ETV Bharat / state

ਕੇਂਦਰ ਸਰਕਾਰ ਦੇ ਕਾਰ ਵਿਚ ਪਿਛਲੀ ਸੀਟ ਉੱਤੇ ਬੈਠਣ ਵਾਲੇ ਵਿਅਕਤੀ ਨੂੰ ਸੀਟ ਬੈਲਟ ਜ਼ਰੂਰੀ ਕਰਨ ਦੇ ਫ਼ੈਸਲੇ ਦਾ ਲੋਕਾਂ ਨੇ ਕੀਤਾ ਸਵਾਗਤ

author img

By

Published : Sep 11, 2022, 12:33 PM IST

Updated : Sep 11, 2022, 12:49 PM IST

ਹੁਣ ਕਾਰ ਦੀ ਪਿਛਲੀ ਸੀਟ ਉਤੇ ਬੈਠਣ ਵਾਲੇ ਵਿਅਕਤੀਆਂ ਨੂੰ ਵੀ ਸੀਟ ਬੈਲਟ ਦੀ ਵਰਤੋਂ ਕਰਨੀ ਪਵੇਗੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸੜਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਾਰ ਦੇ ਵਿੱਚ ਸਫ਼ਰ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਲਈ ਸੀਟਬੇਲਟ ਯਾਤਰਾ ਦੌਰਾਨ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇ

central government to make seat belt mandatory
central government to make seat belt mandatory

ਰੂਪਨਗਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਇੱਕ ਫ਼ੈਸਲਾ ਲਿਆ ਗਿਆ ਇਸ ਫ਼ੈਸਲੇ ਅਨੁਸਾਰ ਹੁਣ ਕਾਰ ਦੀ ਪਿਛਲੀ ਸੀਟ ਉਤੇ ਬੈਠਣ ਵਾਲੇ ਵਿਅਕਤੀਆਂ ਨੂੰ ਵੀ ਸੀਟ ਬੈਲਟ ਦੀ ਵਰਤੋਂ ਕਰਨੀ ਪਵੇਗੀ ਅਮੂਮਨ ਦੇਖਣ ਵਿੱਚ ਆਉਂਦਾ ਸੀ ਕਿ ਕਾਰ ਦੀਆਂ ਜੋ ਪਹਿਲੀਆਂ ਦੋ ਸੀਟਾਂ ਹਨ ਉਸਦੇ ਵਿੱਚ ਡਰਾਈਵਰ ਅਤੇ ਉਸਦੇ ਨਾਲ ਬੈਠੇ ਵਿਅਕਤੀ ਵੱਲੋਂ ਹੀ ਸੀਟ ਬੈਲਟ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਪਿੱਛੇ ਬੈਠਣ ਵਾਲੇ ਵਿਅਕਤੀਆਂ ਵੱਲੋਂ ਸੀਟ ਬੈਲਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਅਤੇ ਨਾ ਹੀ ਉਸ ਨੂੰ ਜ਼ਰੂਰੀ ਜ਼ਰੂਰੀ ਸਮਝਿਆ ਜਾਂਦਾ ਸੀ।

ਪਰ ਬੀਤੇ ਦਿਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸੜਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਾਰ ਦੇ ਵਿੱਚ ਸਫ਼ਰ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਲਈ ਸੀਟਬੇਲਟ ਯਾਤਰਾ ਦੌਰਾਨ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਨੂੰ ਨਿਯਮ ਬਣਾ ਦਿੱਤਾ ਗਿਆ ਹੈ ਇਸ ਨਿਯਮ ਦਾ ਕੇਵਲ ਇਕ ਹੀ ਮਕਸਦ ਹੈ। ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਜਿੱਥੇ ਪਹਿਲੀਆਂ ਸੀਟਾਂ ਉਤੇ ਬੈਠਿਆ ਹੋਇਆ ਵਿਅਕਤੀਆਂ ਵੱਲੋਂ ਸੀਟ ਬੈਲਟ ਲਗਾਈ ਹੁੰਦੀ ਸੀ ਅਤੇ ਦੁਰਘਟਨਾ ਵੇਲੇ ਉਨ੍ਹਾਂ ਦਾ ਬਚਾਅ ਹੋ ਜਾਂਦਾ ਸੀ ਲੇਕਿਨ ਜੋ ਪਿਛਲੀਆਂ ਸੀਟਾਂ ਉੱਤੇ ਬੈਠੇ ਵਿਅਕਤੀ ਹੁੰਦੇ ਸਨ ਉਹ ਘਟਨਾ ਦੇ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ ਜਾਂ ਉਨ੍ਹਾਂ ਨੂੰ ਗੰਭੀਰ ਜਖਮੀ ਹੋ ਜਾਂਦੇ ਹਨ।

