ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਮੋਹਾਲੀ ਨਗਰ ਨਿਗਮ ਨੇ ਹਟਾਏ ਨਾਜਾਇਜ਼ ਕਬਜ਼ੇ

author img

By

Published : Sep 7, 2019, 12:47 PM IST

ਫ਼ੋਟੋ

ਮੋਹਾਲੀ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਵਿਖਾਈ ਖ਼ਬਰ ਦਾ ਅਸਰ ਹੋਇਆ। ਮੋਹਾਲੀ ਨਗਰ ਨਿਗਮ ਨੇ ਸ਼ਹਿਰ ਦੇ ਸੈਕਟਰ 70 ਦੇ ਫੁੱਟਪਾਥ ਦੇ ਨਾਜਾਇਜ਼ ਕਬਜ਼ੇ ਹਟਾਏ।

ਮੋਹਾਲੀ: ਸ਼ਹਿਰ ਮੋਹਾਲੀ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮੋਹਾਲੀ ਦੇ ਹਰੇਕ ਸੈਕਟਰ ਵਿੱਚ ਨਾਜਾਇਜ਼ ਕਬਜ਼ੇ ਲਗਾਤਾਰ ਵੱਧ ਰਹੇ ਹਨ। ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ਫੁੱਟਪਾਥ ਨੂੰ ਘੇਰ ਕੇ ਉਨ੍ਹਾਂ ਉੱਪਰ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਫੁੱਟਪਾਥਾਂ ਉੱਪਰ ਚੱਲਣ 'ਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੁੱਟਪਾਥ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਸੜਕਾਂ 'ਤੇ ਤੁਰਨ ਨੂੰ ਮਜਬੂਰ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਹਾਦਸਿਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ ਨਗਰ ਨਿਗਮ ਨੇ ਹਟਾਏ ਨਾਜਾਇਜ਼ ਕਬਜ਼ੇ ਵੇਖੋ ਵੀਡੀਓ।

ਕਮਿਸ਼ਨਰ ਨੇ ਕੈਮਰੇ ਅੱਗੇ ਬੋਲਣ ਤੋਂ ਕੀਤਾ ਸੀ ਇਨਕਾਰ

ਦੱਸਣਯੋਗ ਹੈ ਕਿ ਜਦ ਇਸ ਸਬੰਧੀ ਈਟੀਵੀ ਭਾਰਤ ਨੇ ਨਗਰ ਨਿਗਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਰੇਣੂ ਥਿੰਦ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਨਗਰ ਨਿਗਮ ਦੀ ਟੀਮ ਨੂੰ ਭੇਜ ਕੇ ਨਾਜਾਇਜ਼ ਕਬਜ਼ੇ ਤੁਰੰਤ ਹਟਾਉਣ ਦੇ ਆਦੇਸ਼ ਦੇ ਦਿੱਤੇ ਸਨ। ਇਨ੍ਹਾਂ ਆਦੇਸ਼ਾਂ ਦੇ ਅਧਿਨ 70 ਸੈਕਟਰ ਦੇ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇ ਉਨ੍ਹਾਂ ਵੱਲੋਂ ਫੁੱਟਪਾਥ ਉੱਪਰ ਸਾਮਾਨ ਰੱਖਿਆ ਗਿਆ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ।

ਨਗਰ ਨਿਗਮ ਕਦੋਂ ਕੱਢੇਗੀ ਸਥਾਈ ਹਲ?

ਹਾਲਾਂਕਿ ਨਗਰ ਨਿਗਮ ਸਮੇਂ-ਸਮੇਂ 'ਤੇ ਅਜਿਹੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ ਅਜੇ ਤੱਕ ਇਸ ਸਮੱਸਿਆ ਦਾ ਕੋਈ ਵੀ ਸਥਾਈ ਹੱਲ ਨਹੀਂ ਕੱਢਿਆ ਗਿਆ ਹੈ। ਦੁਕਾਨਦਾਰਾਂ ਦਾ ਥੋੜ੍ਹਾ ਬਹੁਤ ਸਾਮਾਨ ਚੁੱਕਿਆ ਜਾਂਦਾ ਹੈ ਤੇ ਫਿਰ ਕੁੱਝ ਚਲਾਨ ਭਰਵਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਨਗਰ ਨਿਗਮ ਨੂੰ ਚਾਹੀਦਾ ਇਨ੍ਹਾਂ ਉੱਪਰ ਵੱਡੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣੇ ਨਾ ਕਰਨਾ ਪਵੇ।

