ETV Bharat / city

Kumar Vishwas Vs Kejriwal: CM ਚੰਨੀ ਨੇ PM ਮੋਦੀ ਤੋਂ ਜਾਂਚ ਦੀ ਕੀਤੀ ਮੰਗ

author img

By

Published : Feb 18, 2022, 7:37 AM IST

ਡਾਕਟਰ ਕੁਮਾਰ ਵਿਸ਼ਵਾਸ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਗਤਾਰ ਘਿਰਦੇ ਨਜ਼ਰ ਆ ਰਹੇ ਹਨ। ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਜਾਂਚ ਦੀ ਮੰਗ ਕੀਤੀ ਹੈ। ਪੜੋ ਕੀ ਹੈ ਪੂਰਾ ਮਾਮਲਾ...

ਚੰਨੀ ਨੇ ਜਾਂਚ ਦੀ ਕੀਤੀ ਮੰਗ
ਚੰਨੀ ਨੇ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ: 'ਆਪ' ਦੇ ਸੰਸਥਾਪਕ ਮੈਂਬਰਾਂ 'ਚੋਂ ਇੱਕ ਰਹੇ ਡਾਕਟਰ ਕੁਮਾਰ ਵਿਸ਼ਵਾਸ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਲਾਏ ਸਨ। ਜਿਸ ਨੂੰ ਲੈ ਕੇ ਹੁਣ ਵਿਰੋਧੀ ਆਪ ਨੂੰ ਘੇਰਦੇ ਨਜ਼ਰ ਆ ਰਹੇ ਹਨ ਤੇ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਕੁਮਾਰ ਵਿਸ਼ਵਾਸ ਦਾ ਦਾਅਵਾ- 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ PM ਬਣਾਂਗਾ'

ਚੰਨੀ ਨੇ ਜਾਂਚ ਦੀ ਕੀਤੀ ਮੰਗ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ, ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਡਾ. ਕੁਮਾਰ ਵਿਸ਼ਵਾਸ਼ ਦੀ ਵੀਡੀਓ ਦੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ। ਸਿਆਸਤ ਨੂੰ ਪਾਸੇ ਰੱਖ ਕੇ ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਦਿਆਂ ਭਾਰੀ ਕੀਮਤ ਚੁਕਾਈ ਹੈ। ਮਾਣਯੋਗ ਪ੍ਰਧਾਨ ਮੰਤਰੀ ਨੂੰ ਹਰ ਪੰਜਾਬੀ ਦੀ ਚਿੰਤਾ ਨੂੰ ਦੂਰ ਕਰਨ ਦੀ ਲੋੜ ਹੈ।

  • As CM of Punjab, I request Hon'ble PM @narendramodi Ji to order an impartial enquiry in the matter of @DrKumarVishwas Ji’s video. Politics aside, people of Punjab have paid a heavy price while fighting separatism. Hon’ble PM needs to address the worry of every Punjabi. pic.twitter.com/aoSwie55yx

    — Charanjit S Channi (@CHARANJITCHANNI) February 17, 2022 " class="align-text-top noRightClick twitterSection" data=" ">

ਕੁਮਾਰ ਵਿਸ਼ਵਾਸ ਨੇ ਰਾਘਵ ਚੱਡਾ ਨੂੰ ਦਿੱਤਾ ਜਵਾਬ

ਕੁਮਾਰ ਵਿਸ਼ਵਾਸ ਨੇ ਰਾਘਵ ਚੱਢਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦਾ ਬਿਨਾ ਨਾ ਲਏ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਮੁੱਖੀ ਦੇ ਚਮਚੇ ਅੱਗੇ ਆ ਰਹੇ ਹਨ, ਜੋ ਮਲਾਈ ਖਾ ਰਹੇ ਹਨ ਜੇਕਰ ਮੁੱਖੀ ਸੱਚਾ ਹੈ ਤਾਂ ਉਹ ਖੁਦ ਅੱਗੇ ਆਵੇ। ਉਹਨਾਂ ਨੇ ਕਿਹਾ ਕਿ ਜੇਕਰ ਉਹ ਅੱਗੇ ਆਉਦਾ ਹੈ ਤਾਂ ਮੈਂ ਵੀ ਸਬੂਤ ਲੈ ਕੇ ਜਵਾਂਗਾ।

