ETV Bharat / state

4161 ਮਾਸਟਰ ਕੇਡਰ ਯੂਨੀਅਨ ਵੱਲੋਂ ਖ਼ਰਾਬ ਮੌਸਮ ਦੇ ਬਾਵਜੂਦ ਦੂਜੇ ਦਿਨ ਵੀ ਧਰਨਾ ਜਾਰੀ

author img

By

Published : May 7, 2023, 9:13 PM IST

4161 Teachers protest in Education Minister
4161 Teachers protest in Education Minister

4161 ਮਾਸਟਰ ਕੇਡਰ ਯੂਨੀਅਨ ਵੱਲੋਂ ਸਕੂਲਾਂ ਵਿੱਚ ਜੋਇਨਿੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਦੂਜੇ ਦਿਨ ਧਰਨਾ ਦਿੱਤਾ।

4161 ਮਾਸਟਰ ਕੇਡਰ ਯੂਨੀਅਨ ਖ਼ਰਾਬ ਮੌਸਮ ਦੇ ਬਾਵਜੂਦ ਧਰਨੇ ਦੇ ਦੂਜੇ ਦਿਨ ਡੱਟੀ

ਰੂਪਨਗਰ: ਕੱਲ੍ਹ 6 ਮਈ 2023 ਤੋਂ ਸਮੂਹ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਸਿੰਘ ਕੁਲਰੀਆਂ ਅਤੇ ਰਸਪਾਲ ਜਲਾਲਾਬਾਦ ਦੀ ਅਗਵਾਈ ਹੇਠ ਸਕੂਲਾਂ ਵਿੱਚ ਜੋਇਨਿੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ ਸੀ। 6 ਮਈ ਦੀ ਰਾਤ ਨੂੰ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ 4161 ਯੂਨੀਅਨ ਸੰਘਰਸ਼ ਦੇ ਮੈਦਾਨ ਵਿੱਚ ਡੱਟੀ ਰਹੀ। ਜਿਸ ਤਹਿਤ ਅੱਜ ਐਤਵਾਰ ਨੂੰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਘਰ ਤੱਕ ਰੋਸ ਮਾਰਚ ਵੀ ਕੀਤਾ ਗਿਆ।

ਇਸ ਦੌਰਾਨ ਹੀ ਗੱਲਬਾਤ ਕਰਦਿਆ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਕੁਲਰੀਆਂ ਤੇ ਰਾਜਪਾਲ ਜਲਾਲਾਬਾਦ ਵੱਲੋ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੱਲ੍ਹ ਮਿਤੀ 8-05-2023 ਦੇ ਸ਼ਾਮ 3 ਵਜੇ ਤੱਕ ਸਾਨੂੰ ਸਕੂਲਾਂ ਵਿੱਚ ਭੇਜਣ ਲਈ ਕੋਈ ਵੀ ਕਦਮ ਨਾ ਚੁੱਕੇ ਹੈ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਸਿਰਫ਼ ਪ੍ਰਸ਼ਾਸ਼ਨ ਤੇ ਸਰਕਾਰ ਹੋਵੇਗੀ।

ਉਹਨਾਂ ਕਿਹਾ ਕਿ ਇਹ ਉਹੀ ਸਰਕਾਰ ਹੈ, ਜੋ ਵੋਟਾਂ ਵਿੱਚ ਆਉਣ ਤੋਂ ਪਹਿਲਾਂ ਇਕੋ ਇਕ ਵਾਅਦਾ ਕਰ ਰਹੀ ਸੀ ਕਿ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦਿੱਤਾ। ਪਰ ਅੱਜ ਪੰਜਾਬ ਦੀ ਜਵਾਨੀ ਸਾਰੇ ਪੇਪਰ ਪਾਸ ਕਰਕੇ ਸੜਕਾਂ ਉੱਤੇ ਰੁੱਲ ਰਹੀ ਹੈ। ਯੂਨੀਅਨ ਨੇ ਦੱਸਿਆ ਕਿ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਸੇ ਹਫ਼ਤੇ 4161 ਭਰਤੀ ਹੋਏ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੋਇਨਿੰਗ ਕਰਵਾਇਆ ਜਾਵੇ।


ਜਿੱਥੇ ਇਹ ਵਰਣਨ ਯੋਗ ਹੈ ਕਿ ਪਿਛਲੇ ਦਿਨੀਂ 30 ਅਪ੍ਰੈਲ 2023 ਨੂੰ ਸਤਿਕਾਰਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਦੁਆਰਾ EM ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਿੱਖਿਆ ਮੰਤਰੀ ਜੀ ਨੇ ਪੱਕਾ ਭਰੋਸਾ ਦਿੱਤਾ ਸੀ ਕਿ ਮਈ ਦੇ ਪਹਿਲੇ ਹਫਤੇ ਦੇ ਦਿਨ ਸੁੱਕਰਵਾਰ ਤੱਕ 4161 ਮਾਸਟਰ ਕੇਡਰ ਦੇ ਭਰਤੀ ਹੋਏ ਉਮੀਦਵਾਰਾਂ ਨੂੰ ਟ੍ਰੇਨਿੰਗ ਲਗਾਕੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ।

ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਮਿਤੀ 1 ਮਈ 2023 ਨੂੰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਜਲੰਧਰ ਇਕ ਪ੍ਰੈਸ ਕਾਫਰੰਸ ਵਿਚ ਇਹ ਅਨਾਉਂਸ ਕੀਤਾ ਹੈ ਕਿ ਮਈ ਦੇ ਪਹਿਲੇ ਹਫਤੇ ਅੰਦਰ ਹੀ 4161 ਮਾਸਟਰ ਕੇਡਰ ਭਰਤੀ ਨੂੰ ਪੂਰਾ ਕੀਤਾ ਜਾਵੇਗਾ ਪਰ ਅੱਜ ਮਈ ਦਾ ਪਹਿਲਾ ਹਫ਼ਤਾ ਆਪਣੀ ਰਫਤਾਰ ਨਾਲ ਖਤਮ ਹੋ ਗਿਆ ਹੈ ਅਤੇ ਸਿੱਖਿਆ ਮੰਤਰੀ ਜੀ ਦੁਆਰਾ 4161 ਕੇਡਰ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ । ਯੂਨੀਅਨ ਨੇ ਦਸਿਆ ਹੈ 4161 ਮਾਸਟਰ ਕੇਡਰ 5 ਜਨਵਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੋਂ ਨਿਯੁਕਤੀ ਪੱਤਰ ਲੈਕੇ ਆਪਣੀਆਂ ਪ੍ਰਾਈਵੇਟ ਨੋਕਰੀਆ ਛੱਡ ਕੇ ਘਰਾਂ ਵਿਚ ਬੈਠੇ ਹਨ । ਅੱਜ ਤੱਕ ਉਹਨਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ।



ਯੂਨੀਅਨ ਵਲੋ 3 ਮਹੀਨਿਆਂ ਤੋਂ ਕਈ ਵਾਰ ਸਕੂਲਾਂ ਵਿੱਚ ਜਾਣ ਲਈ ਵਾਰ ਵਾਰ ਸੰਘਰਸ਼ ਕੀਤਾ ਗਿਆ ਹੈ । ਪਿਛਲੀ ਵਾਰ ਜਦੋਂ 2 ਅਪ੍ਰੈਲ 2023 ਨੂੰ ਯੂਨੀਅਨ ਦੁਆਰਾ ਸਰਦਾਰ ਹਰਜੋਤ ਬੈਂਸ ਜੀ ਦੇ ਪਿੰਡ ਗੰਭੀਰਪੁਰ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ 4161 ਮਾਸਟਰ ਕੇਡਰ ਦੀ ਟ੍ਰੇਨਿੰਗ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਲਗਾਉਣ ਦਾ ਲਿਖਤੀ ਭਰੋਸਾ ਮਿਲਣ ਤੇ ਧਰਨਾ ਸਮਾਪਤ ਕੀਤਾ ਗਿਆ ਸੀ।


ਪਰ ਹੁਣ ਤੱਕ ਸਿੱਖਿਆ ਮੰਤਰੀ ਜੀ ਨੇ 4161 ਮਾਸਟਰ ਕੇਡਰ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਧਰਨੇ ਵਿਚ ਆਗੂਆਂ ਸੁਖਜੀਤ ਬੀਰ, ਖੁਸ਼ਦੀਪ ਸੰਗਰੂਰ, ਅਮਰਜੀਤ ਕੌਰ,ਬਲਬੀਰ ਸੈਣੀ, ਹਰਜਿੰਦਰ ਕੌਰ, ਜਸਵਿੰਦਰ ਸਿੰਘ, ਸਿਮਰਨਦੀਪ ਕੌਰ, ਬਲਕਾਰ ਬੁਢਲਾਡਾ, ਇੰਦਰਾਜ਼, ਕੁਲਦੀਪ, ਬੀਰ ਇੰਦਰ, ਗੁਰਜੀਤ ਕੌਰ, ਮਨਜੀਤ ਲੁਬਾਣਾ, ਲਵੀ ਢਿੰਗੀ , ਮਨਜਿੰਦਰ ਸਿੰਘ ਅਤੇ ਸਮੂਹ ਕੇਡਰ ਡਟਿਆ ਹੋਇਆ ਹੈ।

ਇਹ ਵੀ ਪੜ੍ਹੋ:- CCTV Of Blast In Heritage Street: ਹੈਰੀਟੇਜ ਸਟਰੀਟ 'ਚ ਹੋਏ ਧਮਾਕੇ ਦੀ ਸੀਸੀਟੀਵੀ ਆਈ ਸਾਹਮਣੇ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.