ਈਟੀਵੀ ਭਾਰਤ ਦੀ ਖ਼ਬਰ ਤੋਂ ਬਾਅਦ ਨਗਰ ਨਿਗਮ ਦੀ ਕਾਰਵਾਈ ਨਾਲ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਨਾਲ ਹੀ ਪ੍ਰਸ਼ਾਸਨ ਉੱਪਰ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਇਸ ਦਾ ਸਮੱਸਿਆ ਦਾ ਕੋਈ ਸਥਾਈ ਹੱਲ ਕਿਉਂ ਨਹੀਂ ਕੱਢਿਆ ਜਾ ਰਿਹਾ। ਨਗਰ ਨਿਗਮ ਦੇ ਕੁੱਝ ਅਧਿਕਾਰੀਆਂ ਨੇ ਆਪਣਾ ਨਾਂਅ ਨਾ ਦੱਸਣ ਦੀ ਸੂਰਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਉੱਪਰ ਸਰਕਾਰੀ ਦਬਾਅ ਹੁੰਦਾ ਹੈ ਤੇ ਲੋਕਾਂ ਵੱਲੋਂ ਧਮਕੀਆਂ ਵੀ ਮਿਲਦੀਆਂ ਹਨ ਜਿਸ ਕਰਕੇ ਉਹ ਕੋਈ ਸਖ਼ਤ ਕਦਮ ਨਹੀਂ ਚੁੱਕ ਪਾਉਂਦੇ।

Intro:ਮੁਹਾਲੀ ਨਗਰ ਨਿਗਮ ਵੱਲੋਂ ਈਟਵੀ ਭਾਰਤ ਦੀ ਖਬਰ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ੇ ਹਟਵਾਏ ਗਏ


Body:ਜਾਣਕਾਰੀ ਲਈ ਦੱਸ ਦੀ ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਣ ਵਾਲਾ ਮੁਹਾਲੀ ਹੁਣ ਨਾਜਾਇਜ਼ ਕਬਜ਼ਿਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਹੈ ਮੁਹਾਲੀ ਦੇ ਹਰੇਕ ਸੈਕਟਰ ਵਿੱਚ ਨਾਜਾਇਜ਼ ਕਬਜ਼ਾ ਜਿੱਤ ਦਾ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਰੇਹੜੀਆਂ ਵਾਲਿਆਂ ਵੱਲੋਂ ਦੁਕਾਨਦਾਰਾਂ ਵੱਲੋਂ ਫੁੱਟਪਾਥ ਘੇਰ ਕੇ ਉਨ੍ਹਾਂ ਉੱਪਰ ਨਾਜਾਇਜ਼ ਕਬਜ਼ੇ ਕਰ ਆਮ ਲੋਕਾਂ ਨੂੰ ਫੁੱਟਪਾਥਾਂ ਉੱਪਰ ਉਹ ਲੰਘਣ ਲਈ ਥਾਣੀ ਮਿਲਦੀ ਉਨ੍ਹਾਂ ਨੂੰ ਸੜਕ ਉੱਪਰੋਂ ਲੰਘਣਾ ਪੈਂਦਾ ਜਿਸ ਕਰਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਅਤੇ ਕਈ ਵਾਰ ਸੜਕਾਂ ਤੋਂ ਲੰਘਦੇ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਜਦੋਂ ਇਸ ਸਬੰਧੀ ਈ ਟੀ ਵੀ ਭਾਰਤ ਵੱਲ ਨਗਰ ਨਿਗਮ ਨਾਲ ਗੱਲ ਕੀਤੀ ਗਈ ਤਾਂ ਸੰਯੁਕਤ ਕਮਿਸ਼ਨਰ ਰੇਣੂ ਥਿੰਦ ਨੇ ਕੈਮਰੇ ਅੱਗੇ ਬੋਲਣ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਆਪਣੀ ਟੀਮ ਭੇਜ ਕੇ ਤੁਰੰਤ ਜਿਹੜੇ ਨਾਜਾਇਜ਼ ਕਬਜ਼ੇ ਸੱਤਰ ਸੈਕਟਰ ਵਿਚ ਕੀਤੇ ਹੋਏ ਸਨ ਉਨ੍ਹਾਂ ਨੂੰ ਹਟਵਾਇਆ ਗਿਆ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਕਿ ਅੱਗੇ ਤੋਂ ਉਨ੍ਹਾਂ ਨੇ ਅਗਰ ਸਾਮਾਨ ਫੁੱਟਪਾਥ ਉੱਪਰ ਰੱਖਿਆ ਤਾਂ ਉਨ੍ਹਾਂ ਦਾ ਸਾਰਾ ਦਾ ਸਾਰਾ ਸਾਮਾਨ ਜਿਹੜਾ ਚੁੱਕ ਲਿਆ ਜਾਵੇਗਾ ਹਾਲਾਂਕਿ ਨਗਰ ਨਿਗਮ ਸਮੇਂ ਸਮੇਂ ਤੇ ਅਜਿਹੀਆਂ ਕਾਰਵਾਈਆਂ ਸ਼ੁਰੂ ਕਰਦਾ ਹੈ ਪਰ ਕੋਈ ਇਸ ਦਾ ਸਥਾਈ ਹੱਲ ਅਜੇ ਤੱਕ ਨਹੀਂ ਕੱਢ ਪਾਇਆ ਦੁਕਾਨਦਾਰਾਂ ਦਾ ਥੋੜ੍ਹਾ ਬਹੁਤ ਸਾਮਾਨ ਚੁੱਕਿਆ ਜਾਂਦਾ ਹੈ ਤੇ ਫਿਰ ਕੁਝ ਚਲਾਨ ਭਰ ਕੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਸੇ ਤਰਾ ਹੀ ਜੇਦੀ ਕਬਜ਼ੇ ਲੋਕ ਫੁੱਟਪਾਥਾਂ ਉੱਪਰ ਜਾਰੀ ਰੱਖਦੇ ਹਨ ਨਗਰ ਨਿਗਮ ਨੂੰ ਚਾਹੀਦਾ ਇਨ੍ਹਾਂ ਉੱਪਰ ਵੱਡੀ ਕਾਰਵਾਈ ਜਿਹੜੀ ਕਰੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦੇ ਸਾਹਮਣੇ ਤੋਂ ਛੁਟਕਾਰਾ ਮਿਲ ਸਕੇ


