ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ, SFJ ਮੁਖੀ ਗੁਰਪਤਵੰਤ ਪੰਨੂੰ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਧਮਕੀ !

author img

By

Published : Dec 1, 2022, 11:31 AM IST

Gurpatwant Pannu threatened CM Bhagwant Mann

SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ, ਉਸ ਨੇ ਕਿਹਾ ਕਿ, "ਜੋ ਤੇਰੇ ਆਲੇ-ਦੁਆਲੇ ਖਾਕੀ ਘੁੰਮ ਰਹੀ ਹੈ, ਉਹ ਵੀ ਬਚਾ ਨਹੀਂ ਪਾਉਣਗੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਬਦਲਾ ਲਿਆ ਜਾਵੇਗਾ।"

ਮਲੋਟ : SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਇਕ ਹੋਰ ਵੀਡੀਓ ਜਾਰੀ ਕੀਤੀ ਹੈ। ਜਿਸ ਰਾਹੀਂ ਉਸ ਨੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਵਿੱਚ 'ਆਪ' ਦੇ ਰਾਜ ਦੌਰਾਨ 800 ਤੋਂ ਵੱਧ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ, ਉਸ ਨੇ ਕਿਹਾ ਕਿ, "ਜੋ ਤੇਰੇ ਆਲੇ-ਦੁਆਲੇ ਖਾਕੀ ਘੁੰਮ ਰਹੀ ਹੈ, ਉਹ ਵੀ ਬਚਾ ਨਹੀਂ ਪਾਉਣਗੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਬਦਲਾ ਲਿਆ ਜਾਵੇਗਾ।"

ਵੱਖਵਾਦੀ ਸਮੂਹ “ਸਿੱਖਸ ਫਾਰ ਜਸਟਿਸ” (SFJ) ਨੇ ਪੰਜਾਬ ਹੁਲ ਖਾਲਿਸਤਾਨ ਮੁਹਿੰਮ ਦੇ ਸੰਦੇਸ਼ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ (ਬੀਡੀਪੀਓ) ਮਲੋਟ, ਸ੍ਰੀ ਮੁਕਤਸਰ ਸਾਹਿਬ ਦੇ ਕੰਪਲੈਕਸ ਦੇ ਅੰਦਰ “ਖਾਲਿਸਤਾਨ ਜ਼ਿੰਦਾਬਾਦ” – “ਹਿੰਦੁਸਤਾਨ ਮੁਰਦਾਬਾਦ” ਦੇ ਨਾਅਰਿਆਂ ਦੀ ਇੱਕ ਫੁਟੇਜ ਵੀ ਜਾਰੀ ਕੀਤੀ ਅਤੇ ਕਿਹਾ ਇਹ ਸਭ ਖਾਲਿਸਤਾਨ ਪੱਖੀ ਵੱਲੋਂ ਹੀ ਛਾਪੇ ਲਾਏ ਗਏ ਹਨ।

ਉਸ ਨੇ ਕਿਹਾ ਕਿ “ਜਦੋਂ BOMB ਨਾਲ ਨਸਲਕੁਸ਼ੀ ਨੂੰ ਰੋਕਿਆ ਗਿਆ ਸੀ, ਭਗਵੰਤ ਮਾਨ ਵੱਲੋਂ ਜਵਾਨੀ-ਕਿਸਾਨੀ-ਪਾਣੀ ਵਿਰੁੱਧ ਕੀਤੇ ਜਾ ਰਹੇ ਅਪਰਾਧਾਂ ਨੂੰ ਖਾਲਿਸਤਾਨ ਰੈਫਰੈਂਡਮ ਵਿੱਚ ਬੈਲਟ ਰਾਹੀਂ ਰੋਕਿਆ ਜਾਵੇਗਾ।”

ਸਿੱਖਸ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਨੇ ਵੀਡਿਉ ਮੈਸੇਜ ਰਾਹੀਂ ਕਿਹਾ -"ਬੇਅੰਤਾ ਬੰਬ ਨਾਲ ਉਡਾਇਆ ਸੀ। ਗੋਲੀਆਂ ਨਾਲ ਸਿੱਖਾਂ ਦੀ ਨਸਲਕੁਸ਼ੀ ਕਰ ਰਿਹਾ ਸੀ। ਭਗਵੰਤੇ ਦੀ ਵੀ ਰਾਜਨੀਤਕ ਮੌਤ ਹੋਵੇਗੀ, ਖਾਲਿਸਤਾਨ ਰੈਫਰੈਂਡਮ ਰਾਹੀਂ। 10 ਦਸੰਬਰ ਤੋਂ ਸਿੱਖਸ ਫੋਰ ਜਸਟਿਸ ਪੰਜਾਬ ਦੇ 10 ਹਜ਼ਾਰ+ ਪਿੰਡਾਂ ਵਿੱਚ ਮੁਹਿੰਮ ਦਾ ਆਗਾਜ਼ ਕਰੇਗੀ… “ਪੰਜਾਬ ਹੱਲ ਖਾਲਿਸਤਾਨ।” ਜ਼ਿਕਰਯੋਗ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 29 ਜਨਵਰੀ ਨੂੰ ਮੈਲਬੋਰਨ ਅਸਟਰੇਲੀਆ ਵਿੱਚ ਪੈਣੀਆਂ ਹਨ।

ਇਸ ਤੋਂ ਪਹਿਲਾਂ ਪੀਐਮ ਮੋਦੀ ਤੇ ਡੇਰਾ ਬਿਆਸ ਮੁੱਖੀ ਨੂੰ ਦਿੱਤੀ ਸੀ ਧਮਕੀ: SFJ ਦੇ ਮੁਖੀ ਪੰਨੂ ਨੇ ਵੀਡੀਓ ਰਾਹੀਂ ਇਹ ਧਮਕੀ ਦਿੰਦਿਆ ਡੇਰਾ ਰਾਧਾ ਸੁਆਮੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਮਿਲਣ ਲਈ ਕਿਹਾ ਸੀ। ਪੰਨੂ ਦਾ ਕਹਿਣਾ ਹੈ ਕਿ ਮੋਦੀ ਕਿਸਾਨਾਂ ਦਾ ਕਾਤਲ ਹੈ। ਜੇਕਰ ਡੇਰਾ ਮੁਖੀ ਉਨ੍ਹਾਂ ਨਾਲ ਮਿਲਦਾ ਹੈ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਡੇਰਾ ਜ਼ਿੰਮੇਵਾਰ ਹੋਵੇਗਾ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਤੋਂ ਪਹਿਲਾਂ ਸਿਆਸਤਦਾਨ ਧਾਰਮਿਕ ਡੇਰਿਆਂ ਉੱਤੇ ਹਾਜ਼ਰੀ ਭਰਨੀ ਸ਼ੁਰੂ ਕਰ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਫੇਰੀ ਉਤੇ ਆਏ ਸਨ ਅਤੇ ਡੇਰਾ ਬਿਆਸ ਪੁੱਜ ਕੇ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ (PM Narendra Modi met the head of dera beas) ਕੀਤੀ ਸੀ।

ਇਹ ਵੀ ਪੜ੍ਹੋ: ਮੁੜ ਭਾਰਤ-ਪਾਕਿ ਸਰਹੱਦ ਅੰਦਰ ਦਾਖ਼ਲ ਹੋਇਆ ਡਰੋਨ, ਬੀਐਸਐਫ ਨੇ ਕੀਤਾ ਢੇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.