ਕੇਂਦਰ ਸਰਕਾਰ ਦੇ ਕਾਰ ਵਿਚ ਪਿਛਲੀ ਸੀਟ ਉੱਤੇ ਬੈਠਣ ਵਾਲੇ ਵਿਅਕਤੀ ਨੂੰ ਸੀਟ ਬੈਲਟ ਜ਼ਰੂਰੀ ਕਰਨ ਦੇ ਫ਼ੈਸਲੇ ਦਾ ਲੋਕਾਂ ਨੇ ਕੀਤਾ ਸਵਾਗਤ

ਇਨ੍ਹਾਂ ਗੱਲਾਂ ਨੂੰ ਨਜ਼ਰ ਰੱਖਦੇ ਹੋਏ ਹੁਣ ਕਾਰ ਦੀ ਪਿਛਲੀਆਂ ਸੀਟਾਂ ਉਤੇ ਵੀ ਸੀਟ ਬੈਲਟ ਜ਼ਰੂਰੀ ਕਰ ਦਿੱਤੀ ਗਈ ਇਸ ਬਾਬਤ ਲੋਕਾਂ ਵੱਲੋਂ ਵੀ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਬਾਬਤ ਪ੍ਰਤੀਕਰਮ ਲੋਕਾਂ ਵੱਲੋਂ ਦਿੱਤਾ ਗਿਆ ਜਿਸ ਵਿਚ ਪ੍ਰਵੇਸ਼ ਸੋਨੀ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਵਧੀਆ ਕਦਮ ਹੈ ਅਤੇ ਉਹ ਇਸ ਕਦਮ ਦੀ ਸ਼ਲਾਘਾ ਕਰਦੇ ਹਨ ਕਿਉਂਕਿ ਕਾਰ ਵਿਚ ਯਾਤਰਾ ਕਰਨ ਵਾਲੇ ਹਰ ਵਿਅਕਤੀ ਦੀ ਜ਼ਿੰਦਗੀ ਜ਼ਰੂਰੀ ਹੁੰਦੀ ਹੈ।

ਉਨ੍ਹਾਂ ਵੱਲੋਂ ਇਕ ਗੱਲ ਦਾ ਖ਼ਦਸ਼ਾ ਜਤਾਇਆ ਗਿਆ ਕਿ ਸਰਕਾਰ ਵੱਲੋਂ ਇਸ ਨੂੰ ਨਿਯਮ ਜਾਂ ਕਾਨੂੰਨ ਤਾਂ ਬਣਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਵੱਡੀਆਂ ਕਾਰਾਂ ਦੇ ਵਿੱਚ ਪਿਛਲੀਆਂ ਸੀਟਾਂ ਉਤੇ ਸੀਟ ਬੈਲਟਾਂ ਨਹੀਂ ਹੁੰਦੀਆਂ। ਸਰਕਾਰ ਨੂੰ ਇਹ ਵੀ ਨਿਯਮ ਬਣਾਉਣਾ ਚਾਹੀਦਾ ਹੈ ਕਿ ਉਹ ਪਿਛਲੀਆਂ ਸੀਟਾਂ ਉਤੇ ਸੀਟ ਬੈਲਟਾਂ ਦੀ ਵਰਤੋਂ ਹੋਵੇ। ਇਸਦੇ ਨਾਲ ਹੀ ਏਅਰ ਬੈਗਜ਼ ਹੋਣ ਕਿਉਂਕਿ ਸੀਟ ਬੈਲਟ ਦੇ ਨਾਲ ਨਾਲ ਏਅਰ ਬੈਗ ਕਾਰ ਦੇ ਵਿਚ ਹੋਣੇ ਬਹੁਤ ਜ਼ਰੂਰੀ ਹਨ ਜਿਸ ਨਾਲ ਹਾਦਸੇ ਵਿੱਚ ਵਿਅਕਤੀ ਦੀ ਜਾਨ ਬਚ ਸਕਦੀ ਹੈ।

ਇਹ ਵੀ ਪੜ੍ਹੋ:- ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਇਮਾਰਤ ਦਾ ਲੈਂਟਰ ਡਿੱਗਣ ਨਾਲ ਤਿੰਨ ਜ਼ਖ਼ਮੀ

Last Updated :Sep 11, 2022, 12:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.