ਪੰਜਾਬੀ ਗਾਇਕ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ, ਪੰਜਾਬ ਪੁਲਿਸ ਦਾ ਜਵਾਨ ਹੈ ਕੁਲਜੀਤ ਸਿੰਘ
Updated on: Dec 1, 2022, 3:35 PM IST

ਪੰਜਾਬੀ ਗਾਇਕ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ, ਪੰਜਾਬ ਪੁਲਿਸ ਦਾ ਜਵਾਨ ਹੈ ਕੁਲਜੀਤ ਸਿੰਘ
Updated on: Dec 1, 2022, 3:35 PM IST
ਮੋਗਾ ਵਿੱਚ ਪੰਜਾਬ ਪੁਲਿਸ ਦੇ ਜਵਾਨ ਦਾ ਗਾਣਾ ਵਿਵਾਦਾਂ ਵਿੱਚ (Punjab police jawans song in controversies) ਆਇਆ ਅਤੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਪੁਲਿਸ ਵੱਲੋਂ ਮਾਮਲਾ ਵੀ ਦਰਜ (case registered by the police under the Arms Act) ਕੀਤਾ ਗਿਆ ਹੈ। ਦਰਅਸਲ ਪੰਜਾਬ ਪੁਲਿਸ ਦੇ ਜਵਾਨ ਅਤੇ ਗਾਇਕ ਕੁਲਜੀਤ ਸਿੰਘ ਨੇ ਯੂਟਿਊਬ ਉੱਤੇ ਮਹਾਕਾਲ ਨਾਂਅ ਦਾ ਗਾਣਾ ਰਿਲੀਜ਼ ਕੀਤਾ ਜਿਸ ਵਿੱਚ ਸ਼ਰੇਆਮ ਗੰਨ ਕਲਚਰ ਦੀ ਨੁਮਾਇਸ਼ ਕੀਤੀ ਗਈ ਹੈ।
ਮੋਗਾ: ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਦੀ ਪ੍ਰਦਰਸ਼ਨੀ (Exhibition of gun culture) ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਅੱਜ ਪਹਿਲਾ ਪਰਚਾ ਮੋਗਾ ਵਿਖੇ ਗਾਇਕ ਕੁਲਜੀਤ ਸਿੰਘ ਉੱਤੇ ਦਰਜ ਕੀਤਾ ਗਿਆ ਹੈ। ਗਾਇਕ ਕੁਲਜੀਤ ਸਿੰਘ ਨੇ ਬੀਤੇ ਦਿਨ ਮਹਾਕਾਲ ਨਾਂਅ ਦੇ ਗਾਣੇ ਵਿੱਚ ਸ਼ਰੇਆਮ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨੂੰ ਰਿਲੀਜ਼ (Released a song promoting gun culture) ਕੀਤਾ ਸੀ। ਇਸ ਤੋਂ ਮਗਰੋਂ ਪ੍ਰਸ਼ਾਸਨ ਨੇ ਤੁਰੰਤ ਗਾਇਕ ਖ਼ਿਲਫ਼ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ।
ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਗਾਇਕ: ਦੱਸ ਦਈਏ ਕਿ ਜਿਸ ਗਾਇਕ ਉੱਤੇ ਪਰਚਾ ਦਰਜ ਹੋਇਆ ਉਹ ਖੁੱਦ ਪੰਜਾਬ ਪੁਲਿਸ ਦਾ ਜਵਾਨ ਹੈ ਅਤੇ ਲੋਕਾਂ ਨੂੰ ਗੰਨ ਕਲਚਰ ਦੀ ਨੁਮਾਇਸ਼ ਤੋਂ ਵਰਦਿਆਂ ਹੋਇਆਂ ਖਉੱਦ ਹੀ ਹਥਿਆਰਾਂ ਦੀ ਪ੍ਰਦਰਸ਼ਨੀ ਪੰਜਾਬ ਪੁਲਿਸ ਦੇ ਜਵਾਨ ਵੱਲੋਂ ਕੀਤੀ ਗਈ ਹੈ ਜਿਸ ਤੇ ਪਰਚਾ ਵੀ ਦਰਜ ਹੋਇਆ ਹੈ। ਕੁਲਜੀਤ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ (case registered by the police under the Arms Act) ਮਾਮਲਾ ਦਰਜ ਕੀਤਾ ਗਿਆ ਹੈ।
ਸਰਕਾਰੀ ਹਦਾਇਤਾਂ ਦੀ ਉਲੰਘਣਾਂ: ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਹਰ ਕੋਈ ਅਗਲੇ 72 ਘੰਟਿਆਂ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਜਾਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਹਥਿਆਰਾਂ ਦੀ ਨੁਮਾਇਸ਼ (Exhibition of weapons) ਕਰਨ ਲਈ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਤਾਂ ਜੋ ਲੋਕ ਆਪਣੇ ਤੌਰ ਉੱਤੇ ਸਮੱਗਰੀ ਨੂੰ ਹਟਾਉਣ ਦੀ ਆਗਿਆ ਦੇ ਸਕਣ।
ਇਹ ਵੀ ਪੜ੍ਹੋ: ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ, SFJ ਮੁਖੀ ਗੁਰਪਤਵੰਤ ਪੰਨੂੰ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਧਮਕੀ !
ਪੰਜਾਬ ਸਰਕਾਰ ਨੇ ਦਿੱਤਾ 3 ਦਿਨਾਂ ਦਾ ਸਮਾਂ: 10 ਸਾਲ ਦੇ ਬੱਚੇ 'ਤੇ ਐਫਆਈਆਰ ਮਾਮਲੇ (FIR on 10 year old child) 'ਚ ਉਲਝਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਨੂੰ ਆਪਣੀ ਕਾਰਵਾਈ ਰੋਕਣੀ ਪਈ। ਸ਼ਨੀਵਾਰ ਸ਼ਾਮ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਅਗਲੇ ਤਿੰਨ ਦਿਨਾਂ ਤੱਕ ਯਾਨੀ ਮੰਗਲਵਾਰ ਸ਼ਾਮ ਤੱਕ ਪੰਜਾਬ ਪੁਲਿਸ ਹਥਿਆਰਾਂ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕਰੇਗੀ। ਲੋਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਹਟਾਉਣ ਦਾ ਆਦੇਸ਼ ਦਿੱਤਾ ਗਿਆ ਸੀ।
