ETV Bharat / state

ਈਟੀਵੀ ਭਾਰਤ ਦੀ ਮੁਹਿੰਮ ਨਾਲ ਜੁੜ ਕੇ ਨੌਜਵਾਨ ਸੇਵਾ ਕਲੱਬ ਨੇ ਲਗਾਇਆ ਦਵਾਈਆਂ ਦਾ ਲੰਗਰ

author img

By

Published : Dec 28, 2019, 2:59 PM IST

Impact of ETV bharat campaign
ਈਟੀਵੀ ਭਾਰਤ ਦੀ ਮੁਹਿੰਮ ਦਾ ਅਸਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਈਟੀਵੀ ਭਾਰਤ ਦੀ ਮੁਹਿੰਮ ਤਹਿਤ ਮਾਨਸਾ ਵਿੱਚ ਨੌਜਵਾਨ ਸੇਵਾ ਕਲੱਬ ਵੱਲੋਂ ਤਿੰਨ ਦਿਨ ਲਈ ਦਵਾਈਆਂ ਦਾ ਲੰਗਰ ਲਗਾਇਆ ਗਿਆ।

ਮਾਨਸਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਇਸ ਵਾਰ ਇੱਕ ਨਵੇਕਲੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਪਿੰਡਾਂ ਵਿੱਚੋਂ ਜ਼ਰੂਰਤਮੰਦ ਵਿਅਕਤੀਆਂ ਨੂੰ ਦਵਾਈਆਂ ਦੇਣ ਦੀ ਮੁਹਿੰਮ ਚਲਾਈ ਗਈ।

ਇਸ ਉਪਰਾਲੇ ਤਹਿਤ ਪੰਜਾਬ ਭਰ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਸ ਸਾਲ ਸ਼ਹੀਦੀ ਦਿਵਸ ਉੱਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਾਉਣ ਦੀ ਬਜਾਏ ਪਿੰਡਾਂ ਵਿੱਚੋਂ ਭਿਆਨਕ ਬਿਮਾਰੀਆਂ ਨਾਲ ਪੀੜਤ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਤਾਂ ਜੋ ਮਨੁੱਖਤਾ ਦੀ ਸੇਵਾ ਦਾ ਵਧੀਆ ਸੁਨੇਹਾ ਜਾ ਸਕੇ।

ਈਟੀਵੀ ਭਾਰਤ ਦੀ ਮੁਹਿੰਮ ਦਾ ਅਸਰ

ਇਸ ਮੁਹਿੰਮ ਦਾ ਹਿੱਸਾ ਬਣਦਿਆਂ ਨੌਜਵਾਨ ਸੇਵਾ ਕਲੱਬ ਮਾਨਸਾ ਨੇ ਮਾਨਸਾ ਕੈਂਚੀਆਂ ਵਿੱਚ ਤਿੰਨ ਦਿਨਾਂ ਲੰਗਰ ਦੇ ਨਾਲ-ਨਾਲ ਦਵਾਈਆਂ ਦਾ ਲੰਗਰ ਵੀ ਲਗਾਇਆ। ਫ਼ਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇਹ ਦਵਾਈਆਂ ਦਾ ਲੰਗਰ ਵਰਦਾਨ ਬਣਿਆ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਚੈੱਕਅਪ ਵੀ ਵੀ ਕੀਤਾ ਗਿਆ ਜਿਸ ਵਿੱਚ ਅੱਖਾਂ ਦਾ ਚੈਕਅੱਪ ਕੈਂਪ ਅਤੇ ਹੱਡੀਆਂ, ਜੋੜਾਂ ਦਾ ਇਲਾਜ ਵੀ ਕੀਤਾ ਗਿਆ।

ਇਸ ਦਵਾਈਆਂ ਦੇ ਲੰਗਰ ਵਿੱਚ ਖਾਲਸਾ ਰੂਲਰ ਅਤੇ ਆਯੁਰਵੈਦਿਕ ਮੈਡੀਕਲ ਹਸਪਤਾਲ ਨੰਗਲ ਕਲਾਂ ਦੀ ਟੀਮ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਅਤੇ ਤਿੰਨ ਦਿਨਾਂ ਦਵਾਈਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਇਸ ਮੌਕੇ ਖਾਲਸਾ ਰੂਲਰ ਅਤੇ ਆਯੁਰਵੈਦਿਕ ਮੈਡੀਕਲ ਹਸਪਤਾਲ ਦੀ ਚੇਅਰਪਰਸਨ ਮੈਡਮ ਵੀਰਪਾਲ ਕੌਰ ਵੀ ਮੌਜੂਦ ਰਹੇ।