ਕੇਜਰੀਵਾਲ ’ਤੇ ਇਲਜ਼ਾਮਾਂ ਦਾ ਰਾਘਵ ਚੱਢਾ ਨੇ ਦਿੱਤਾ ਸੀ ਠੋਕਵਾਂ ਜਵਾਬ

ਚੱਢਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਇੱਕਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਕਾਂਗਰਸ, ਭਾਜਪਾ ਅਤੇ ਅਕਾਲੀ ਆਗੂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਲਗਾਤਾਰ ਝੂਠੇ ਬਿਆਨ ਦੇ ਰਹੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਚੋਣਾਂ ਵੇਲੇ ਵੀ ਵਿਰੋਧੀ ਪਾਰਟੀਆਂ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨਕਸਲੀ ਹੈ, ਅੱਤਵਾਦੀ ਹੈ, ਪਰ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ। ਦਿੱਲੀ ਦੀ ਜਨਤਾ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਨਹੀਂ ਸਗੋਂ ਰਾਸ਼ਟਰਵਾਦੀ ਹੈ। ਕੇਜਰੀਵਾਲ ਸਾਡਾ ਬੇਟਾ, ਸਾਡਾ ਭਾਈ ਹੈ।

ਕੁਮਾਰ ਵਿਸ਼ਵਾਸ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਚੱਢਾ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਸੀ ਤਾਂ ਉਹ 2017 ਤੋਂ ਲੈ ਕੇ ਅੱਜ ਤੱਕ ਚੁੱਪ ਕਿਉਂ ਰਹੇ ? ਉਨ੍ਹਾਂ ਨੂੰ ਚੋਣਾਂ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਗੱਲਾਂ ਦੀ ਯਾਦ ਕਿਉਂ ਆਈ ? ਜੇਕਰ ਉਨ੍ਹਾਂ ਕੋਲ ਕੇਜਰੀਵਾਲ ਦੇ ਖਿਲਾਫ਼ ਅੱਤਵਾਦ ਨਾਲ ਜੁੜੇ ਕੋਈ ਸਬੂਤ ਸਨ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਸੁਰੱਖਿਆ ਅਤੇ ਜਾਂਚ ਏਜੰਸੀਆਂ ਨੂੰ ਕਿਉਂ ਨਹੀਂ ਦਿੱਤੀ ? ਕੀ ਉਹ ਵੀ ਇਸ ਵਿੱਚ ਸ਼ਾਮਲ ਸਨ, ਇਸੇ ਲਈ ਇੰਨੇ ਦਿਨਾਂ ਤੱਕ ਚੁੱਪ ਰਹੇ ?

ਚੱਢਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਅਨੁਸਾਰ ਇਹ ਗੱਲ 2016 ਦੀ ਹੈ ਤਾਂ ਉਹ 2018 ਤੱਕ ਪਾਰਟੀ ਵਿੱਚ ਕਿਉਂ ਸਨ, ਪਾਰਟੀ ਛੱਡੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਦਰਅਸਲ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੀ ਸੀਟ ਨਹੀਂ ਮਿਲੀ, ਇਸੇ ਲਈ ਉਹ ਚੋਣਾਂ ਦੇ ਸਮੇਂ ਕੇਜਰੀਵਾਲ ਖਿਲਾਫ ਇਸ ਤਰ੍ਹਾਂ ਦੀਆਂ ਫਰਜੀ ਖਬਰਾਂ ਫੈਲਾ ਰਹੇ ਹਨ। ਉਨ੍ਹਾਂ ਭਾਜਪਾ-ਕਾਂਗਰਸ 'ਤੇ ਨਿਊਜ਼ ਚੈਨਲਾਂ ਅਤੇ ਅਖਬਾਰਾਂ 'ਤੇ ਆਮ ਆਦਮੀ ਪਾਰਟੀ ਖਿਲਾਫ਼ ਖਬਰਾਂ ਚਲਾਉਣ ਲਈ ਦਬਾਅ ਬਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਨੇਤਾ ਸਾਡੇ ਖਿਲਾਫ ਖਬਰਾਂ ਚਲਾਉਣ ਲਈ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਸੰਪਾਦਕਾਂ 'ਤੇ ਦਬਾਅ ਬਣਾ ਰਹੇ ਹਨ ਅਤੇ ਜੇਕਰ ਨਹੀਂ ਚੱਲ ਰਹੇ ਤਾਂ ਸੱਤਾ ਦਾ ਡਰ ਦਿਖਾ ਰਹੇ ਹਨ।

