ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਆੜ੍ਹਤੀਆਂ ਨੂੰ ਮਿਲੀ ਝੋਨੇ ਦੀ ਅਦਾਇਗੀ

author img

By

Published : Oct 17, 2019, 4:51 PM IST

ਫ਼ੋਟੋ

ਰੂਪਨਗਰ ਵਿੱਚ ਈਟੀਵੀ ਭਾਰਤ ਦਾ ਖ਼ਬਰ ਦਾ ਅਸਰ ਇਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ। ਬੀਤੇ ਦਿਨੀਂ ਈਟੀਵੀ ਭਾਰਤ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਨੂੰ ਸਰਕਾਰ ਦੇ ਸਨਮੁੱਖ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਰੂਪਨਗਰ: ਪੰਜਾਬ ਵਿੱਚ ਝੋਨੇ ਦੀ ਖ਼ਰੀਦ 5 ਅਕਤੂਬਰ ਤੋਂ ਜਾਰੀ ਹੈ ਜਿਸ ਤੋਂ ਬਾਅਦ 16 ਅਕਤੂਬਰ ਨੂੰ ਈਟੀਵੀ ਭਾਰਤ ਨੇ ਰੂਪਨਗਰ ਦੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਜੋ ਅਹਿਮ ਜਾਣਕਾਰੀ ਸਾਹਮਣੇ ਆਈ ਕਿ ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ ਝੋਨਾ ਨਾ ਖ਼ਰੀਦਿਆ ਗਿਆ ਹੈ ਤੇ ਨਾ ਹੀ ਕਿਸਾਨਾਂ ਤੇ ਨਾ ਆੜ੍ਹਤੀਆਂ ਨੂੰ ਕੋਈ ਅਦਾਇਗੀ ਹੋਈ ਹੈ।

ਵੇਖੋ ਵੀਡੀਓ

ਇਹ ਖ਼ਬਰ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀ ਗਈ ਜਿਸ ਦਾ ਅਸਰ ਇਹ ਹੋਇਆ ਕਿ 24 ਘੰਟਿਆਂ ਦੇ ਅੰਦਰ-ਅੰਦਰ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਰੂਪਨਗਰ ਵਿੱਚ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਆੜ੍ਹਤੀ ਸਵਤੰਤਰ ਕੌਸ਼ਲ ਨੇ ਦੱਸਿਆ ਉਹ ਈਟੀਵੀ ਭਾਰਤ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਇਹ ਸਮੱਸਿਆ ਨੂੰ ਸਰਕਾਰ ਦੇ ਸਾਹਮਣੇ ਪ੍ਰਮੁੱਖਤਾ ਦੇ ਨਾਲ ਉਜਾਗਰ ਕੀਤਾ ਗਿਆ। ਇਸ ਦਾ ਅਸਰ ਇਹ ਹੋਇਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਨੂੰ 25 ਫ਼ੀਸਦ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਆੜ੍ਹਤੀ ਸਵਤੰਤਰ ਕੌਸ਼ਲ ਨੇ ਕਿਹਾ ਕਿ ਇਸ ਅਦਾਇਗੀ ਦੇ ਨਾਲ ਉਹ ਤੇ ਕਿਸਾਨ ਵੀਰ ਆਉਣ ਵਾਲੇ ਤਿਉਹਾਰ ਦੀਵਾਲੀ ਆਦਿ ਵਧੀਆ ਢੰਗ ਨਾਲ ਮਨਾ ਸਕਣਗੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਬਾਕੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕੀਤਾ ਜਾਵੇ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਸੇਬ ਵਪਾਰੀਆਂ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਪੋਸਟਰ ਜਾਰੀ

ਈਟੀਵੀ ਭਾਰਤ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਜਿੱਥੇ ਉਨ੍ਹਾਂ ਨੇ ਝੋਨੇ ਦੀ ਅਦਾਇਗੀ 25 ਫ਼ੀਸਦ ਤੱਕ ਕੀਤੀ ਹੈ ਤੇ ਉਹ ਬਾਕੀ ਅਦਾਇਗੀ ਵੀ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਕਰਨ, ਤਾਂ ਜੋ ਕਿਸਾਨ ਅਤੇ ਆੜ੍ਹਤੀ ਵਧੀਆ ਢੰਗ ਦੇ ਨਾਲ ਇਸ ਤਿਉਹਾਰ ਨੂੰ ਮਨਾ ਸਕਣ।

ਈਟੀਵੀ ਭਾਰਤ ਹਮੇਸ਼ਾ ਹੀ ਸਰਕਾਰ ਦੇ ਸਾਹਮਣੇ ਪੰਜਾਬ ਦੇ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਇਸ ਤਰ੍ਹਾਂ ਹੀ ਪ੍ਰਮੁੱਖਤਾ ਦੇ ਨਾਲ ਪੇਸ਼ ਕਰਦਾ ਰਹੇਗਾ, ਤਾਂ ਜੋ ਸਮੇਂ ਦੀਆਂ ਸਰਕਾਰਾਂ ਈਟੀਵੀ ਭਾਰਤ ਵੱਲੋਂ ਉਜਾਗਰ ਕੀਤੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰ ਸਕੇ।

