ETV Bharat / entertainment

ਹੁਣ ਅਮਰੀਕਾ ਵਿੱਚ ਧਮਾਲਾਂ ਪਾਉਣਗੇ ਦਿਲਜੀਤ ਦੁਸਾਂਝ, ਇਸ ਗ੍ਰੈਂਡ ਸ਼ੋਅ ਦਾ ਬਣਨਗੇ ਹਿੱਸਾ - diljit dosanjh america concert

author img

By ETV Bharat Entertainment Team

Published : May 27, 2024, 12:00 PM IST

Diljit Dosanjh America Tour: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਕੈਨੇਡਾ ਕੰਸਰਟ ਦੀ ਸੁਪਰ ਸਫਲਤਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਆਪਣੀ ਉਮਦਾ ਗਾਇਕੀ ਨਾਲ ਧੂੰਮਾਂ ਪਾਉਣ ਜਾ ਰਹੇ ਹਨ, ਜਿਸ ਦਾ ਆਯੋਜਨ 28 ਮਈ ਨੂੰ ਕੀਤਾ ਗਿਆ ਹੈ।

Diljit Dosanjh America Tour
Diljit Dosanjh America Tour (instagram)

ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਦੇ ਨਾਲ-ਨਾਲ ਇੰਨੀਂ ਦਿਨੀਂ ਸੰਗੀਤਕ ਜਗਤ ਦਾ ਵੀ ਚਮਕਦਾ ਸਿਤਾਰਾ ਬਣੇ ਹੋਏ ਹਨ ਦਿਲਜੀਤ ਦੁਸਾਂਝ, ਜੋ ਕੈਨੇਡਾ ਕੰਸਰਟ ਦੀ ਸੁਪਰ ਸਫਲਤਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਆਪਣੀ ਉਮਦਾ ਗਾਇਕੀ ਦੀਆਂ ਧਮਾਲਾਂ ਪਾਉਣ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੇ ਹਨ ਉਨ੍ਹਾਂ ਦਾ ਅਗਲੇ ਦਿਨਾਂ ਵਿੱਚ ਉੱਥੇ ਹੋਣ ਜਾ ਰਹੇ ਵਿਸ਼ਾਲ ਅਤੇ ਗ੍ਰੈਂਡ ਸ਼ੋਅ।

'ਦਿਲ-ਲੁਮਿਨਾਤੀ' ਟੂਰ ਲੜੀ ਅਧੀਨ ਕੀਤੇ ਜਾ ਰਹੇ ਇੰਨ੍ਹਾਂ ਇੰਟਰਨੈਸ਼ਨਲ ਸੋਅਜ਼ ਅਧੀਨ ਹੀ ਸਾਹਮਣੇ ਆਉਣ ਜਾ ਰਿਹਾ ਹੈ ਅਮਰੀਕਾ ਵਿਖੇ ਹੋਣ ਜਾ ਰਿਹਾ ਇਹ ਮੇਘਾ ਸੰਗੀਤਕ ਕੰਸਰਟ, ਜਿਸ ਦਾ ਆਯੋਜਨ 28 ਮਈ ਨੂੰ ਵਾਸ਼ਿੰਗਟਨ ਡੀਸੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਲਈ ਉੱਥੋਂ ਦੇ ਉਸ ਵੱਡ-ਅਕਾਰੀ ਸਟੇਡੀਅਮ ਦੀ ਚੋਣ ਕੀਤੀ ਗਈ ਹੈ, ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਬੈਠਣ ਦੀ ਸਮਰੱਥਾ ਹੈ।

ਹਾਲ ਹੀ ਦੇ ਦਿਨਾਂ ਦੌਰਾਨ ਕੈਨੇਡਾ ਵਿਖੇ ਹੋਏ ਸ਼ੋਅਜ਼ ਦੀ ਸੁਪਰ ਸਫਲਤਾ ਬਾਅਦ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਆਪਣੇ ਉਕਤ ਅਮਰੀਕਾ ਕੰਸਰਟ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧੀ ਅਪਣੇ ਜੋਸ਼ ਭਰੇ ਰੋਅ ਅਤੇ ਖੁਸ਼ੀ ਦਾ ਪ੍ਰਗਟਾਵਾ ਉਨ੍ਹਾਂ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਕੀਤਾ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਬਹੁਤ ਹੀ ਵੱਡੇ ਪੱਧਰ ਉੱਪਰ ਆਯੋਜਿਤ ਕੀਤੇ ਜਾ ਰਹੇ ਇਸ ਨਵੇਂ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਅਮਰੀਕਾ ਭਰ ਤੋਂ ਦਰਸ਼ਕ ਸ਼ਾਮਿਲ ਹੋਣਗੇ।

ਓਧਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਕਮਾਲ ਗਾਇਕ ਅਤੇ ਅਦਾਕਾਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੁਆਰਾ ਵੀ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਵਿੱਚ ਉਹ ਇੱਕ ਵਾਰ ਫਿਰ ਆਪਣੇ ਕਾਮੇਡੀ ਅੰਦਾਜ਼ ਵਿੱਚ ਨਜ਼ਰ ਆਉਣਗੇ।

'ਵਾਈਟ ਹਿੱਲ ਪ੍ਰੋਡੋਕਸ਼ਨ' ਅਤੇ 'ਸਪੀਡ ਰਿਕਾਰਡਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਬਹੁ-ਚਰਚਿਤ ਸੀਕਵਲ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ, ਜਦਕਿ ਸਟਾਰ ਕਾਸਟ ਵਿੱਚ ਨੀਰੂ ਬਾਜਵਾ, ਜਸਵਿੰਦਰ ਭੱਲਾ, ਰਾਣਾ ਰਣਬੀਰ, ਅਕਰਮ ਉਦਾਸ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਸ਼ਾਮਿਲ ਹਨ।

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਯਾਬ ਗਾਇਕੀ ਦੀਆਂ ਧੂੰਮਾਂ ਪਾ ਰਹੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਾਂ, ਜਿੰਨ੍ਹਾਂ ਦਾ ਰਸਮੀ ਖੁਲਾਸਾ ਉਨ੍ਹਾਂ ਵੱਲੋਂ ਜਲਦੀ ਹੀ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.