ਕੀ ਹੈ ਮਾਮਲਾ ?

ਜ਼ਿਕਰਯੋਗ ਹੈ ਕਿ ਪੰਜਾਬ ਨੂੰ ਸਿੱਖਾਂ ਦਾ ਆਜ਼ਾਦ ਸੂਬਾ ਬਣਾਉਣ ਲਈ ਕਈ ਵਾਰ ਭਾਰਤ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿੱਚੋਂ ਇੱਕ ਪਹਿਲ 2020 ਵਿੱਚ ਕੀਤੀ ਗਈ ਸੀ, ਜਿਸ ਨੂੰ ਮੀਡੀਆ ਵਿੱਚ 'ਰੈਫਰੈਂਡਮ 2020' ਜਾਂ ਖਾਲਿਸਤਾਨ ਮੂਵਮੈਂਟ ਵੀ ਕਿਹਾ ਗਿਆ ਸੀ। ਵਿਸ਼ਵਾਸ ਨੇ ਇਸ ਖਾਲਿਸਤਾਨ ਲਹਿਰ ਦੇ ਸੰਦਰਭ ਵਿੱਚ ਕੇਜਰੀਵਾਲ (kumar vishwas kejriwal khalistan) ਦਾ ਹਵਾਲਾ ਦੇ ਕੇ ਦਾਅਵਾ ਕੀਤਾ ਹੈ।

ਡਾ. ਕੁਮਾਰ ਵਿਸ਼ਵਾਸ ਨੇ ਕਿਹਾ, ਪੰਜਾਬੀਅਤ ਦੁਨੀਆ ਭਰ ਵਿੱਚ ਇੱਕ ਭਾਵਨਾ ਹੈ। ਉਨ੍ਹਾਂ ਪਿਛਲੀਆਂ ਚੋਣਾਂ (ਪੰਜਾਬ ਵਿਧਾਨਸਭਾ ਚੋਣ 2017) ਦਾ ਹਵਾਲਾ ਦੇ ਕੇ ਕੇਜਰੀਵਾਲ ਦੀਆਂ ਗੱਲਾਂ ਦਾ ਜ਼ਿਕਰ ਕੀਤਾ। ਕੇਜਰੀਵਾਲ ਦਾ ਨਾਂ ਲਏ ਬਿਨਾਂ ਵਿਸ਼ਵਾਸ ਨੇ ਕਿਹਾ (vishwas targets arvind kejriwal), ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਵੱਖਵਾਦੀ ਸੰਗਠਨਾਂ ਅਤੇ ਖਾਲਿਸਤਾਨੀ ਲਹਿਰ ਨਾਲ ਜੁੜੇ ਲੋਕਾਂ ਦੀ ਮਦਦ ਨਾ ਲਈ ਜਾਵੇ। ਪਰ ਉਨ੍ਹਾਂ (ਕੇਜਰੀਵਾਲ) ਨੇ ਕਿਹਾ ਸੀ ਕਿ ਚਿੰਤਾ ਨਾ ਕਰੋ ਇਹ ਹੋ ਜਾਵੇਗਾ। ਮੈਂ ਭਗਵੰਤ ਤੇ ਫੂਲਕਾ ਜੀ ਨੂੰ ਟੱਕਰ ਦੇ ਕੇ ਪਹੁੰਚਾਂਗਾ। ਵਿਸ਼ਵਾਸ ਨੇ ਕਿਹਾ ਕਿ ਇਸ ਵਾਰ ਵੀ ਉਹ (ਕੇਜਰੀਵਾਲ) ਪੰਜਾਬ ਵਿੱਚ ਕਠਪੁਤਲੀ ਬਣਾ ਕੇ ਬੈਠਾ ਲਵੇਗਾ ਅਤੇ ਉਹ ਕੁਝ ਨਾ ਕੁਝ ਕਰ ਲਵੇਗਾ।