Intro:edited pkg...
etv bharat news impact....
ਰੂਪਨਗਰ ਦੇ ਵਿੱਚ ਈਟੀਵੀ ਭਾਰਤ ਦਾ ਖਬਰ ਦਾ ਅਸਰ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਬੀਤੇ ਦਿਨੀਂ ਈ ਟੀ ਵੀ ਭਾਰਤ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਨੂੰ ਸਰਕਾਰ ਦੇ ਸਨਮੁੱਖ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ


Body:ਪੰਜਾਬ ਦੇ ਵਿੱਚ ਝੋਨੇ ਦੀ ਖ਼ਰੀਦ ਪੰਜ ਅਕਤੂਬਰ ਤੋਂ ਜਾਰੀ ਹੈ ਜਿਸ ਤੋਂ ਬਾਅਦ ਸੋਲਾਂ ਅਕਤੂਬਰ ਨੂੰ ਈਟੀਵੀ ਭਾਰਤ ਨੇ ਰੂਪਨਗਰ ਦੀ ਮੰਡੀ ਦਾ ਦੌਰਾ ਕੀਤਾ ਜਿਸ ਦੌਰਾਨ ਜੋ ਅਹਿਮ ਜਾਣਕਾਰੀ ਸਾਹਮਣੇ ਆਈ ਕਿ ਹੁਣ ਤੱਕ ਖਰੀਦ ਏਜੰਸੀਆਂ ਵੱਲੋਂ ਝੋਨਾ ਨਾ ਖ਼ਰੀਦਿਆ ਗਿਆ ਹੈ ਪਰੰਤੂ ਨਾ ਕਿਸਾਨਾਂ ਨੂੰ ਨਾ ਆੜ੍ਹਤੀਆਂ ਨੂੰ ਕੋਈ ਅਦਾਇਗੀ ਹੋਈ ਹੈ
ਇਹ ਖਬਰ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀ ਗਈ ਜਿਸ ਦਾ ਅਸਰ ਇਹ ਹੋਇਆ ਕਿ ਚੌਵੀ ਘੰਟੇ ਦੇ ਅੰਦਰ ਅੰਦਰ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ
ਰੂਪਨਗਰ ਦੇ ਵਿੱਚ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕਰਦੇ ਆੜ੍ਹਤੀ ਸਵਤੰਤਰ ਕੌਸ਼ਲ ਨੇ ਦੱਸਿਆ ਉਹ ਈਟੀਵੀ ਭਾਰਤ ਅਤੇ ਉਨ੍ਹਾਂ ਦੇ ਪੱਤਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਇਹ ਸਮੱਸਿਆ ਨੂੰ ਸਰਕਾਰ ਦੇ ਸਾਹਮਣੇ ਪ੍ਰਮੁੱਖਤਾ ਦੇ ਨਾਲ ਉਜਾਗਰ ਕੀਤਾ ਗਿਆ ਜਿਸ ਦਾ ਅਸਰ ਇਹ ਹੋਇਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਪੱਚੀ ਪ੍ਰਤੀਸ਼ਤ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ
ਆੜ੍ਹਤੀ ਸਵਤੰਤਰ ਕੌਸ਼ਲ ਨੇ ਕਿਹਾ ਕਿ ਇਸ ਅਦਾਇਗੀ ਦੇ ਨਾਲ ਉਹ ਤੇ ਕਿਸਾਨ ਵੀਰ ਆਉਣ ਵਾਲੇ ਤਿਉਹਾਰ ਦੀਵਾਲੀ ਵਗੈਰਾ ਵਧੀਆ ਢੰਗ ਨਾਲ ਮਨਾ ਸਕਣਗੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਬਾਕੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕੀਤਾ ਜਾਵੇ


Conclusion:ਈਟੀਵੀ ਭਾਰਤ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਜਿੱਥੇ ਉਨ੍ਹਾਂ ਨੇ ਝੋਨੇ ਦੀ ਅਦਾਇਗੀ ਪੱਚੀ ਪਰਸੈਂਟ ਤੱਕ ਕੀਤੀ ਹੈ ਤੇ ਉਹ ਬਾਕੀ ਅਦਾਇਗੀ ਵੀ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਕਰਨ ਤਾਂ ਜੋ ਕਿਸਾਨ ਔਰ ਆੜ੍ਹਤੀ ਵਧੀਆ ਢੰਗ ਦੇ ਨਾਲ ਇਸ ਤਿਉਹਾਰ ਨੂੰ ਮਨਾ ਸਕਣ
ਈਟੀਵੀ ਭਾਰਤ ਹਮੇਸ਼ਾ ਹੀ ਸਰਕਾਰ ਦੇ ਸਾਹਮਣੇ ਪੰਜਾਬ ਦੇ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਇਸ ਤਰ੍ਹਾਂ ਹੀ ਪ੍ਰਮੁੱਖਤਾ ਦੇ ਨਾਲ ਪੇਸ਼ ਕਰਦਾ ਰਹੇਗਾ ਤਾਂ ਜੋ ਸਮੇਂ ਦੀਆਂ ਸਰਕਾਰਾਂ ਈਟੀਵੀ ਭਾਰਤ ਵੱਲੋਂ ਉਜਾਗਰ ਕੀਤੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰ ਸਕੇ
ETV Bharat Logo

Copyright © 2024 Ushodaya Enterprises Pvt. Ltd., All Rights Reserved.