ETV Bharat / state

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਰੈਲੀ, ਪਰ ਮੁੱਦਿਆ ਤੋਂ ਰਹੇ ਭਟਕੇ

author img

By

Published : Feb 18, 2022, 10:06 AM IST

ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੁੱਦਿਆ ਤੋਂ ਭਟਕਦੇ ਨਜ਼ਰ ਆਏ। ਰਾਜਨਾਥ ਸਿੰਘ (Rajnath Singh) ਵੱਲੋਂ ਆਪਣੇ ਭਾਸ਼ਣ ਤੋਂ ਇੱਕ ਵੀ ਵਾਰ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਨਹੀਂ ਬੋਲਿਆ ਗਿਆ, ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਸਿਰਫ਼ ਤੇ ਸਿਰਫ਼ ਪਾਕਿਸਤਾਨ ਤੇ ਚੀਨ ਦੇ ਉੱਤੇ ਹੀ ਬਿਆਨਬਾਜ਼ੀ ਕੀਤੀ ਗਈ।

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਰੈਲੀ
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਰੈਲੀ

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈਕੇ ਭਾਰਤ ਦੇ ਕਈ ਦਿੱਗਜ ਲੀਡਰ ਇੰਨੀ ਦਿਨੀਂ ਪੰਜਾਬ ਦੌਰੇ ‘ਤੇ ਹਨ ਅਤੇ ਇਨ੍ਹਾਂ ਦਿੱਗਜ ਲੀਡਰਾਂ ਵੱਲੋਂ ਆਪੋ-ਆਪਣੀ ਪਾਰਟੀਆਂ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਪੰਜਾਬ ਵਿੱਚ ਵੱਖ-ਵੱਖ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।

ਕੇਂਦਰ ਰੱਖਿਆ ਮੰਤਰੀ (Union Minister of Defense of India) ਰਾਜਨਾਥ ਸਿੰਘ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਉਹ ਇਸ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੁੱਦਿਆ ਤੋਂ ਭਟਕਦੇ ਨਜ਼ਰ ਆਏ। ਰਾਜਨਾਥ ਸਿੰਘ ਵੱਲੋਂ ਆਪਣੇ ਭਾਸ਼ਣ ਤੋਂ ਇੱਕ ਵੀ ਵਾਰ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਨਹੀਂ ਬੋਲਿਆ ਗਿਆ, ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਸਿਰਫ਼ ਤੇ ਸਿਰਫ਼ ਪਾਕਿਸਤਾਨ ਤੇ ਚੀਨ ਦੇ ਉੱਤੇ ਹੀ ਬਿਆਨਬਾਜ਼ੀ ਕੀਤੀ ਗਈ।

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦਾ ਉਮੀਦਵਾਰ (BJP candidate from Sri Anandpur Sahib) ਡਾ. ਪਰਮਿੰਦਰ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਕੇਂਦਰੀ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਹਲਕੇ ਦੇ ਪਿੰਡ ਬਾਰਗੜ੍ਹ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਡੂਰ-ਟੂ-ਡੂਰ ਡਾ. ਪਰਮਿੰਦਰ ਸ਼ਰਮਾ ਦੇ ਲਈ ਵੋਟਾਂ ਵੀ ਵਿਸ਼ੇਸ਼ ਤੌਰ ‘ਤੇ ਮੰਗ ਕੀਤੀ।

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਰੈਲੀ

ਕੇਂਦਰੀ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਵੱਲੋਂ ਡੂਰ-ਟੂ-ਡੂਰ ਚੋਣ ਪ੍ਰਚਾਰ ਤੋਂ ਬਾਅਦ ਸ਼ਹਿਰ ਵਿੱਚ ਇੱਕ ਰੋਡ ਸ਼ੋਅ ਵੀ ਕੱਢਿਆ ਗਿਆ, ਜਿਸ ਵਿੱਚ ਭਾਜਪਾ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਇਸ ਮੌਕੇ ਰਾਜਨਾਥ ਸਿੰਘ ਨੇ ਸਟੇਜ ਦੇ ਉੱਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Minister Charanjit Singh Channi) ‘ਤੇ ਤੰਜ ਕੱਸੇ, ਉੱਥੇ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੀ ਘੇਰਿਆ, ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਬਦਲੇ ਦੀ ਰਾਜਨੀਤੀ ਕੀਤੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਰਤ ਨੂੰ ਕਦੇ ਵੀ ਕੋਈ ਚੰਗੀ ਨੀਤੀ ਨਹੀਂ ਦਿੱਤੀ।

ਸ੍ਰੀ ਅੰਨਦਪੁਰ ਸਾਹਿਬ ਪਹੁੰਚੇ ਰਾਜਨਾਥ ਸਿੰਘ ਨੇ ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ਾ ਤਸਕਰੀ, ਨਾਜਾਇਜ਼ ਰੇਤ ਮਾਈਨਿੰਗ, ਸਿੱਖਿਆ, ਸਿਹਤ ਆਦੀ ਦੇ ਮੁੱਦਿਆ ‘ਤੇ ਕੋਈ ਵੀ ਬਿਆਨ ਬਾਜ਼ੀ ਨਹੀ ਕੀਤੀ।

ਇਹ ਵੀ ਪੜ੍ਹੋ:Kumar Vishwas Vs Kejriwal: CM ਚੰਨੀ ਨੇ PM ਮੋਦੀ ਤੋਂ ਜਾਂਚ ਦੀ ਕੀਤੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.