ਖਾਲਿਸਤਾਨ ਕੀ ਹੈ, ਪਾਕਿਸਤਾਨ ਦੀ ਹਮਾਇਤ 'ਤੇ ਭਾਰਤ ਨੇ ਦਿਖਾਈ ਸਖ਼ਤੀ

ਮਹੱਤਵਪੂਰਨ ਗੱਲ ਇਹ ਹੈ ਕਿ 'ਖਾਲਿਸਤਾਨ' ਸਿੱਖਾਂ ਲਈ ਵੱਖਰੇ ਹੋਮਲੈਂਡ ਦੀ ਮੰਗ ਕਰਨ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਖਾਲਿਸਤਾਨ ਪੱਖੀ ਸਮੂਹ SFJ ਲੰਬੇ ਸਮੇਂ ਤੋਂ ਭਾਰਤ ਵਿੱਚ ਕਾਨੂੰਨ ਵਿਵਸਥਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਨੇ ਪਿਛਲੇ ਮਹੀਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 1,25,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਰਿਪੋਰਟਾਂ ਅਨੁਸਾਰ SFJ ਦੀਆਂ ਕਾਰਵਾਈਆਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਹੈ। SFJ 'ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ ਜੁਲਾਈ ਵਿੱਚ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜੋ: ਪੰਜਾਬ ਦੇ ਕਿਸਾਨ ਮੋਦੀ ਹਕੂਮਤ ਦੇ ਹੱਲੇ ਤੋਂ ਬਚਣ: ਜੋਗਿੰਦਰ ਉਗਰਾਹਾਂ

ਮੋਬਾਈਲ ਐਪ ਦੀ ਮਦਦ ਨਾਲ ਰੈਫਰੈਂਡਮ ?

ਸਾਲ 2020 ਵਿੱਚ, ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) ਨੇ ਰੈਫਰੈਂਡਮ 2020 ਦੀ ਸ਼ੁਰੂਆਤ ਕੀਤੀ। ਰੈਫਰੈਂਡਮ 2020 ਲਈ ਇੱਕ ਮੋਬਾਈਲ ਐਪ (voice punjab 2020) ਵੀ ਬਣਾਈ ਗਈ ਹੈ। SFJ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਭਾਰਤ ਵਿੱਚ ਹੋਰ ਥਾਵਾਂ 'ਤੇ ਰਹਿ ਰਹੇ ਸਿੱਖਾਂ ਨੂੰ ਵੀ ਰਾਇਸ਼ੁਮਾਰੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਜੁਲਾਈ, 2020 ਦੀਆਂ ਰਿਪੋਰਟਾਂ ਅਨੁਸਾਰ, SFJ ਨੇ 'ਰੈਫਰੈਂਡਮ 2020' ਮੁਹਿੰਮ ਸ਼ੁਰੂ ਕਰਨ ਲਈ 4 ਜੁਲਾਈ, 2020 ਨੂੰ ਦਿਨ ਵਜੋਂ ਚੁਣਿਆ ਸੀ। ਹਾਲਾਂਕਿ, SFJ ਭਾਰਤ ਵਿਰੋਧੀ ਸਮਰਥਨ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਦੱਸ ਦੇਈਏ ਕਿ ਅੱਜ ਦੇ ਹੀ ਦਿਨ 1955 'ਚ ਦਰਬਾਰ ਸਾਹਿਬ 'ਤੇ ਸਿੱਖਾਂ 'ਤੇ ਹਮਲਾ ਹੋਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.