ETV Bharat / state

Road Accident in Rupnagar: ਰੂਪਨਗਰ 'ਚ ਟਿੱਪਰ ਨਾਲ ਟਕਰਾਈ ਕਾਰ, ਮਹਿਲਾ ਦੀ ਮੌਤ, ਇੱਕ ਵਿਅਕਤੀ ਗੰਭੀਰ ਜ਼ਖਮੀ

author img

By ETV Bharat Punjabi Team

Published : Aug 31, 2023, 10:11 PM IST

ਰੂਪਨਗਰ ਵਿੱਚ ਇੱਕ ਕਾਰ ਦੇ ਟਿੱਪਰ ਨਾਲ ਟਕਰਾਉਣ ਕਾਰਣ ਕਾਰ ਸਵਾਰ ਮਹਿਲਾ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਜ਼ਖਮੀ ਹੋਇਆ ਹੈ। (Road Accident in Rupnagar)

Car collides with a tipper in Rupnagar, woman dies
Road Accident in Rupnagar : ਰੂਪਨਗਰ 'ਚ ਟਿੱਪਰ ਨਾਲ ਟਕਰਾਈ ਕਾਰ, ਮਹਿਲਾ ਦੀ ਮੌਤ, ਇਕ ਵਿਅਕਤੀ ਗੰਭੀਰ ਜ਼ਖਮੀ

ਰੂਪਨਗਰ : ਭਰਤਗੜ੍ਹ ਨੇੜੇ ਪਿੰਡ ਬਾਡਾ ਪਿੰਦ ਵਿਖੇ ਸਵਿਫਟ ਗੱਡੀ ਦੀ ਟਿੱਪਰ ਨਾਲ ਟੱਕਰ ਤੋਂ ਬਾਅਦ ਇੱਕ ਔਰਤ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਮ੍ਰਿਤਕ ਔਰਤ ਦੀ ਭੈਣ ਉਰਮਿਲਾ ਦੇਵੀ ਨੇ ਦੱਸਿਆ ਕਿ ਨੰਗਲ 'ਚ ਰਿੰਗ ਸੈਰਮਨੀ 'ਚ ਸ਼ਾਮਲ ਹੋਣ ਤੋਂ ਉਹ ਪਿੰਡ ਬੜਾ ਵੱਲ ਜਾ ਰਹੇ ਸਨ ਤਾਂ ਸੜਕ ਹਾਦਸੇ (Road Accident in Rupnagar) ਵਿੱਚ ਉਸਦੀ ਭੈਣ ਸੰਤੋਸ਼ ਦੇਵੀ ਆਪਣੇ ਪਤੀ ਨਰਵੀਰ ਸਿੰਘ ਰਾਣਾ ਜ਼ਖਮੀ ਹੋ ਗਈ ਪਰ ਉਸਦੀ ਭੈਣ ਦੀ ਭਰਤਗੜ੍ਹ ਹਸਪਤਾਲ (Bharatgarh Hospital) ਵਿੱਚ ਮੌਤ ਹੋ ਗਈ ਹੈ ਜਦੋਂ ਕਿ ਉਸਦੇ ਜੀਜਾ ਜੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਸਵਿਫਟ ਕਾਰ 'ਚ ਸਵਾਰ ਪਤੀ-ਪਤਨੀ ਕੀਰਤਪੁਰ ਸਾਹਿਬ ਤੋਂ ਭਰਤਗੜ੍ਹ ਵੱਲ ਆ ਰਹੇ ਸਨ।


ਭਰਤਗੜ੍ਹ ਹਸਪਤਾਲ ਲਾਗੇ ਹਾਦਸਾ : ਹਾਦਸਾ ਇੰਨਾ ਭਿਆਨਕ ਸੀ ਕਿ 108 ਐਂਬੂਲੈਂਸ ਨੂੰ ਬੁਲਾ ਕੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਬੜੀ ਮਿਹਨਤ ਨਾਲ ਗੰਭੀਰ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਹੈ। ਕਾਰ ਭਰਤਗੜ੍ਹ ਹਸਪਤਾਲ (Bharatgarh Hospital) ਦੇ ਨੇੜੇ ਹੀ ਸੀ, ਜਿਸ ਕਾਰਨ ਉਸਨੂੰ ਜਲਦੀ ਹੀ ਹਸਪਤਾਲ ਪਹੁੰਚਾਇਆ ਗਿਆ ਪਰ ਮਹਿਲਾ ਦਰਦ ਸਹਾਰ ਨਾ ਸਕੀ ਅਤੇ ਉਸਦੀ ਹਸਪਤਾਲ ਜਾ ਕੇ ਮੌਤ ਹੋ ਗਈ।

ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਪਤੀ-ਪਤਨੀ ਨੇ ਕਾਫੀ ਗਹਿਣੇ ਪਾਏ ਹੋਏ ਸਨ। ਮੌਕੇ 'ਤੇ ਇਕੱਠੇ ਹੋਏ ਲੋਕਾਂ ਅਤੇ ਪੁਲਿਸ ਨੇ ਗਹਿਣੇ ਅਤੇ ਨਕਦੀ ਉਸਦੀ ਵੱਡੀ ਭੈਣ ਉਰਮਿਲਾ ਦੇਵੀ ਨੂੰ ਸੌਂਪ ਦਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.