ਮੋਗਾ 'ਚ ਫਿਰ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੁਲਿਸ ਵੱਲੋਂ ਕਾਰਵਾਈ ਜਾਰੀ

author img

By

Published : Jun 3, 2023, 2:25 PM IST

Posters of Khalistan Zindabad in Moga

ਅੱਜ ਸ਼ਨੀਵਾਰ ਨੂੰ ਫਿਰ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵਾਲੇ ਪੋਸਟਰ ਲਿਖੇ ਗਏ ਹਨ। ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ।

ਮੋਗਾ bf$ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਮੋਗਾ: ਗੁਰਪਵੰਤ ਸਿੰਘ ਪੰਨੂ ਅਤੇ ਸਿੱਖ ਫਾਰ ਜਸਟਿਸ ਦੇ ਸਾਥੀਆਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ। ਕੁੱਝ ਦਿਨ ਪਹਿਲਾ ਮੋਗਾ ਬੱਸ ਸਟੈਂਡ ਦੇ ਅੰਦਰ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ ਸਨ। ਜਿਸ ਤੋਂ ਬਾਅਦ 2 ਸ਼ੱਕੀ ਵਿਅਕਤੀ ਸੀਸੀਟੀਵੀ ਵਿੱਚ ਕੈਦ ਹੋਏ ਸੀ। ਇਸ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਫਿਰ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵਾਲੇ ਪੋਸਟਰ ਲਿਖੇ ਗਏ ਹਨ।

ਪੁਲਿਸ ਨੇ ਨਾਅਰਿਆਂ ਨੂੰ ਮਿਟਾ ਦਿੱਤਾ:-ਇਸ ਤੋਂ ਬਾਅਦ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨ੍ਹਾਂ ਵਿਅਕਤੀਆਂ ਵੱਲੋਂ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਮੋਗਾ ਦੇ ਬੱਸ ਸਟੈਂਡ ਅੰਦਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ:- ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲੀ ਘਟਨਾ ਤਹਿਤ ਮੋਗਾ ਦੇ ਬੱਸ ਸਟੈਂਡ ਅੰਦਰ ਖ਼ਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ ਹਨ। ਇਹ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਬੱਸ ਸਟੈਂਡ ਵਿੱਚ ਕੰਧ 'ਤੇ ਅਤੇ ਇਕ ਕਾਊਂਟਰ 'ਤੇ ਕਿਸੇ ਸ਼ਰਾਰਤੀ ਵਿਅਕਤੀ ਵਲੋਂ ਲਿਖੇ ਗਏ ਹਨ। ਦੂਜੇ ਪਾਸੇ ਇਸਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਨਾਅਰੇ ਮਿਟਾ ਦਿੱਤੇ ਗਏ।

ਸੂਬੇ ਭਰ 'ਚ ਸੁਰੱਖਿਆ ਵਧਾਈ:- ਦੱਸ ਦੇਈਏ ਕਿ ਪੰਜਾਬ ਵਿੱਚ 1 ਜੂਨ ਤੋਂ ਘੱਲੂਘਾਰਾ ਹਫ਼ਤਾ ਸੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਸ ਘੱਲੂਘਾਰਾ ਹਫ਼ਤੇ ਦੇ ਚੱਲਦਿਆਂ ਸੂਬੇ ਭਰ 'ਚ ਸੁਰੱਖਿਆ ਵਧਾਈ ਗਈ ਹੈ ਤਾਂ ਜੋ ਕਿਸੇ ਵਿਅਕਤੀ ਵੱਲੋਂ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਨੇ ਕੀਤਾ ਜਾ ਸਕੇ। ਪਰ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਸੋਂ ਵੇਖਣਾ ਹੋਵੇਗਾ ਕਿ ਇਸ ਹਰਕਤ ਉੱਤੇ ਪੰਜਾਬ ਪੁਲਿਸ ਕਿ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.