Intro:ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਇਸ ਬਾਰ ਇੱਕ ਨਿਵੇਕਲੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਪਿੰਡਾਂ ਚੋਂ ਜ਼ਰੂਰਤਮੰਦ ਵਿਅਕਤੀਆਂ ਨੂੰ ਦਵਾਈਆਂ ਦੇਣ ਦੀ ਮੁਹਿੰਮ ਚਲਾਈ ਗਈ ਇਸ ਮੁਹਿੰਮ ਦਾ ਹਿੱਸਾ ਬਣਦਿਆਂ ਨੌਜਵਾਨ ਸੇਵਾ ਕਲੱਬ ਮਾਨਸਾ ਨੇ ਮਾਨਸਾ ਕੈਂਚੀਆਂ ਤੇ ਤਿੰਨ ਦਿਨਾਂ ਲੰਗਰ ਦੇ ਨਾਲ ਨਾਲ ਦਵਾਈਆਂ ਦਾ ਲੰਗਰ ਵੀ ਲਗਾਇਆ


Body:ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਸਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਅਤੇ ਇਸ ਉਪਰਾਲੇ ਤਹਿਤ ਪੰਜਾਬ ਭਰ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਸ ਸਾਲ ਸ਼ਹੀਦੀ ਦਿਵਸ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਾਉਣ ਦੀ ਬਜਾਏ ਪਿੰਡਾਂ ਵਿੱਚੋਂ ਭਿਆਨਕ ਬਿਮਾਰੀਆਂ ਤੋਂ ਪੀੜਤ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਤਾਂ ਕਿ ਮਨੁੱਖਤਾ ਦੀ ਸੇਵਾ ਦਾ ਵਧੀਆ ਸੁਨੇਹਾ ਜਾ ਸਕੇ ਇਸ ਮੁਹਿੰਮ ਦਾ ਹਿੱਸਾ ਬਣਦਿਆਂ ਮਾਨਸਾ ਦੇ ਨੌਜਵਾਨ ਸੇਵਾ ਕਲੱਬ ਵੱਲੋਂ ਮਾਨਸਾ ਕੈਂਚੀਆਂ ਤੇ ਜਿੱਥੇ ਹਰ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਇਸ ਸਾਲ ਇਸ ਕਲੱਬ ਵੱਲੋਂ ਤਿੰਨ ਦਿਨਾਂ ਦਿਨ ਰਾਤ ਦਾ ਦਵਾਈਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਜਿੱਥੇ ਫ਼ਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇਹ ਦਵਾਈਆਂ ਦਾ ਲੰਗਰ ਵਰਦਾਨ ਬਣਿਆ ਉੱਥੇ ਹੀ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਚੈੱਕਅਪ ਵੀ ਵੀ ਕੀਤਾ ਗਿਆ ਜਿਸ ਵਿੱਚ ਅੱਖਾਂ ਦਾ ਚੈਕਅੱਪ ਕੈਂਪ ਅਤੇ ਹੱਡੀਆਂ ਜੋੜਾਂ ਦਾ ਇਲਾਜ ਵੀ ਕੀਤਾ ਗਿਆ ਉੱਥੇ ਹੀ ਇਸ ਦਵਾਈਆਂ ਦੇ ਲੰਗਰ ਵਿੱਚ ਖਾਲਸਾ ਰੂਲਰ ਅਤੇ ਆਯੁਰਵੈਦਿਕ ਮੈਡੀਕਲ ਹਸਪਤਾਲ ਨੰਗਲ ਕਲਾਂ ਦੀ ਟੀਮ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਅਤੇ ਤਿੰਨ ਦਿਨਾਂ ਦਵਾਈਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਇਸ ਮੌਕੇ ਖਾਲਸਾ ਰੂਲਰ ਅਤੇ ਆਯੁਰਵੈਦਿਕ ਮੈਡੀਕਲ ਹਸਪਤਾਲ ਦੀ ਚੇਅਰਪਰਸਨ ਮੈਡਮ ਵੀਰਪਾਲ ਕੌਰ ਵੀ ਮੌਜੂਦ ਰਹੇ

ਬਾਈਟ ਕਲੱਬ ਪ੍ਰਧਾਨ ਰਣਧੀਰ ਸਿੰਘ ਧੀਰਾ

ਬਾਈਟ ਹਰਜੀਤ ਸਿੰਘ ਕਲੱਬ ਮੈਂਬਰ

ਬਾਈਟ ਬਾਬਾ ਰਾਜਵੀਰ ਸਿੰਘ ਖ਼ਾਲਸਾ ਘਰਾਂਗਣੇ ਵਾਲੇ

Closeing Kuldip Dhaliwal Mansa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.