ETV Bharat / state

ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੌਣ ਕਰ ਰਿਹਾ ਕੋਸ਼ਿਸ਼, ਮੋਗਾ ਦੇ ਬੱਸ ਸਟੈਂਡ 'ਚ ਲਿਖਿਆ-'ਖ਼ਾਲਿਸਤਾਨ ਜ਼ਿੰਦਾਬਦ!'

author img

By

Published : Jun 2, 2023, 4:28 PM IST

Updated : Jun 2, 2023, 6:29 PM IST

Khalistan slogans written inside Moga bus stand
ਮੋਗਾ ਦੇ ਬੱਸ ਸਟੈਂਡ 'ਚ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ ਪੱਖੀ, ਸੀਸੀਟੀਵੀ ਹੋ ਰਹੀ ਵਾਇਰਲ, ਦੋ ਵਿਅਕਤੀ 'ਤੇ ਸ਼ੱਕ ਦੀ ਸੂਈ

ਮੋਗਾ ਦੇ ਬੱਸ ਸਟੈਂਡ ਦੇ ਅੰਦਰ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਇਸ ਨਾਲ ਜੁੜੀ ਇਕ ਸੀਸੀਟੀਵੀ ਫੁਟੇਜ਼ ਵੀ ਵਾਇਰਲ ਹੋ ਰਹੀ ਹੈ। ਇਸ ਵਿੱਚ ਦੋ ਵਿਅਕਤੀ ਬੱਸ ਸਟੈਂਡ ਅੰਦਰ ਘੁੰਮਦੇ ਨਜ਼ਰ ਆ ਰਹੇ ਹਨ।

ਮੋਗਾ ਦੇ ਬੱਸ ਸਟੈਂਡ ਦੀ ਸੀਸੀਟੀਵੀ ਹੋ ਰਹੀ ਵਾਇਰਲ।

ਮੋਗਾ: ਇਕ ਪਾਸੇ ਘੱਲੂਘਾਰੇ ਨੂੰ ਲੈ ਕੇ ਹਫਤਾ ਮਨਾਇਆ ਜਾ ਰਿਹਾ ਹੈ ਤੇ ਪੁਲਿਸ ਵਲੋਂ ਵੀ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਖਤੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਕ ਵਾਰ ਫਿਰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਮੋਗਾ ਦੇ ਬੱਸ ਸਟੈਂਡ ਅੰਦਰ ਖ਼ਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ ਹਨ। ਇਹ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਬੱਸ ਸਟੈਂਡ ਵਿੱਚ ਕੰਧ 'ਤੇ ਅਤੇ ਇਕ ਕਾਊਂਟਰ 'ਤੇ ਕਿਸੇ ਸ਼ਰਾਰਤੀ ਵਿਅਕਤੀ ਵਲੋਂ ਲਿਖੇ ਗਏ ਹਨ। ਦੂਜੇ ਪਾਸੇ ਇਸਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਨਾਅਰੇ ਮਿਟਾ ਦਿੱਤੇ ਗਏ।

ਸੀਸੀਟੀਵੀ ਹੋ ਰਹੀ ਵਾਇਰਲ: ਜਾਣਕਾਰੀ ਮੁਤਾਬਿਕ ਬੱਸ ਸਟੈਂਡ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ 2 ਸ਼ੱਕੀ ਵਿਅਕਤੀ ਵੀ ਦੇਖੇ ਜਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸੀ. ਸੀ. ਟੀ. ਵੀ. 'ਚ ਨਜ਼ਰ ਆ ਰਹੇ ਵਿਅਕਤੀ ਕੌਣ ਹਨ। ਸੀਸੀਟੀਵੀ ਕੈਮਰਿਆਂ ਅਨੁਸਾਰ ਇਹ ਵਿਅਕਤੀ ਰਾਤ ਤਕਰੀਬਨ 1 ਵੱਜ ਕੇ 33 ਮਿੰਟ ਉੱਤੇ ਬੱਸ ਸਟੈਂਡ ਦੇ ਅੰਦਰ ਦਾਖ਼ਲ ਹੋਏ ਅਤੇ 1ਵੱਜ ਕੇ 43 ਮਿੰਟ ਉੱਤੇ ਬਾਹਰ ਆ ਗਏ। ਪੁਲਿਸ ਵੱਲੋਂ ਹੋਰ ਵੀ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਘੱਲੂਘਾਰਾ ਹਫ਼ਤੇ ਦੇ ਚੱਲਦਿਆਂ ਸੂਬੇ ਭਰ 'ਚ ਸੁਰੱਖਿਆ ਵਧਾਈ ਗਈ ਹੈ ਤਾਂ ਜੋ ਕਿਸੇ ਵਿਅਕਤੀ ਵੱਲੋਂ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਨੇ ਕੀਤਾ ਜਾ ਸਕੇ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਂਈਂ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ। ਮਾਰਚ ਮਹੀਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਮੱਖੂ ਰੇਲਵੇ ਸਟੇਸ਼ਨ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਅਤੇ ਨਾਅਰਿਆਂ ਰਾਹੀਂ ਸਪੱਸ਼ਟ ਸੰਦੇਸ਼ ਖਾਲਿਸਤਾਨ ਦੇ ਹੱਕ ਵਿੱਚ ਦਿੱਤਾ ਗਿਆ। ਕੁਝ ਸਮੇਂ ਬਾਅਦ ਗੁਰਵੰਤ ਸਿੰਘ ਪੰਨੂੰ ਵੱਲੋਂ ਵੀਡੀਓ ਵਾਇਰਲ ਕੀਤੀ ਗਈ, ਜਿਸ ਵਿੱਚ ਉਸਨੇ ਕਿਹਾ ਕਿ ਮੱਖੂ ਰੇਲਵੇ ਸਟੇਸ਼ਨ ਉੱਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ-ਨਾਲ ਹੋਰ ਸ਼ਹਿਰਾਂ ਵਿੱਚ 15 16 ਮਾਰਚ ਨੂੰ ਬਠਿੰਡਾ ਅੰਮ੍ਰਿਤਸਰ ਲੁਧਿਆਣਾ ਜੰਕਸ਼ਨ ਦੀਆਂ ਸਾਰੀਆਂ ਟਰੇਨਾ ਬੰਦ ਰਹਿਣਗੀਆਂ ਅਤੇ ਉਸ ਵੱਲੋਂ ਕਿਹਾ ਗਿਆ ਕਿ ਖਾਲਿਸਤਾਨ ਦੇ ਸਿੰਘਾਂ ਵੱਲੋਂ ਰੇਲਵੇ ਟਰੈਕ ਉਪਰ ਲਾਲ ਝੰਡੇ ਲਗਾਏ ਗਏ।

Last Updated :Jun 2, 2023, 6:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.