Conclusion:ਈਟੀਵੀ ਭਾਰਤ ਦੀ ਖਬਰ ਤੋਂ ਬਾਅਦ ਨਗਰ ਨਿਗਮ ਦੀ ਕਾਰਵਾਈ ਨੇ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਦਿੱਤੀ ਹੈ ਪਰ ਨਾਲ ਹੀ ਸਵਾਲ ਵੀ ਕਾਫੀ ਪ੍ਰਸ਼ਾਸਨ ਉੱਪਰ ਵੱਡੇ ਖੜ੍ਹੇ ਹੁੰਦੇ ਨੇ ਕੀ ਇਸ ਦਾ ਸਥਾਈ ਹੱਲ ਕਿਉਂ ਨਹੀਂ ਹੈ ਨਿਕਲ ਪਾਇਆ ਕਿ ਨਗਰ ਨਿਗਮ ਕਿਸੇ ਸਰਕਾਰੀ ਦਬਾਅ ਹੇਠ ਕੰਮ ਕਰਦਾ ਹੈ ਕੁਝ ਅਧਿਕਾਰੀਆਂ ਨੇ ਆਪਣਾ ਨਾਂ ਨਾ ਦੱਸਣ ਦੀ ਸੂਰਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਉੱਪਰ ਸਰਕਾਰੀ ਦਬਾਅ ਵੀ ਹੁੰਦਾ ਹੈ ਤੇ ਲੋਕਾਂ ਵੱਲੋਂ ਧਮਕੀਆਂ ਵੀ ਮਿਲਦੀਆਂ ਹਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਜਿਹੜੀ ਸੁਰੱਖਿਆ ਸਰਕਾਰ ਵੱਲੋਂ ਨਹੀਂ ਮੁਹੱਈਆ ਕਰਵਾਈ ਜਾਂਦੀ ਜਿਸ ਕਰਕੇ ਉਨ੍ਹਾਂ ਦੀ ਕਾਰਵਾਈ ਹਮੇਸ਼ਾ ਕਾਮਯਾਬ ਨਹੀਂ ਹੁੰਦੀ
ETV Bharat Logo

Copyright © 2024 Ushodaya Enterprises Pvt. Ltd., All Rights Reserved.