲੇ ਕਿਸਾਨਾਂ ਲਈ ਨੁਕਾਨਦੇਹ ਸਾਬਤ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਸਲ ਦਾ ਵਧ ਰਹੀ ਠੰਢ ਕਾਰਨ ਨੁਕਸਾਨ ਹੋ ਰਿਹਾ ਹੈ। ਧੁੰਦ ਕਾਰਨ ਆਲੂਆਂ ਦੀ ਫਸਲ ਦੇ ਉੱਪਰਲੇ ਹਿੱਸੇ ਨੂੰ ਜੰਮਣ ਕਾਰਨ ਆਲੂਆਂ ਦਾ ਵਾਧਾ ਰੁਕ ਜਾਂਦਾ ਹੈ ਕਿਉਂਕਿ ਧੁੰਦ ਕਾਰਨ ਉਪਰਲੀ ਵੇਲ ਸੁੱਕ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਵਧ ਰਹੀ ਠੰਢ ਆਲੂ ਦੇ ਕਿਸਾਨਾਂ ਲਈ ਪਰੇਸ਼ਾਨੀ ਦਾ ਕਾਰਨ

ਸੰਗਰੂਰ: ਪੂਰੇ ਉੱਤਰੀ ਭਾਰਤ ਵਿਚ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦਾ ਪਾਰਾ 0 ਡਿਗਰੀ ਸੈਲਸੀਅਸ ਦੇ ਨੇੜੇ ਜਾ ਪੁੱਜਾ ਹੈ। ਇਸ ਵਧ ਰਹੇ ਠੰਢ ਦੇ ਕਹਿਰ ਦਾ ਭਾਵੇਂ ਹੀ ਪਹਾੜਾਂ ਵੱਲ ਜਾ ਰਹੇ ਸੈਲਾਨੀਆਂ ਨੂੰ ਲਾਭ ਹੋਵੇ ਪਰ ਮੈਦਾਨੀ ਇਲਾਕਿਆਂ ਵਿਚ ਬੈਠੇ ਕਈ ਕਿਸਾਨਾਂ ਲਈ ਇਹ ਸੀਤ ਕਿਸੇ ਆਫਤ ਤੋਂ ਘੱਟ ਨਹੀਂ ਜਾਪ ਰਹੀ।


ਜੇਕਰ ਪੰਜਾਬ ਦੇ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਪਾਰਾ ਜ਼ੀਰੋ ਤੋਂ 1 ਡਿਗਰੀ ਹੇਠਾਂ ਰਿਹਾ, ਜਿੱਥੇ ਸੂਰਜ ਚਮਕ ਰਿਹਾ ਹੈ, ਜਾਓ ਸਵੇਰੇ-ਸਵੇਰੇ ਖੇਤਾਂ ਵਿਚ ਜਾ ਕੇ ਦੇਖੋ ਤਾਂ ਕੋਰਾ ਦੀ ਫ਼ਸਲ 'ਤੇ ਚਿੱਟੀ ਪਰਤ ਨਜ਼ਰ ਆਵੇਗੀ, ਕਿਸਾਨਾਂ ਅਨੁਸਾਰ ਠੰਢ ਅਤੇ ਧੁੰਦ ਕਣਕ ਅਤੇ ਕਮਾਦ ਦੀ ਫ਼ਸਲ ਲਈ ਫਾਇਦੇਮੰਦ ਹੁੰਦੀ ਹੈ ।

ਠੰਢ ਦੇ ਨਾਲ-ਨਾਲ ਹੀ ਖੇਤਾਂ ਵਿਚ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਆਲੂ ਬੀਜਣ ਵਾਲੇ ਕਿਸਾਨ ਇਸ ਠੰਢ ਤੋਂ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੀਤ ਕਮਾਦ ਜਾਂ ਕਣਕ ਲਈ ਭਾਵੇਂ ਹੀ ਲਾਭਦਾਇਕ ਹੋਵੇ ਪਰ ਆਲੂ ਲਈ ਬੇਹੱਦ ਨੁਕਸਾਨਦਾਇਕ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਦੇ ਆਲੂਆਂ ਦੀ ਫਸਲ ਦੇ ਉੱਪਰਲੇ ਹਿੱਸੇ ਨੂੰ ਜੰਮਣ ਕਾਰਨ ਆਲੂਆਂ ਦਾ ਵਾਧਾ ਰੁਕ ਜਾਂਦਾ ਹੈ।

ਇਹ ਵੀ ਪੜ੍ਹੋ :ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ, ਕੀ ਬਾਕੀ ਸਰਾਬ ਫੈਕਟਰੀਆਂ ’ਤੇ ਵੀ ਹੋਵੇਗੀ ਕਾਰਵਾਈ! ਉੱਠੇ ਕਈ ਸਵਾਲ

ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਧੁੰਦ ਪੈ ਰਹੀ ਹੈ, ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਨਜ਼ਰ ਆ ਰਿਹਾ ਹੈ, ਕਿਉਂਕਿ ਕਣਕ ਅਤੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਤਾਂ ਚੰਗਾ ਹੈ ਪਰ ਜਿਹੜੇ ਕਿਸਾਨ ਸਬਜ਼ੀਆਂ ਲਈ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ, ਇਸ ਦਾ ਸਭ ਤੋਂ ਵੱਧ ਅਸਰ ਆਲੂ ਦੀ ਫਸਲ 'ਤੇ ਪੈ ਰਿਹਾ ਹੈ ਕਿਉਂਕਿ ਆਲੂ ਧੁੰਦ ਦਾ ਸਾਮ੍ਹਣਾ ਨਹੀਂ ਕਰ ਸਕਦਾ, ਇਸ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ, ਦੂਜਾ, ਸਰ੍ਹੋਂ ਦੀ ਫਸਲ ਜਾਂ ਹੋਰ ਸਬਜ਼ੀਆਂ।

Last Updated :Jan 19, 2023, 7:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.